Sunday, October 4, 2026

ਕੁੱਬੇ ’ਚ ਮਾਲਵਾ ਕਲੱਬ ਨੂੰ ਹਰਾ ਕੇ ਨਿਊਜੀਲੈਂਡ ਨੇ ਜਿੱਤੀ ਮੇਜ਼ਰ ਲੀਗ

ਸਮਰਾਲਾ, 23 ਫਰਵਰੀ (ਇੰਦਰਜੀਤ ਸਿੰਘ ਕੰਗ) – ਇੱਥੋਂ ਨਜਦੀਕੀ ਪਿੰਡ ਕੁੱਬੇ ਵਿਖੇ ਸਮੂਹ ਨਗਰ ਨਿਵਾਸੀ, ਪ੍ਰਵਾਸੀ ਭਾਰਤੀ ਅਤੇ ਗਰਾਮ ਪੰਚਾਇਤ ਕੁੱਬੇ ਦੁਆਰਾ ਕਬੱਡੀ ਸ਼ਹੀਦ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਗੋਲਡ ਕਬੱਡੀ ਕੱਪ ਕੁੱਬੇ ਕਰਵਾਇਆ ਗਿਆ।ਜਿਸ ਵਿੱਚ ਮੇਜਰ ਲੀਗ ਕਬੱਡੀ ਫੈਡਰੇਸ਼ਨ ਦੀਆਂ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ।ਇਨ੍ਹਾਂ ਅਕੈਡਮੀਆਂ ਦੇ ਫਸਵੇਂ ਮੁਕਾਬਲੇ ਹੋਏ।ਗੁਰਜੀਤ ਸਿੰਘ ਮਾਂਗਟ ਕੈਨੇਡਾ, ਨਿਰਭੈ ਸਿੰਘ, ਦੇਵੀ ਦਿਆਲ ਕੋਚ ਨੇ ਦੱਸਿਆ ਕਿ ਇਸ ਕੱਪ ਦੇ ਸਾਰੇ ਮੁਕਾਬਲੇ ਰੌਚਕ ਤੇ ਦਿਲਚਸਪ ਰਹੇ, ਸਾਰੇ ਮੁਕਾਬਲਿਆਂ ਨੂੰ ਦਰਸ਼ਕਾਂ ਨੇ ਸਾਹ ਰੋਕ ਕੇ ਦੇਖਿਆ।
ਕਬੱਡੀ ਦੀਆਂ 8 ਚੋਟੀ ਦੀਆਂ ਟੀਮਾਂ ਵਿੱਚ ਫਾਈਨਲ ਮੁਕਾਬਲਾ ਨਿਊਜੀਲੈਂਡ ਅਤੇ ਮਾਲਵਾ ਕਲੱਬ ਵਿਚਕਾਰ ਬੜੇ ਹੀ ਰੌਚਕ ਮੁਕਾਬਲੇ ਦੌਰਾਨ ਹੋਇਆ।ਦੋਨਾਂ ਟੀਮਾਂ ਦੀਆਂ ਇੱਕ ਇੱਕ ਰੇਡ ਦੀਆਂ ਸ਼ਰਤਾਂ ਲੱਗੀਆਂ।ਇਸ ਮੇਚ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।ਅਖੀਰ ਇਸ ਮੈਚ ਨੂੰ ਨਿਊਜੀਲੈਂਡ ਦੀ ਟੀਮ ਨੇ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਦੌਰਾਨ ਬੈਸਟ ਰੇਡਰ ਅਤੇ ਜਾਫੀ ਜੱਸੀ ਪੂਨੀਆਂ ਅਤੇ ਸੁਮਿਤ ਨੂੰ ਐਲਾਨਿਆ ਗਿਆ ਅਤੇ ਵਿਸ਼ੇਸ਼ ਤੌਰ ‘ਤੇ ਵਛੇਰਿਆਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਖੇਡ ਮੇਲੇ ਵਿੱਚ ਮੁੱਖ ਮਹਿਮਾਨ ਵਜੋਂ ਜਗਤਾਰ ਸਿੰਘ ਦਿਆਲਪੁਰਾ ਹਲਕਾ ਵਿਧਾਇਕ, ਜਗਜੀਵਨ ਸਿੰਘ ਖੀਰਨੀਆਂ ਸਾਬਕਾ ਵਿਧਾਇਕ, ਲੱਕੀ ਸੰਧੂ ਖੇਡ ਪ੍ਰਮੋਟਰ, ਗੁਰਮੇਲ ਸਿੰਘ ਪਹਿਲਵਾਨ ਖੇਡ ਪ੍ਰਮੋਟਰ, ਜੈਮਲ ਸਿੰਘ ਚੌਹਾਨ ਸਰਪੰਚ ਢੇਰੀ, ਅਵਤਾਰ ਸਿੰਘ ਕੌਂਸਲਰ, ਲਾਲਾ ਮੰਗਤ ਰਾਏ, ਬੇਅੰਤ ਸਿੰਘ ਸੰਮਤੀ ਮੈਂਬਰ, ਕਾਕਾ ਟਮਕੌਦੀ, ਲਖਵੀਰ ਸਿੰਘ ਕਾਕਾ ਘੁਡਾਣੀ, ਸੁਖਵਿੰਦਰ ਗਿੱਲ, ਨਿਰਭੈ ਸਿੰਘ ਯੂ.ਐਸ.ਏ, ਗੁਰਜੀਤ ਮਾਂਗਟ ਕੈਨੇਡਾ, ਡਾ. ਰਛਪਾਲ ਸਿੰਘ, ਕਰਨਵੀਰ ਸਿੰਘ, ਲਾਲੀ ਅੜੈਚਾਂ, ਗੁਰਮੀਤ ਸਿੰਘ ਸਾਬਕਾ ਸਰਪੰਚ ਕੁੱਬੇ, ਵੀਰ ਸਿੰਘ ਯੂ.ਐਸ.ਏ, ਨਿੰਦਾ ਸਰਪੰਚ ਬੇਗੋਵਾਲ, ਕਸ਼ਮੀਰੀ ਲਾਲ, ਮਨਮੋਹਣ ਸਿੰਘ ਸਰਪੰਚ ਕੁੱਬੇ ਨੇ ਸ਼ਿਰਕਤ ਕੀਤੀ।
ਇਸ ਮੌਕੇ ਖਿਡਾਰੀਆਂ ਨੂੰ ਮੋਟਰਸਾਈਕਲਾਂ, ਨਕਦ ਰਾਸ਼ੀ ਅਤੇ ਕੱਪਾਂ ਨਾਲ ਸਨਮਾਨਿਤ ਕੀਤਾ ਗਿਆ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …