ਪਠਾਨਕੋਟ, 23 (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਗੁਰਿੰਦਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਪਠਾਨਕੋਟ ਨਾਲ ਮੀਟਿੰਗ
ਕੀਤੀ।ਜਿਸ ਵਿੱਚ ਡਿਪਟੀ ਕਮਿਸ਼ਨਰ ਵਲੋਂ ਬਾਗਬਾਨੀ ਵਿਭਾਗ ਦੀਆਂ ਗਰਮ ਰੁੱਤ ਦੇ ਸਬਜ਼ੀ ਬੀਜ਼ਾਂ ਦੀ ਕਿੱਟ ਦਾ ਉਦਘਾਟਨ ਕੀਤਾ।ਅੰਕੁਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਅਰਵਿੰਦਰਪਾਲ ਸਿੰਘ ਡੀ.ਆਰ.ਓ ਪਠਾਨਕੋਟ, ਰਜਿੰਦਰ ਕੁਮਾਰ ਚੀਫ ਖੇਤੀਬਾੜੀ ਵਿਭਾਗ ਪਠਾਨਕੋਟ, ਗੁਰਪ੍ਰੀਤ ਸਿੰਘ ਭੂਮੀ ਰੱਖਿਆ ਅਫਸਰ ਪਠਾਨਕੋਟ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਅਤੇ ਹੋਰ ਵਿਭਾਗੀ ਕਰਮਚਾਰੀ ਵੀ ਇਸ ਸਮੇਂ ਹਾਜ਼ਰ ਸਨ।
ਡਿਪਟੀ ਕਮਿਸਨਰ ਨੇ ਕਿਹਾ ਕਿ ਸਬਜ਼ੀਆਂ ਦੀ ਮਨੁੱਖੀ ਜੀਵਨ ਵਿੱਚ ਕਾਫੀ ਮਹੱਤਤਾ ਹੈ।ਇਨਾਂ ਤੋ ਬਿਨ੍ਹਾਂ ਭੋਜਨ ਸੰਤੁਲਿਤ ਅਤੇ ਸੰਪੂਰਨ ਨਹੀ ਹੁੰਦਾ, ਕਿਉਂਕਿ ਇੰਨਾਂ ਤੋ ਸਾਨੂੰ ਅਜਿਹੇ ਖੁਰਾਕੀ ਤੱਤ ਮਿਲਦੇ ਹਨ, ਜੋ ਦੂਸਰੇ ਅਨਾਜਾਂ ਵਿੱਚ ਨਹੀ ਪਾਏ ਜਾਂਦੇ ਹਨ।ਸੋ ਅੱਜ ਲੋੜ ਹੈ ਕਿ ਮਿਲ ਕੇ ਹੰਭਲਾ ਮਾਰੀਏ ਅਤੇ “ਘਰੇਲੂ ਬਗੀਚੀ ਲਗਾਓ, ਪੌਸ਼ਟਿਕ ਖੁਰਾਕ ਪਾਓ, ਬੇਲੋੜੇ ਖਰਚੇ ਬਚਾਓ ਮੁਹਿੰਮ ਘਰ-ਘਰ ਪਹੁੰਚਾਈਏ।
ਜਤਿੰਦਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਨੇ ਦੱਸਿਆ ਕਿ ਅਜੋਕੇ ਸਮੇ ਆਮ ਵਿਅਕਤੀ ਨੂੰ ਤੰਦਰੁਸਤ ਰਹਿਣ ਲਈ ਸੰਤੁਲਿਤ ਖੁਰਾਕ ਜਿਸ ਵਿੱਚ ਵਿਟਾਮਿਨ, ਪ੍ਰੋਟੀਨ ਅਤੇ ਹੋਰ ਲੋੜੀਂਦੀ ਖੁਰਾਕ ਤੱਤ ਮੌਜ਼ੂਦ ਹੋਣ ਦਾ ਸੇਵਨ ਕਰਨਾ ਬੜਾ ਜਰੂਰੀ ਹੈ।ਘਰੇਲੂ ਬਗੀਚੀ ਵਿੱਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ; ਜਿਸ ਨਾਲ ਸਬਜ਼ੀ ਪੈਦਾ ਕਰਨ ਵਾਲਿਆਂ ਦਾ ਅੰਦਾਜ਼ਨ 5000/- ਰੁਪਏ ਦਾ ਖਰਚਾ ਬਚੇਗਾ।
Punjab Post Daily Online Newspaper & Print Media