ਅੰਮ੍ਰਿਤਸਰ, 24 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖਾਲਸਾ ਕਾਲਜ ਦੇ ਫਿਜ਼ੀਓਥੈਰੇਪੀ ਵਿਭਾਗ ਵਲੋਂ ਮੁਫ਼ਤ ‘ਬੋਨ ਮਿਨਰਲ ਡੈਨਸਿਟੀ’ (ਬੀ.ਐਮ.ਡੀ)
ਚੈਕਅੱਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪੁੱਜੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕੀਤਾ।ਕੈਂਪ ਦਾ ਮਕਸਦ 25 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਦੀਆਂ ਹੱਡੀਆਂ ’ਚ ਕੈਲਸ਼ੀਅਮ ਦੀ ਕਮੀ ਦਾ ਪਤਾ ਲਗਾਉਣਾ ਸੀ।
ਡਾ. ਮਹਿਲ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਕਾਲਜ ਕੈਂਪਸ ਅਤੇ ਆਸ-ਪਾਸ ਦੇ ਇਲਾਕਿਆਂ ਦੇ ਕਰੀਬ 115 ਲੋਕਾਂ ਨੇ ਮੁਫ਼ਤ ਸੇਵਾਵਾਂ ਦਾ ਲਾਭ ਲਿਆ ਅਤੇ ਉਨ੍ਹਾਂ ਦੇ ਹੱਡੀਆਂ ਦੇ ਖਣਿਜ ਘਣਤਾ ਦੇ ਪੱਧਰਾਂ ਦਾ ਮੁਲਾਂਕਣ ਕੀਤਾ।ਇਹ ਪਾਇਆ ਗਿਆ ਕਿ 115 ਲੋਕਾਂ ’ਚੋਂ, 35% ਲੋਕਾਂ ’ਚ ਹੱਡੀਆਂ ਦੇ ਖਣਿਜ ਘਣਤਾ ਦਾ ਪੱਧਰ ਸਾਧਾਰਨ ਸੀ ਅਤੇ 65% ਮਰੀਜ਼ਾਂ ਨੂੰ ਹੱਡੀਆਂ ਦੇ ਘੱਟ ਖਣਿਜ ਘਣਤਾ ਦੇ ਪੱੱਧਰ ਦਾ ਨਿਦਾਨ ਕੀਤਾ ਗਿਆ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਓਸਟੀਓਪੈਨਿਕ ਪਾਏ ਗਏ ਸਨ।
ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਸਿਹਤਮੰਦ ਖੁਰਾਕ ਦੀ ਪਾਲਣਾ ਕਰਨ ਅਤੇ ਹੋਰ ਪੌਸ਼ਟਿਕ ਪੂਰਕ ਲੈਣ ਦੀ ਵੀ ਸਲਾਹ ਦਿੱਤੀ ਗਈ।ਮਾਹਿਰਾਂ ਨੇ ਉਨ੍ਹਾਂ ਨੂੰ ਹੱਡੀਆਂ ਦੇ ਖਣਿਜ ਘਣਤਾ ਦੇ ਪੱਧਰ ਨੂੰ ਵਧਾਉਣ ਲਈ ਡਾਈਟ ਚਾਰਟ ਵੀ ਵੰਡੇ ਗਏ।‘ਗੁਪਤਾ ਸਰਜੀਕਲ’, ਵਲੋਂ ਬੀ.ਐਮ.ਡੀ ਟੈਸਟਿੰਗ ਉਪਕਰਣ ਪ੍ਰਦਾਨ ਕੀਤੇ ਗਏ ਸਨ।ਉਨ੍ਹਾਂ ਨੇ ਫਿਜ਼ੀਓਥੈਰੇਪੀ ਵਿਭਾਗ ਦੀ ਮੁਖੀ ਡਾ: ਮਨੂ ਵਸ਼ਿਸ਼ਟ ਅਤੇ ਬਾਕੀ ਸਟਾਫ਼ ਮੈਂਬਰਾਂ ਨੂੰ ਅਜਿਹੇ ਸਮਾਗਮ ਕਰਵਾਉਣ ਲਈ ਵਧਾਈ ਦਿੱਤੀ।
ਇਸ ਮੌਕੇ ਡਾ: ਅਮਨ ਨਵਨੀਤ ਕੌਰ, ਡਾ. ਮਨਪ੍ਰੀਤ ਕੌਰ, ਡਾ. ਸ਼ੁਭਨੀਤ ਕੌਰ, ਡਾ. ਅਮਨਪ੍ਰੀਤ ਕੌਰ, ਡਾ. ਲਵਲੀਨ ਸੈਣੀ, ਡਾ. ਬਲਜੀਤ ਕੌਰ, ਡਾ. ਰਵਨੀਤ ਕੌਰ ਆਦਿ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ
ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …
Punjab Post Daily Online Newspaper & Print Media