Wednesday, March 4, 2026

ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਪੰਜਾਬੀ ਮਾਂ ਬੋਲੀ ਦਿਵਸ ਮਨਾਇਆ

ਪੰਜਾਬੀ ਮਾਂ ਬੋਲੀ ਦੀ ਹਮੇਸ਼ਾਂ ਸੇਵਾ ਕਰਦੇ ਰਹਾਂਗੇ – ਬਿਹਾਰੀ ਲਾਲ ਸੱਦੀ

ਸਮਰਾਲਾ, 23 ਫਰਵਰੀ (ਇੰਦਰਜੀਤ ਸਿੰਘ ਕੰਗ) – ਕੋਈ ਮਾਂ ਉਦੋਂ ਤੱਕ ਨਹੀਂ ਮਰ ਸਕਦੀ, ਜਦੋਂ ਤੱਕ ਉਸਦੇ ਪੁੱਤਰ ਜ਼ਿੰਦਾ ਹਨ।ਪੰਜਾਬੀ ਸਾਡੀ ਮਾਂ ਬੋਲੀ ਹੈ, ਅਸੀਂ ਇਸਦੇ ਵਾਰਸ ਹਨ, ਹਮੇਸ਼ਾਂ ਆਪਣੀ ਮਾਂ ਦੇ ਸਤਿਕਾਰ ਅਤੇ ਉਥਾਨ ਲਈ ਆਪਣਾ ਸੰਘਰਸ਼ ਜਾਰੀ ਰੱਖਾਂਗੇ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ‘ਤੇੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਦਫਤਰ ਵਿਖੇ ਕਰਵਾਏ ਸਮਾਗਮ ਦੌਰਾਨ ਆਪਣੇ ਸੰਬੋਧਨ ਵਿੱਚ ਕੀਤਾ।ਸਮਰਾਲੇ ਇਲਾਕੇ ਦੇ ਪੰਜਾਬੀ ਮਾਂ ਬੋਲੀ ਪ੍ਰਤੀ ਹਤੈਸ਼ੀ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।ਵੱਖ-ਵੱਖ ਬੁਲਾਰਿਆਂ ਨੇ ਆਪੋ ਆਪਣੇ ਸੰਬੋਧਨ ਵਿੱਚ ਪੰਜਾਬੀ ਮਾਂ ਬੋਲੀ ਪ੍ਰਤੀ ਅਪਣਾਏ ਜਾ ਰਹੇ ਮਤਰੇਈ ਮਾਂ ਵਰਗੇ ਵਤੀਰੇ ਦੀ ਨਿੰਦਾ ਕੀਤੀ ਗਈ।ਇਸ ਦਾ ਮੁੱਢਲਾ ਕਾਰਨ ਸਾਡੇ ਪ੍ਰਾਈਵੇਟ ਸਕੂਲ ਹਨ, ਜਿਥੇ ਪੰਜਾਬੀ ਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਹੈ ਅਤੇ ਮਾਪੇ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਤੋਂ ਦੂਰ ਕਰ ਰਹੇ ਹਨ।ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਆਪਣੀ ਮਾਂ ਬੋਲੀ ਤੋਂ ਦੂਰ ਨਾ ਕਰਨ।ਕਾਮਰੇਡ ਭਜਨ ਸਿੰਘ ਪ੍ਰਧਾਨ ਖੇਤ ਮਜਦੂਰ ਯੂਨੀਅਨ ਨੇ ਮਾਂ-ਬੋਲੀ ਨੂੰ ਸਮਰਪਤ ‘ਇੱਕ ਧੀ ਦੀ ਪੁਕਾਰ’ ਕਵਿਤਾ ਸੁਣਾਈ।ਕੁਲਭੂਸ਼ਨ ਉਟਾਲਾਂ ਨੇ ਪੰਜਾਬੀ ਲਿੱਪੀ ਦੀ ਪੁਰਾਤਨਤਾ ਸਬੰਧੀ ਜਾਣਕਾਰੀ ਦਿੱਤੀ।ਐਡਵੋਕੇਟ ਨਰਿੰਦਰ ਸ਼ਰਮਾ ਨੇ ਕਿਹਾ ਇਹੋ ਜਿਹੇ ਇਤਿਹਾਸਕ ਦਿਹਾੜੇ ਯਾਦ ਰੱਖਣੇ ਤੇ ਮਨਾਉਣੇ ਬਹੁਤ ਜ਼ਰੂਰੀ ਹਨ ਜਿਸ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਕਿ ਉਹ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਤੇ ਇਸਦੀ ਕਿਸੇ ਨਾ ਕਿਸੇ ਰੂਪ ਵਿੱਚ ਸੇਵਾ ਕਰਦੇ ਰਹਿਣ ਐਡਵੋਕੇੇਟ ਪਰਮਿੰਦਰ ਸਿੰਘ ਗਿੱਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬੀ ਮਾਂ ਬੋਲੀ ਲਈ ਬੇਸ਼ੱਕ ਸਰਕਾਰਾਂ ਲੰਮੇ ਸਮੇਂ ਤੋਂ ਕੰਮ ਕਰਦੀਆਂ ਆ ਰਹੀਆਂ ਹਨ, ਪਰ ਕਿਸੇ ਨੇ ਚੰਗੀ ਤਰ੍ਹਾਂ ਪੰਜਾਬੀ ਬੋਲੀ ਦੀ ਸਾਰ ਨਹੀਂ ਲਈ।ਉਨ੍ਹਾਂ ਕਿਹਾ ਕਿ ਅਸੀਂ ਇੱਕ ਵਫਦ ਦੇ ਰੂਪ ਵਿੱਚ ਪੰਜਾਬੀ ਮਾਂ ਬੋਲੀ ਦੇ ਉਥਾਨ ਲਈ ਨਵੀਂ ਸਰਕਾਰ ਨਾਲ ਮੀਟਿੰਗ ਵੀ ਕਰਾਂਗੇ।ਇਸ ਉਪਰੰਤ ਇੱਕ ਵੱਡੇ ਜਥੇ ਦੇ ਰੂਪ ਸਾਰਿਆਂ ਨੇ ਮੁੱਖ ਚੌਂਕ ਤੱਕ ਮਾਰਚ ਕੱਢਿਆ ਗਿਆ।ਪੰਜਾਬੀ ਦੇ ਪ੍ਰਸਿੱਧ ਪੰਜਾਬੀ ਲੇਖਕਾਂ ਵਲੋਂ ਪੰਜਾਬੀ ਮਾਂ ਬੋਲੀ ਦੇ ਉਥਾਨ ਲਈ ਕੀਤੀ ਅਪੀਲ ਦੀਆਂ 200 ਤੋਂ ਵੱਧ ਕਾਪੀਆਂ ਵੰਡੀਆਂ ਗਈਆਂ।ਪੰਜਾਬੀ ਮਾਂ ਬੋਲੀ ਦੇ ਹੱਕ ਵਿੱਚ ਨਾਅਰੇ ਲਗਾਏ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮਾਂ ਬੋਲੀ ਪੰਜਾਬੀ ਦੇ ਉਥਾਨ ਲਈ ਸੰਜ਼ੀਦਗੀ ਨਾਲ ਕੰਮ ਕਰੇ।
ਇਸ ਮੌਕੇ ਉਪਰੋਕਤ ਤੋਂ ਇਲਾਵਾ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ, ਮੰਗਤ ਰਾਮ ਸ਼ਰਮਾ ਪ੍ਰਧਾਨ ਬ੍ਰਾਹਮਣ ਸਭਾ ਇਕਾਈ ਸਮਰਾਲਾ, ਕੁਲਵੰਤ ਸਿੰਘ ਤਰਕ, ਬਲਵੀਰ ਸਿੰਘ ਬੱਬੀ, ਮਾ. ਪ੍ਰੇਮ ਨਾਥ ਸਮਰਾਲਾ, ਜਸਵੰਤ ਸਿੰਘ, ਕੁਲਭੂਸ਼ਨ ਕੁਮਾਰ, ਸ਼ਵਿੰਦਰ ਸਿੰਘ, ਦੀਪ ਦਿਲਬਰ, ਪੁਖਰਾਜ ਸਿੰਘ, ਦਰਸ਼ਨ ਸਿੰਘ, ਪਰਮਜੀਤ ਸ਼ੁਕਲਾ, ਕਮਲਜੀਤ, ਭਾਗ ਸਿੰਘ ਚਹਿਲਾਂ, ਸੁਖਵਿੰਦਰ ਸਿੰਘ ਨੰਬਰਦਾਰ, ਹਰਬੰਸ ਸਿੰਘ, ਪਰਮਿੰਦਰ ਸਿੰਘ, ਮੇਜਰ ਸਿੰਘ, ਚਰਨਜੀਤ ਸਿੰਘ, ਹਰਜਿੰਦਰ ਸਿੰਘ, ਅਮਰਜੀਤ ਕੌਰ, ਰਵਿੰਦਰ ਕੌਰ, ਰਜਿੰਦਰ ਸਿੰਘ ਆਦਿ ਤੋਂ ਇਲਾਵਾ ਸ੍ਰੀ ਬ੍ਰਾਹਮਣ ਸਭਾ ਸਮਰਾਲਾ ਦੇ ਅਹੁੱਦੇਦਾਰ, ਵਰਕਰ ਅਤੇ ਰਾਜ ਮਿਸਤਰੀ ਖੇਤ ਮਜਦੂਰ ਯੂਨੀਅਨ ਦੇ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …