ਅੰਮ੍ਰਿਤਸਰ, 25 ਫਰਵਰੀ (ਦੀਪ ਦਵਿੰਦਰ ਸਿੰਘ) – ਈਡੀਅਟ ਕਲੱਬ ਵਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ 11ਵਾਂ ਜਸਪਾਲ ਭੱਟੀ ਐਵਾਰਡ ਸਮਾਰੋਹ ਕਲੱਬ
ਪ੍ਰਧਾਨ ਰਜਿੰਦਰ ਰਿਖੀ ਅਤੇ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ।ਜਿਸ ਦੌਰਾਨ ਅਰਵਿੰਦਰ ਭੱਟੀ ਦੀ ਅਗਵਾਈ ਹੇਠ ਛੋਟੇ-ਛੋਟੇ ਬੱਚਿਆਂ ਨੇ ਡਾਂਸ ਤੇ ਸੰਗੀਤ ਪੇਸ਼ ਕੀਤਾ। ਨਾਟਸ਼ਾਲਾ ਦੇ ਸਿਰਜਕ ਤੇ ਨਾਟਕਕਾਰ ਜਤਿੰਦਰ ਬਰਾੜ ਅਤੇ ਸ਼ੰਮੀ ਚੌਧਰੀ ਨੇ ਪੰਜਾਬੀ ਗਾਇਕ ਅਤੇ ਫਿਲਮੀ ਅਦਾਕਾਰ ਸਰਬਜੀਤ ਸਿੰਘ ਚੀਮਾ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ।ਸਮਾਰੋਹ ਵਿੱਚ ਕਲਾ ਦੇ ਖੇਤਰ ਵਿੱਚ ਆਪਣਾ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਸਮਾਰੋਹ ਵਿੱਚ ਖਯਾਤੀ ਮਹਿਰਾ, ਸਵਪਨ ਰਾਣੂ, ਲਤਿਕਾ ਅਰੋੜਾ, ਡਾਂਸ ਅਕਾਦਮੀ ਨਵੀਨ ਬਜਾਜ ਨੇ ਵੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media