Tuesday, November 24, 2026

ਪਾਕਿਸਤਾਨ ਤੋਂ ਲਿਆਂਦੇ ਗਏ ਸਰੂਪਾਂ ਨੂੰ ਅਗਨ ਭੇਂਟ ਲਈ ਦਿੱਲੀ ਕਮੇਟੀ ਦੇ ਸਪੁੱਰਦ ਕੀਤਾ

PPN1612201408

ਨਵੀਂ ਦਿੱਲੀ, 15 ਦਸੰਬਰ (ਅੰਮ੍ਰਿਤ ਲਾਲ ਮੰਨਣ) – ਪਾਕਿਸਤਾਨ ਦੇ ਕਰਾਚੀ ਸ਼ਹਿਰ ਦੇ ਭਾਗ ਨਾੜੀ ਮੰਦਿਰ ਵਿਖੇ ਬੀਤੇ ਦਿਨੀ ਬਿਜਲੀ ਦੇ ਸ਼ਾਟ ਸਰਕਿਟ ਹੋਣ ਕਰਕੇ ਖੰਡਿਤ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਾਰ ਸਰੂਪਾਂ ਨੂੰ ਦਿੱਲੀ ਕਮੇਟੀ ਨੂੰ ਅਗਨ ਭੇਂਟ ਲਈ ਸਪੁਰਦ ਕੀਤਾ ਗਿਆ ਹੈ। ਕਰਾਚੀ ਦੇ ਗੁਰਦੁਆਰਾ ਗੁਰੂ ਨਾਨਕ ਸਾਹਿਬ ਸਭਾ ਦੇ ਚੇਅਰਮੈਨ ਮਹੇਸ਼ ਸਿੰਘ ਦੀ ਅਗੁਵਾਈ ਹੇਠ ਆਏ ਵਫਦ ਨੇ ਇਨ੍ਹਾਂ ਸਰੂਪਾਂ ਨੂੰ ਇਤਿਹਾਸਿਕ ਗੁਰਦੁਆਰਾ ਮਜਨੂੰ ਟਿਲਾ ਸਾਹਿਬ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੂੰ ਸੌਂਪਿਆ।
ਜੀ.ਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਭਾਰੀ ਬਲਵੰਤ ਸਿੰਘ ਰਾਮੂਵਾਲੀਆ, ਧਰਮ ਪ੍ਰਚਾਰ ਕਮੇਟੀ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਤੇ ਯਾਤਰਾ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਚੰਢੋਕ ਨੇ ਉਕਤ ਸਰੂਪਾਂ ਨੂੰ ਆਪ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਪੁੱਜੀ ਗੱਡੀ ਤੋਂ ਅਗਨ ਭੇਂਟ ਤੋਂ ਪਹਿਲਾਂ ਇਕੱਤਰ ਕੀਤੇ ਜਾਂਦੇ ਬ੍ਰਿਦ ਸਰੂਪਾਂ ਦੁੇ ਨਾਲ ਹੀ ਸੁੱਖਾਸਨਾ ਤੇ ਵਿਰਾਜਮਾਨ ਕਰਵਾਇਆ। ਅਰਦਾਸ ਉਪਰੰਤ ਇਨ੍ਹਾਂ ਬ੍ਰਿਦ ਸਰੂਪਾਂ ਨੂੰ ਲਿਆਉਣ ਵਾਲੇ ਮਹੇਸ਼ ਸਿੰਘ, ਰਾਜਾ ਸਿੰਘ, ਦਿਆਲ ਸਿੰਘ, ਪ੍ਰਕਾਸ਼ ਸਿੰਘ ਅਤੇ ਵਿਜੈ ਸਿੰਘ ਨੂੰ ਕਮੇਟੀ ਪਾਸੋਂ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਥੇ ਇਹ ਜ਼ਿਕਰਯੋਗ ਹੈ ਕਿ ਜਮੂਨਾ ਕੰਡੇ ਸਥਿਤ ਗੁਰਦੁਆਰਾ ਮਜਨੂੰ ਟਿਲਾ ਸਾਹਿਬ ਵਿਖੇ ਦਿੱਲੀ ਕਮੇਟੀ ਵੱਲੋਂ ਬਣਾਏ ਗਏ ਅੰਗੀਠਾ ਸਾਹਿਬ ਵਿੱਚ ਮਹੀਨੇ ਵਿੱਚ ਇਕ ਵਾਰ ਧਾਰਮਿਕ ਸਾਮਗ੍ਰੀ ਦੇ ਨਾਲ ਹੀ ਬ੍ਰਿਧ ਅਤੇ ਖੰਡਿਤ ਸਰੂਪਾਂ ਨੂੰ ਵੀ ਅਗਨ ਭੇਂਟ ਕੀਤਾ ਜਾਂਦਾ ਹੈ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply