Monday, December 23, 2024

ਪੁਰਾਣੀ ਪੈਨਸ਼ਨ ਬਹਾਲੀ ਲਈ ਧੂਰੀ ਵਿਖੇ ਮਹਾਂ ਰੈਲੀ 26 ਨੂੰ

ਮਾਨ ਸਰਕਾਰ ਅਧੂਰੇ ਨੋਟੀਫਿਕੇਸ਼ਨ ਨੂੰ ਪਹਿਨਾਵੇ ਅਸਲੀ ਜਾਮਾ – ਪ੍ਰਧਾਨ ਮੰਡ

ਸਮਰਾਲਾ, 25 ਫਰਵਰੀ (ਇੰਦਰਜੀਤ ਸਿੰਘ ਕੰਗ) – ਬੀ.ਐਡ ਅਧਿਆਪਕ ਫਰੰਟ ਸਮਰਾਲਾ ਦੀ ਇਕੱਤਰਤਾ ਅੱਜ ਪ੍ਰਧਾਨ ਹਰਮਨਦੀਪ ਸਿੰਘ ‘ਮੰਡ’ ਦੀ ਪ੍ਰਧਾਨਗੀ ਹੇਠ ਹੋਈ।ਇਸ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਫੈਸਲੇ ਨੂੰ ਹਕੀਕਤ ਵਿੱਚ ਲਾਗੂ ਕਰਨ ਲਈ ਅਪੀਲ ਕੀਤੀ।ਹਰਮਨਦੀਪ ਸਿੰਘ ਮੰਡ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀਆਂ ਵਲੋਂ ਐਨ.ਪੀ.ਐਸ ਦਾ ਫੰਡ ਕੇਂਦਰ ਵਲੋਂ ਨਾ ਮੋੜਨ ਦੇ ਬਹਾਨੇ ਲਗਾਏ ਜਾ ਰਹੇ ਹਨ।ਇਸ ਬਾਰੇ ਕਾਨੂੰਨੀ ਅਤੇ ਸੰਵਿਧਾਨਿਕ ਪੱਖ ਰਾਹੀਂ ਯਤਨ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਫੰਡ ਨਾ ਵਾਪਸ ਹੋਣ ਦੇ ਪੁਰਾਣੇ ਰਾਗ ਨੂੰ ਛੱਡ ਕੇ ਪੰਜਾਬ ਸਰਕਾਰ ਵੱਲੋਂ ਤੁਰੰਤ ਐਨ.ਪੀ.ਐਸ ਦੀ ਜ਼ਬਰੀ 10 ਪ੍ਰਤੀਸ਼ਤ ਕਟੌਤੀ ਬੰਦ ਕਰਕੇ, ਪੁਰਾਣੀ ਪੈਨਸ਼ਨ ਦੇ ਹੱਕਦਾਰ ਅਧਿਆਪਕਾਂ ਦੀ ਤਰ੍ਹਾਂ ਸਾਰੇ ਮੁਲਾਜ਼ਮਾਂ ਦੀ ਤਨਖਾਹ ਵਿਚੋਂ ਜੀ.ਪੀ.ਐਫ਼ ਦੀ ਕਟੌਤੀ ਲਾਗੂ ਕੀਤੀ ਜਾਵੇ ਅਤੇ ਪੁਰਾਣੀ ਪੈਨਸ਼ਨ ਨੂੰ ਮੂਲ ਰੂਪ ਵਿੱਚ ਬਹਾਲ ਕੀਤਾ ਜਾਵੇ।
ਪੰਜਾਬ ਦੇ ਸਮੂਹ ਮੁਲਾਜਮਾਂ ਵਲੋਂ ਪੰਜਾਬ ਸਰਕਾਰ ਟਾਲ ਮਟੋਲ ਨੀਤੀ ਤੋਂ ਤੰਗ ਆ ਕੇ ਸਰਕਾਰ ਵਿਰੁੱਧ ਤਿੱਖੇ ਸੰਘਰਸ਼ ਦਾ ਐਲਾਨ ਕਰਦੇ ਹੋਏ 26 ਫਰਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਹਲਕੇ ਧੂਰੀ ‘ਚ ਮਹਾਂ ਰੈਲੀ ਕਰਨ ਦਾ ਫੈਸਲਾ ਕੀਤਾ ਗਿਆ।ਇਸ ਮਹਾਂ ਰੈਲੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ‘ਚ ਮੁਲਾਜ਼ਮਾਂ ਸਮੇਤ ਸਮਰਾਲਾ ਬਲਾਕ ਤੋਂ ਵੀ ਮੁਲਾਜ਼ਮ ਧੂਰੀ ਵਿਖੇ ਪੁੱਜਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …