Saturday, July 27, 2024

ਪਿੰਗਲਵਾੜਾ ਨੂੰ ਪ੍ਰਿੰਟਵੈਲ ਕੰਪਨੀ ਵਲੋਂ ਨਵੀਂ ਕਾਗਜ਼ ਕਟਿੰਗ ਸੈਮੀ ਆਟੋਮੈਟਿਕ ਤੇ ਇਕ ਕਰੀਜ਼ਿੰਗ ਮਸ਼ੀਨ ਦਾਨ

ਬੀਬੀ ਅਬਿਨਾਸ਼ ਕੌਰ ਅਤੇ ਨਿਸ਼ਕਾਮ ਸੇਵਾਦਾਰ ਭੈਣ ਰੁਪਇੰਦਰ ਜੀਤ ਕੌਰ ਨੇ ਕੀਤਾ ਉਦਘਾਟਨਾ

ਅੰਮ੍ਰਿਤਸਰ, 19 ਫਰਵਰੀ (ਸੁਖਬੀਰ ਸਿੰਘ) – ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕ ਕਰਾਉਣ ਲਈ 30 ਮਈ 1955 ਨੂੰ ਇੰਦਰ ਪੈਲੇਸ ਅੰਮ੍ਰਿਤਸਰ ਦੀ ਖ਼ਾਲੀ ਇਮਾਰਤ ਵਿਖੇ ਪੂਰਨ ਪ੍ਰਿੰਟਿੰਗ ਪ੍ਰੈਸ ਦੀ ਸਥਾਪਨਾ ਕੀਤੀ ਸੀ।ਉਨ੍ਹਾਂ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਦੇ ਵੱਖ-ਵੱਖ ਵਿਸ਼ਿਆਂ ‘ਤੇ ਤਿੰਨ ਰਸਾਲੇ, ਪੰਜਾਬੀ ਵਿਚ ਜੀਵਨ ਲਹਿਰ, ਅੰਗੇਰਜ਼ੀ ਵਿਚ ਫਨਿਗੳਲਾੳਰੳ ਨਿ ਛੁਰਰੲਨਟ ਅਡਡੳਰਿਸ ਅਤੇ ਹਿੰਦੀ ਵਿਚ ਪਿੰਗਲਵਾੜਾ ਦਰਪਣ ਛਾਪਣੇ ਸ਼ੁਰੂ ਕੀਤੇ ਅਤੇ ਇਹ ਯਤਨ ਕੀਤਾ ਕਿ ਇਹ ਸੋਵੀਨੀਅਰ ਘਰ-ਘਰ ਪਹੁੰਚਣ।ਇਸ ਤੋਂ ਇਲਾਵਾਂ ਕਾਫ਼ੀ ਗਿਣਤੀ ਵਿੱਚ ਕਿਤਾਬਾਂ, ਕਿਤਾਬਚੇ ਅਤੇ ਇਸ਼ਤਿਹਾਰ ਛਾਪਣੇ ਸ਼ੁਰੂ ਕੀਤੇ ਜੋ ਕਿ ਸੰਗਤਾਂ ਵਿਚ ਭੇਟਾ ਰਹਿਤ ਵੰਡੇ ਜਾਂਦੇ ਸਨ।
ਉਨ੍ਹਾਂ ਦੇ ਮਾਰਗ ‘ਤੇ ਚੱਲਦੇ ਹੋਏ ਪਿੰਗਲਵਾੜਾ ਦੇ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵੀ ਕਿਤਾਬਚੇ, ਕਿਤਾਬਾਂ ਅਤੇ ਇਸ਼ਤਿਹਾਰ ਛਾਪਣ ਵਿੱਚ ਜੁਟੇ ਹੋਏ ਹਨ।ਇਸ ਲਈ ਸਮੇਂ ਸਮੇਂ ‘ਤੇ ਪੂਰਨ ਪ੍ਰਿੰਟਿੰਗ ਪ੍ਰੈਸ ਲਈ ਚਾਹੇ ਉਹ ਛਪਾਈ ਲਈ ਹੋਣ ਜਾਂ ਕਿਤਾਬਾਂ ਬਾਈਂਡਿੰਗ ਲਈ ਹੋਣ ਹੋਰ ਕਾਰਜ਼ਾਂ ਲਈ ਆਧੁਨਿਕ ਮਸ਼ੀਨਾਂ ਲਗਾਤਾਰ ਖ੍ਰੀਦੀਆਂ ਗਈਆਂ।ਅੱਜ ਪ੍ਰਿੰਟਵੈਲ ਕੰਪਨੀ ਫੋਕਲ ਪੁਆਇੰਟ ਅੰਮ੍ਰਿਤਸਰ ਵੱਲੋਂ ਪੂਰਨ ਪ੍ਰਿੰਟਿੰਗ ਪ੍ਰੈਸ ਵਿੱਚ ਨਵੀਂ ਕਾਗਜ਼ ਕਟਿੰਗ ਸੈਮੀ ਆਟੋਮੈਟਿਕ ਮਸ਼ੀਨ ਅਤੇ ਇਕ ਕਰੀਜ਼ਿੰਗ ਮਸ਼ੀਨ ਪਿੰਗਲਵਾੜਾ ਸੰਸਥਾ ਨੂੰ ਦਾਨ ਕੀਤੀ ਗਈ ਹੈ।ਜਿਸ ਦਾ ਉਦਘਾਟਨ ਪਿੰਗਲਵਾੜਾ ਸੰਸਥਾ ਆਫ ਓਂਟਾਰੀਓ ਦੇ ਪ੍ਰਧਾਨ ਬੀਬੀ ਅਬਿਨਾਸ਼ ਕੌਰ ਅਤੇ ਪਿੰਗਲਵਾੜਾ ਸੰਸਥਾ ਦੇ ਨਿਸ਼ਕਾਮ ਸੇਵਾਦਾਰ ਭੈਣ ਰੁਪਇੰਦਰ ਜੀਤ ਕੌਰ ਵੱਲੋਂ ਕੀਤਾ ਗਿਆ।
ਇਸ ਮੌਕੇ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ, ਹਰਜੀਤ ਸਿੰਘ ਅਰੋੜਾ ਮੈਂਬਰ ਪਿੰਗਲਵਾੜਾ ਸੋਸਾਇਟੀ, ਕਰਨਲ ਦਰਸ਼ਨ ਸਿੰਘ ਬਾਵਾ, ਮੁੱਖ ਪ੍ਰਸ਼ਾਸਕ, ਤਿਲਕ ਰਾਜ ਜਨਰਲ ਮੈਨੇਜਰ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਬਖ਼ਸ਼ੀਸ ਸਿੰਘ, ਯੋਗੇਸ਼ ਸੂਰੀ, ਤਾਰਨ ਸਿੰਘ ਐਡਵੋਕੇਟ ਸੰਗਰੂਰ, ਜਸਬੀਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਪਿ੍ਰੰਟਿੰਗ ਪ੍ਰੈਸ ਆਦਿ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …