ਘਰ ਤੋ ਲੈ ਕੇ ਸਮਾਜ ਦੇ ਹਰੇਕ ਖੇਤਰ ਵਿੱਚ ਔਰਤ ਮਰਦ ਦੇ ਬਰਾਬਰ ਯੋਗਦਾਨ ਪਾ ਰਹੀ ਹੈ
ਅੰਮ੍ਰਿਤਸਰ, 15 ਦਸੰਬਰ (ਰੋਮਿਤ ਸ਼ਰਮਾ) – ਇਸ ਵਿਸ਼ੇ ਤੇ ਅਧਾਰਿਤ ਅੱਜ ਪੀ.ਸੀ.ਪੀ.ਐਨ.ਡੀ.ਟੀ ਐਕਟ ਅਧੀਨ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਆਰਟ ਗੈਲਰੀ ਆਡੀਟੋਰੀਅਮ ਵਿਖੇ ਕੀਤਾ ਗਿਆ ।ਇਸ ਵਰਕਸ਼ਾਪ ਵਿੱਚ ਮਾਨਯੋਗ ਪ੍ਰਮੁੱਖ ਪਾਰਲੀਮਾਨੀ ਸੱਕਤਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਨਵਜੋਤ ਕੋਰ ਸਿੱਧੂ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ । ਪ੍ਰੌਫੈਸਰ ਲਕਸ਼ਮੀ ਕਾਂਤਾਂ ਚਾਵਲਾ ਸਾਬਕਾ ਮੰਤਰੀ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਸ਼ਾਮਲ ਹੋਏ।ਇਸ ਵਰਕਸ਼ਾਪ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਪ੍ਰਭਦੀਪ ਕੋਰ ਅਤੇ ਵੱਖ-ਵੱਖ ਬਲਾਕਾ ਦੇ ਸੀਨੀਅਰ ਮੈਡੀਕਲ ਅਫਸਰ, ਨਰਸਿੰਗ ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ, ਅਲਟਰਾਸਾਉੰਡ ਸੈਂਟਰਾ ਤੋ ਸਨੋਲੋਜਿਸਟ, ਪੰਚ-ਸਰਪੰਚ, ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਹਾਜਰ ਹੋਏ।ਇਸ ਮੌਕੇ ਤੇ ਸੰਬੋਧਨ ਕਰਦਿਆ ਡਾ ਨਵਜੋਤ ਕੋਰ ਸਿੱਧੂ ਨੇ ਕਿਹਾ ਕਿ ਬੇਟੀਆਂ ਸਮਾਜ ਦਾ ਇੱਕ ਜ਼ਰੁਰੀ ਹਿੱਸਾ ਹਨ।ਔਰਤ ਤੋ ਬਗੈਰ ਸਮਾਜ ਦੀ ਕਲਪਨਾ ਅਸੰਭਵ ਹੈ।ਘਰ ਤੋ ਲੈ ਕੇ ਸਮਾਜ ਦੇ ਹਰੇਕ ਖੇਤਰ ਵਿੱਚ ਔਰਤ ਮਰਦ ਦੇ ਬਰਾਬਰ ਯੋਗਦਾਨ ਪਾ ਰਹੀ ਹੈ।ਔਰਤ ਦੀ ਘੱਟ ਰਹੀ ਗਿਣਤੀ ਸਾਡੇ ਸਮਾਜ ਤੇ ਇਕ ਸਵਾਲੀਆ ਚਿੰਨ ਲਗਾ ਰਿਹਾ ਹੈ ।
ਇਸ ਲਈ ਸਾਰੇ ਹੀ ਸਮਾਜ ਨੂੰ ਇਹ ਲੜਕੇ/ਲੜਕੀ ਦਾ ਭੇਦ ਮਿਟਾਉਣ ਲਈ ਯਤਨ ਕਰਨਾ ਪਵੇਗਾ ਤਾਂ ਹੀ ਇਸ ਕਲੰਕ ਨੂੰ ਸਮਾਜ ਤੋ ਹਟਾਇਆ ਜਾ ਸਕਦਾ ਹੈ।ਪ੍ਰੌ: ਲਕਸ਼ਮੀ ਕਾਤਾਂ ਚਾਵਲਾ ਜੀ ਇਸ ਅਵਸਰ ਤੇ ਵਿਚ ਦਿੰਦਿਆਂ ਕਿਹਾ ਕਿ ਇਸ ਵਰਕਸ਼ਾਪ ਦਾ ਮੁੱਖ ਉਦੇਸ਼ ਸਮਾਜ ਵਿਚ ਹਲੂਣਾ ਦੇਣਾ ਹੈ ਕਿਉਕਿ ਲੜਕੀਆਂ ਦੀ ਘਟ ਰਹੀ ਗਿਣਤੀ ਇਕ ਚੇਤਾਵਨੀ ਹੈ।ਔਰਤ ਅੱਜ ਘਰ ਦੀ ਚਾਰਦੀਵਾਰੀ ਵਿਚੋ ਨਹੀਂ ਬਲਕਿ ਹਰ ਇਕ ਖੇਤਰ ਵਿਚ ਮਰਦ ਦੇ ਬਰਾਬਰ ਮੋਡੇ ਨਾਲ ਮੋਡਾ ਜੋੜ ਕੇ ਕੰਮ ਕਰ ਰਹੀ ਹੈ।ਸਿਵਲ ਸਰਜਨ ਡਾ. ਰਾਜੀਵ ਭੱਲਾ ਜੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਆਏ ਹੋਏ ਸਾਰੇ ਹੀ ਸਰੋਤਿਆਂ ਨੂੰ ਸਨੇਹਾ ਦਿਤਾ ਕਿ ਇਹ ਕੇਵਲ ਸਿਹਤ ਵਿਭਾਗ ਦਾ ਹੀ ਕੰਮ ਨਹੀਂ ਕੀ ਲੜਕੀਆਂ ਨੂੰ ਮਰਨ ਤੋ ਬਚਾਉੰਣ ਬਲਕਿ ਸਮਾਜ ਵਿਚ ਰਹਿ ਰਹੇ ਹਰ ਇਕ ਨਾਗਰਿਕ ਦਾ ਫਰਜ ਹੈ ਕਿ ਇਸ ਮੋਹਿਮ ਵਿਚ ਸ਼ਾਮਲ ਹੋਵੇ।ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਣਜੀਤ ਸਿੰਘ ਬੁੱਟਰ ਨੇ ਇਸ ਮੋਕੇ ਤੇ ਸਕੂਲਾ ਦੇ ਪ੍ਰਿੰਸੀਪਲ ਤੇ ਬਚਿਆਂ ਨੂੰ ਅਪੀਲ ਕੀਤੀ ਕਿ ਅਜਿਹੇ ਸਮਾਜ ਭਲਾਈ ਦੇ ਕੰਮਾ ਵਿਚ ਉਹਨਾ ਦਾ ਸਹਿਯੋਗ ਬਹੁਤ ਹੀ ਜਰੂਰੀ ਹੈ।ਇਸ ਅਵਸਰ ਤੇ ਸਾਈ ਕ੍ਰਿਸ਼ਨ ਵੱਲੋ ਬਹੁਤ ਹੀ ਭਾਵ ਪੂਰਤ ਨਾਟਕ ਉਕੁੜੇ ਵਿਚ ਕਮਲ ਖੇਡਿਆ ਗਿਆ ।ਇਸ ਮੋਕੇ ਤੇ ਡਾ. ਅਤੁਲ ਕਪੂਰ ਐਡਵਾਸ ਡਾਇਗਨੋਸਟਿਕ ਸੈਂਟਰ ਵੱਲੋ ਪੀ.ਸੀ-ਪੀ.ਐਨ.ਡੀ.ਟੀ. ਐਕਟ ਦੇ ਵਿਚ ਹੋਈਆ ਨਵੀਆਂ ਸੋਧਾਂ ਬਾਰੇ ਵਿਸਥਾਰ ਸਹਿਤ ਦੱਸਿਆ ਗਿਆ।ਇਸ ਅਵਸਰ ਤੇ ਸਿਹਤ ਵਿਭਾਗ ਵੱਲੋ ਭਰੁਣ ਹੱਤਿਆ ਤੇ ਇਕ ਪ੍ਰਦਰਸ਼ਨੀ ਲਗਾਈ ਗਈ।ਪੇਟਿੰਗ ਸਬੰਧੀ ਮੁਕਾਬਲੇ ਵਿਚੋ ਆਏ ਹੋਏ ਬੱਚਿਆ ਨੂੰ ਸਿਹਤ ਵਿਭਾਗ ਵੱਲੋ ਸਨਮਾਨ ਚਿੰਨ ਅਤੇ ਸਰਟੀਫਿਕੇਟ ਵੀ ਵੰਡੇ ਗਏ।
ਇਸ ਮੌਕੇ ਜਿਲਾ੍ਹ ਮਾਸ ਮੀਡੀਆ ਅਫਸਰ ਸ਼੍ਰੀਮਤੀ ਰਾਜ ਕੋਰ ਨੇ ਸਟੇਜ ਦਾ ਸੰਚਾਲਨ ਕੀਤਾ, ਸ਼੍ਰੀ ਮਤੀ ਬਿਮਲਾ ਕੁਮਾਰੀ, ਪਰਮਿੰਦਰ ਕੋਰ ਡਿਪਟੀ ਮਾਸ ਮੀਡੀਆ ਅਫਸਰ, ਅਰੁਸ਼ ਭਲਾ੍ਹ ਜਿਲਾ੍ਹ ਬੀ.ਸੀ.ਸੀ ਫੈਸੀਲੀਟੇਟਰ, ਡਾ. ਰਸ਼ਮੀ ਵਿਜ ਆਦਿ ਹਾਜ਼ਰ ਸਨ ।