Thursday, June 25, 2026

ਆਰਟ ਆਫ ਲਿਵਿੰਗ ਸੰਸਥਾ ਵੱਲੋਂ ਗੂੰਗੇ-ਬੋਲੇ ਸਕੂਲੀ ਬੱਚਿਆਂ ਲਈ ਦੋ ਦਿਨਾਂ ਇੰਨਟੀਉਸ਼ਨ ਪ੍ਰੋਗਰਾਮ

ਅੰਮ੍ਰਿਤਸਰ, 25 ਫਰਵਰੀ (ਜਗਦੀਪ ਸਿੰਘ ਸੱਗੂ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜ਼ਿ:), ਅੰਮ੍ਰਿਤਸਰ ਤੇ ਪਿੰਗਲਵਾੜਾ ਸੁਸਾਇਟੀ ਆਫ਼ ਉਨਟਾਰੀਉ ਦੇ ਸਾਂਝੇ ਸਹਿਯੋਗ ਨਾਲ ਚੱਲ ਰਹੇ ਭਗਤ ਪੂਰਨ ਸਿੰਘ ਸਕੂਲ ਫਾਰ ਦੀ ਡੈਫ ਮਾਨਾਂਵਾਲਾ ਵਿਖੇ ਆਰਟ ਆਫ ਲਿਵਿੰਗ ਸੰਸਥਾ ਵੱਲੋਂ ਸਕੂਲ ਵਿਚ ਪੜ੍ਹਦੇ ਗੂੰਗੇ-ਬੋਲੇ ਬੱਚਿਆਂ ਲਈ ਦੋ ਦਿਨਾਂ ਇੰਨਟੀਉਸ਼ਨ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਆਰਟ ਆਫ ਲਿਵਿੰਗ ਟੀਚਰ ਮੁਸਕਾਨ ਕਪੂਰ ਨੇ ਦੱਸਿਆ ਕਿ ਇਸ ਪੋ੍ਰਗਰਾਮ ਦਾ ਮਕਸਦ ਬੱਚਿਆਂ ਵਿਚ ਉਹਨਾਂ ਦਾ ਪੜ੍ਹਾਈ ਦਾ ਪੱਧਰ ਊਚਾ ਚੁੱਕਣਾ ਅਤੇ ਭਵਿੱਖ ਵਿਚ ਬੱਚਿਆਂ ਨੂੰ ਉਹਨਾਂ ਦੇ ਕੈਰੀਅਰ ਪ੍ਰਤੀ ਫੈਸਲੇ ਲੈਣ ਵਿਚ ਸਹਾਇਕ ਹੋਵੇਗਾ।ਉਹਨਾਂ ਕਿਹਾ ਕਿ ਪੋ੍ਰਗਰਾਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਰ ਬੱਚਾ ਅੰਤਰ ਗਿਆਨ ਦੇ ਕਾਬਲ ਬਣ ਜਾਂਦਾ ਹੈ ਅਤੇ ਉਹ ਆਪਣੇ ਭਵਿੱਖ ਤੇ ਆਲੇ-ਦੁਆਲੇ ਪ੍ਰਤੀ ਚੰਗੇ ਬੁਰੇ ਨੂੰ ਝੱਟ ਆਪਣੀ ਸਮਝ ਨਾਲ ਪਛਾਣ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹੇ ਇੰਨਟਿਉਸ਼ਨ ਪੋ੍ਰਗਰਾਮ ਵਿਚ 5 ਸਾਲ ਤੋਂ 18 ਸਾਲ ਤੱਕ ਦੇ ਬੱਚੇ ਭਾਗ ਲੈ ਸਕਦੇ ਹਨ।ਇਸ ਮੌਕੇ ਆਰਟ ਆਫ ਲਿਵਿੰਗ ਦੇ ਦਿਨੇਸ਼ ਕੰਚਨ ਖੰਨਾ ਵੀ ਉਚੇਚੇ ਤੌਰ ‘ਤੇ ਪੁੱਜੀ।ਉਹਨਾਂ ਨੇ ਬੱਚਿਆਂ ਨੂੰ ਰੋਜ਼ਾਨਾ 15 ਮਿੰਟ ਯੋਗਾ ਦੀ ਪੈ੍ਰਕਟਿਸ ਪ੍ਰਥਾਨਾ ਸਭਾ ਦੌਰਾਨ ਕਰਨ ਦੀ ਹਦਾਇਤ ਕੀਤੀ।ਉਨਾਂ ਕਿਹਾ ਕਿ ਅਜਿਹੇ ਪੋ੍ਰਗਰਾਮ ਬੱਚਿਆਂ ਦੀ ਸ਼ਖ਼ਸੀਅਤ ਅਤੇ ਭਵਿੱਖ ਨੂੰ ਹੋਰ ਨਿਖਾਰਣਗੇ।ਜੇਕਰ ਕੋਈ ਸਕੂਲ ਮੁਖ਼ੀ ਆਪਣੇ ਬੱਚਿਆਂ ਨੂੰ ਅਜਿਹੇ ਇੰਨਟੀਉਸ਼ਨ ਪੋ੍ਰਗਰਾਮ ਵਿਚ ਭਾਗ ਦਿਵਾਉਣਾ ਚਾਹੁੰਦੀ ਹੋਣ ਤਾਂ ਉਹ ਵਿਕਰਾਂਤ ਕਪੂਰ, ਮੋਬਾਇਲ ਨੰ 7098563333 ‘ਤੇ ਸੰਪਰਕ ਕਰ ਸਕਦੇ ਹਨ।ਪੋ੍ਰਗਰਾਮ ਦੀ ਸਮਾਪਤੀ ‘ਤੇ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ ਪਿੰਗਲਵਾੜਾ ਨੇ ਆਏ ਹੋਏ ਯੋਗਾ ਟੀਚਰ ਅਤੇ ਵਾਲੰਟੀਅਰ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਬੱਚੇ ਨੇ ਬੜੇ ਚਾਅ ਨਾਲ ਇਸ ਪੋ੍ਰਗਰਾਮ ‘ਚ ਸ਼ਾਮਲ ਹੋਏ।
ਇਸ ਮੌਕੇ ਰਜਿੰਦਰਪਾਲ ਸਿੰਘ ਡਾਇਰੈਕਟਰ ਡੈਂਫ ਸਕੂਲ, ਸੋਨੂੰ ਵਾਲੰਟੀਅਰ, ਅਲਕਾ, ਰਾਜੇਸ਼ ਜੱਸਲ, ਡਾ. ਸੰਨੀ, ਰਿਚਾ, ਸੰਗੀਤਾ, ਰਿਤੂ, ਅਨੁਰਾਧਾ, ਜਾਨਵੀ, ਵਿਕਰਾਂਤ, ਰਾਜੇਸ਼ ਚੰਡੋਕ, ਮੀਨੂੰ, ਮੋਨਿਕਾ ਅਤੇ ਸਕੂਲ ਸਟਾਫ਼ ਵੀ ਹਾਜ਼ਰ ਸੀ।

 

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …