Sunday, December 22, 2024

ਸਰਬਤ ਦਾ ਭਲਾ ਟਰੱਸਟ ਵਲੋਂ ਜਗਾਧਰੀ ਵਿਖੇ ਖੋਲੀ ਗਈ ਸੰਨੀ ਉਬਰਾਏ ਕਲੀਨੀਕਲ ਲੈਬ

ਡਾ. ਐਸ.ਪੀ ਸਿੰਘ ਉਬਰਾਏ ਵਲੋਂ ਕੀਤਾ ਗਿਆ ਉਦਘਾਟਨ

ਜਗਾਧਰੀ, 25 ਫਰਵਰੀ (ਪੰਜਾਬ ਪੋਸਟ ਬਿਊਰੋ) – ਡਾ. ਐਸ.ਪੀ ਸਿੰਘ ਉਬਰਾਏ ਦੀ ਅਗਵਾਈ ਹੇਠ ਚੱਲ ਰਹੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ (ਰਜਿ.) ਵਲੋਂ ਭੁਪਿੰਦਰ ਸਿੰਘ ਜੌਹਰ ਦੀ ਮਿੱਠੀ ਯਾਦ ਵਿੱਚ ‘ਸੰਨੀ ਉਬਰਾਏ ਕਲੀਨੀਕਲ ਲੈਬ ਐਂਡ ਡਾਇਗਨੋਸਟਿਕ ਸੈਂਟਰ’ ਦਾ ਉਦਘਾਟਨ ਵਿਸ਼ਰਾਮ ਪਾਰਕ ਟਰੱਸਟ (ਬਿਰਧ ਆਸ਼ਰਮ) ਬੁਰੀਆ ਗੇਟ ਜਗਾਧਰੀ ਵਿਖੇ ਕੀਤਾ ਗਿਆ।
ਇਸ ਲੈਬ ਦਾ ਉਦਘਾਟਨ ਕਰਨ ਉਚੇਚੇ ਤੌਰ ‘ਤੇ ਜਗਾਧਰੀ ਪਹੁੰਚੇ ਡਾ. ਐਸ.ਪੀ ਸਿੰਘ ਉਬਰਾਏ ਨੇ ਦੱਸਿਆ ਕਿ ਟਰੱਸਟ ਵਲੋਂ ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਵਿੱਚ 80 ਤੋਂ ਵੱਧ ਕਲੀਨੀਕਲ ਲੈਬਾਰਟਰੀਆਂ ਚਲਾਈਆਂ ਜਾ ਰਹੀਆਂ ਹਨ।ਜਿੰਨਾਂ ਦੀ ਸਾਰੀ ਦੇਖ-ਭਾਲ ਡਾ. ਦਲਜੀਤ ਸਿੰਘ ਗਿੱਲ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਅਸੀਂ 15 ਅਪ੍ਰੈਲ ਤੱਕ ਇਨ੍ਹਾਂ ਲੈਬਰਟਰੀਆਂ ਦੀ ਗਿਣਤੀ 100 ਤੱਕ ਲੈ ਕੇ ਜਾਣ ਦਾ ਟੀਚਾ ਮਿੱਥਿਆ ਹੋਇਆ ਹੈ।
ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਸਤਨਾਮ ਸਿੰਘ ਰੰਧਾਵਾ ਪ੍ਰਧਾਨ, ਚੰਡੀਗੜ੍ਹ ਸੀਨੀਅਰ ਸਿਟੀਜਨਜ਼ ਐਸੋਸੀਏਸ਼ਨ (ਰਜਿ.) ਨੇ ਦੱਸਿਆ ਕਿ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਅਨੇਕਾਂ ਹੀ ਵਿਲੱਖਣ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ, ਇਸ ਅਧੀਨ ਹੀ ਇਥੇ ਆਮ ਲੋਕਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਸੱਸਤੀਆਂ ਦਰਾਂ ‘ਤੇ ਲੈਬ ਟੈਸਟ ਕਰਾਉਣ ਲਈ ਸੰਨੀ ਉਬਰਾਏ ਕਲੀਨੀਕਲ ਅਤੇ ਡਾਇਗਨੋਸਟਿਕ ਸੈਂਟਰ ਖੋਲਿਆ ਗਿਆ ਹੈ।ਉਨ੍ਹਾਂ ਡਾ. ਐਸ.ਪੀ. ਸਿੰਘ ਉਬਰਾਏ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਮਨੁੱਖਤਾ ਦੇ ਭਲੇ ਲਈ ਦਿਨ ਰਾਤ ਕੰਮ ਕਰ ਰਹੇ ਹਨ।
ਟਰੱਸਟ ਦੇ ਸਿਹਤ ਸੇਵਾਵਾਂ ਯੂਨਿਟ ਦੇ ਸਲਾਹਕਾਰ ਡਾ. ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਬਿਰਧ ਆਸ਼ਰਮ ਦੀ ਮੰਗ ‘ਤੇ ਇਹ ਲੈਬਾਰਟਰੀ ਲੋਕਾਂ ਦੀ ਸਹੂਲਤ ਲਈ ਖੋਲੀ ਗਈ ਹੈ।ਇਸ ਟਰੱਸਟ ਦੀ ਖਾਸੀਅਤ ਹੈ ਕਿ ਇਥੇ ਲੋਕਾਂ ਦੀ ਭਲਾਈ ਲਈ ਖਰਚਿਆ ਜਾਣ ਵਾਲਾ ਸਾਰਾ ਪੈਸਾ ਡਾ. ਓਬਰਾਏ ਵਲੋਂ ਆਪਣੀ ਕਮਾਈ ਤੋਂ ਦਿੱਤਾ 98 ਪ੍ਰਤੀਸ਼ਤ ਹਿੱਸਾ ਹੁੰਦਾ ਹੈ।
ਜ਼ਿਲ੍ਹਾ ਪ੍ਰਧਾਨ ਯਮੁਨਾਨਗਰ ਅਵਤਾਰ ਸਿੰਘ ਚੁੱਘ ਨੇ ਕਿਹਾ ਕਿ ਉਹ ਉਬਰਾਏ ਸਾਹਿਬ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਇਥੇ ਇਹ ਕਲੀਨੀਕਲ ਲੈਬਾਰਟਰੀ ਖੋਹਲੀ ਹੈ।ਉਨ੍ਹਾਂ ਇਥੇ ਲੋੜਵੰਦ ਲੋਕਾਂ ਲਈ ਫੀਜ਼ਿਓਥੈਰੇਪੀ ਅਤੇ ਸਿਲਾਈ ਸੈਂਟਰ ਖੋਲ੍ਹਣ ਦਾ ਵੀ ਐਲ਼ਾਨ ਕੀਤਾ ਹੈ।
ਇਸ ਮੌਕੇ ਹਰਪ੍ਰੀਤ ਸਿੰਘ, ਦਵਿੰਦਰ ਚਾਵਲਾ, ਸਤੀਸ਼ ਭਾਟੀਆ, ਗੌਰਵ ਕੁਮਾਰ, ਬਲਰਾਮ ਸੇਠੀ ਆਦਿ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …