Friday, October 18, 2024

ਸਲਾਈਟ ਵਿਖੇ ‘ਸੰਚਾਰ ਤੇ ਵੀ.ਐਲ.ਐਸ.ਆਈ ਡਿਜ਼ਾਇਨ ‘ਚ ਮੌਜ਼ੂਦਾ ਰਾਹ” ਵਿਸ਼ੇ ਬਾਰੇ ਪ੍ਰੋਗਰਾਮ

ਸੰਗਰੂਰ, 25 ਫਰਵਰੀ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਲੌਂਗੋਵਾਲ ਵਿਖੇ “ਸੰਚਾਰ ਅਤੇ ਵੀ.ਐਲ.ਐਸ.ਆਈ, ਡਿਜ਼ਾਇਨ ਵਿੱਚ ਮੌਜ਼ੂਦਾ ਰਾਹ” ਵਿਸ਼ੇ ‘ਤੇ ਦੋ ਹਫਤਿਆਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫ.ਡੀ.ਪੀ) ਸਮਾਪਤ ਹੋਇਆ।ਪ੍ਰੋਗਰਾਮ ਦਾ ਆਯੋਜਨ ਸਲਾਈਟ ਲੌਂਗੋਵਾਲ ਦੇ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜਨੀਅਰਿੰਗ ਵਿਭਾਗ ਦੁਆਰਾ ਕੀਤਾ ਗਿਆ ਅਤੇ ਇਸ ਨੂੰ ਏ.ਆਈ.ਸੀ.ਟੀ.ਈ ਟ੍ਰੇਨਿੰਗ ਅਤੇ ਲਰਨਿੰਗ (ਅਟੱਲ) ਅਕੈਡਮੀ ਨਵੀਂ ਦਿੱਲੀ ਦੁਆਰਾ ਪ੍ਰਾਯੋਜਿਤ ਕੀਤਾ ਗਿਆ ਸੀ।ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰੋਫੈਸਰ ਸ਼ੈਲੇਂਦਰ ਜੈਨ ਡਾਇਰੈਕਟਰ ਸਲਾਈਟ, ਲੌਂਗੋਵਾਲ ਨੇ ਕੀਤੀ।ਉਹਨਾਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਜਿਹੇ ਐਫ.ਡੀ.ਪੀਜ ਬਹੁਤ ਜਰੂਰੀ ਹਨ, ਕਿੳਂੁਕਿ ਇਹ ਫੈਕਲਟੀ ਮੈਂਬਰਾਂ, ਖੋਜਕਰਤਾਵਾਂ ਲਈ ਆਪਣੇ ਗਿਆਨ ਅਤੇ ਹੁਨਰ ਨੂੰ ਆਧੁਨਿਕ ਸਾਧਨਾਂ ਨਾਲ ਅਪਡੇਟ ਕਰਨ ਤਾਂ ਜੋ ਉਭਰਦੇ ਨੌਜਵਾਨਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਵੱਲ ਪ੍ਰੇਰਿਤ ਕੀਤਾ ਜਾ ਸਕੇ। ਉਹਨਾਂ ਦੱਸਿਆ ਕਿ ਇਲੈਕਟ੍ਰਾਨਿਕਸ ਅਤੇ ਆਈ.ਟੀ ਮੰਤਰਾਲੇ ਦਾ ਟੀਚਾ 85,000 ਤੋਂ ਵੱਧ ਇੰਜੀਨੀਅਰਾਂ ਨੂੰ ਚਿਪ ਡਿਜ਼ਾਈਨ ਵਿੱਚ ਸਿਖਲਾਈ ਦੇਣ ਦਾ ਹੈ।ਉਹਨਾਂ ਨੇ ਹਾਈ ਸਪੀਡ 5ਜੀ ਪ੍ਰਣਾਲੀਆਂ ਨਾਲ ਸਬੰਧਿਤ ਗਿਆਨ ਦਾ ਪ੍ਰਸਾਰ ਕਰਨ ਲਈ ਵਿਭਾਗ ਨੂੰ ਵਧਾਈ ਦਿਤੀ।ਪ੍ਰੋਫੈਸਰ ਜੇ.ਐਸ ਢਿੱਲੋਂ ਡੀਨ (ਅਕਾਦਮਿਕ) ਨੇ ਵੀ ਡਾਟਾ ਟਰਾਂਸਮਿਸ਼ਨ ਲਈ ਹੋਈਆਂ ਕ੍ਰਾਂਤੀਕਾਰੀ ਤਬਦੀਲੀਆਂ ਬਾਰੇ ਗੱਲ ਕੀਤੀ।
ਪ੍ਰੋਗਰਾਮ ਦੇ ਚੇਅਰਮੈਨ ਡਾ. ਸੁਰਿੰਦਰ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਸਾਰਿਆ ਨੂੰ ‘ਜੀ ਆਇਆ’ ਕਿਹਾ।ਪ੍ਰੋਗਰਾਮ ਦੇ ਕੋਆਰਡੀਨੇਟਰ ਪ੍ਰੋਫੈਸਰ ਜੇ.ਐਸ. ਊਭੀ ਨੇ ਐਫਡੀਪੀ ਬਾਰੇ ਜਾਣਕਾਰੀ ਦਿਤੀ ਤੇ ਦੱਸਿਆ ਕਿ 13 ਫਰਵਰੀ ਨੂੰ ਇਕ ਹਫਤੇ ਲਈ ਆਨਲਾਈਨ ਮੋਡ ਵਿਚ ਅਤੇ 20 ਫਰਵਰੀ ਤੋਂ ਦੂਜੇ ਹਫਤੇ ਲਈ ਆਫਲਾਈਨ ਮੋਡ ਵਿਚ ਕਰਵਾਇਆ ਗਿਆ ਸੀ।ਐਫਡੀਪੀ ਵਿਚ ਵੱਖ ਵੱਖ ਕਾਲਜਾਂ ਦੇ ਲਗਭਗ 25 ਪ੍ਰਤੀਯੋਗੀਆਂ ਨੇ ਹਿੱਸਾ ਲਿਆ।ਇਸ ਪ੍ਰੋਗਰਾਮ ਵਿੱਚ ਡਿਜੀਟਲ/ਐਨਾਲਾਗ ਵੀ.ਐਲ.ਐਸ.ਆਈ ਡਿਜ਼ਾਈਨ ਅਤੇ ਨੈਨੋਇਲੈਕਟ੍ਰੋਨਿਕਸ, 5ਜੀ ਸੰਚਾਰ ਤਕਨਾਲੋਜੀ ਅਤੇ ਸਿਗਨਲ ਪ੍ਰੋਸੇਸਿੰਗ ਵਿਸ਼ੇ ਬਾਰੇ ਆਈ.ਆਈ.ਟੀ ਅਤੇ ਐਨ.ਆਈ.ਟੀ ਦੇ ਸਰੋਤ ਵਿਅਕਤੀਆਂ ਵਲੋਂ ਵਿਸ਼ੇਸ਼ ਜ਼ੋਰ ਦਿੱਤਾ ਗਿਆ।ਪ੍ਰਤੀਯੋਗੀਆਂ ਨੂੰ ਬੀ.ਐਸ.ਐਨ.ਐਲ ਟੈਲੀਕਾਮ ਇਨਫਰਾ ਵਿੱਚ ਵੱਖ-ਵੱਖ ਸੈਕਸ਼ਨਾਂ ਜਿਵੇਂ ਕਿ ਸੀ.ਐਮ.ਟੀ.ਐਸ ਸੈਕਸ਼ਨ, ਐਨ.ਆਈ.ਬੀ, ਸੀ.ਡੀ.ਆਰ ਅਤੇ ਆਈ.ਟੀ, ਮੋਬਾਈਲ ਸੈਕਸ਼ਨ, ਐਨ.ਜੀ.ਐਨ.ਸੀ.ਬੋਟ, ਇਲੈਕਟ੍ਰੀਕਲ ਪਾਵਰ ਪਲਾਂਟ ਅਤੇ ਬੈਟਰੀ ਸੈਕਸ਼ਨ ਦੇ ਅੰਦਰੂਨੀ ਦ੍ਰਿਸ਼ ਪ੍ਰਦਾਨ ਕਰਨ ਲਈ ਬੀ.ਐਸ.ਐਨ.ਐਲ ਸੰਗਰੂਰ ਦਾ ਇਕ ਉਦਯੋਗਿਕ ਟੂਰ ਵੀ ਆਯੋਜਿਤ ਕੀਤਾ ਗਿਆ ਸੀ।ਪ੍ਰੋਗਰਾਮ ਵਿੱਚ ਸ਼ਾਮਲ ਅਤੇ ਖੋਜ ਵਿਦਵਾਨਾਂ ਨੂੰ ਉਭਰਦੀਆਂ ਤਕਨੀਕਾਂ ਬਾਰੇ ਕਿਤਾਬਾਂ ਵੀ ਵੰਡੀਆਂ ਗਈਆਂ।ਸਮਾਗਮ ਦੇ ਕੋ-ਕੋਆਰਡੀਨੇਟਰ ਇੰਜ. ਪੀ.ਕੇ ਦਾਸ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

 

 

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …