Saturday, July 27, 2024

ਕਾਫਲਾ

ਜਦੋਂ ਦੇ ਅਸੀਂ ਜੁਗਾੜੀ ਹੋ ਗਏ ਹਾਂ
ਹਾਕਮਾਂ ਦੇ ਆੜੀ ਹੋ ਗਏ ਹਾਂ
ਗਿੱਟੇ ਵੱਢ ਕੁਹਾੜੀ ਹੋ ਗਏ ਹਾਂ
ਲੋਕ ਭਰੋਸਾ ਟੁੱਟਿਆ ਏ
ਤਾਂ ਹੀ ਕਾਫਲਾ ਲੁੱਟਿਆ ਏ…

ਲੋਕ ਯੁੱਧਾਂ ਵਿੱਚ ਮੂਹਰੇ ਖੜ੍ਹਨਾ
ਵੋਟਾਂ ਵੇਲੇ ਗੋਦੀ ਚੜਨਾ
ਉੱਚੀ ਸੋਚ ਨੂੰ ਚੌਧਰ ਖਾਤਿਰ
ਹਾਕਮਾਂ ਦੇ ਪੈਰਾਂ ਵਿੱਚ ਧਰਨਾ
ਲੂਣ ਜ਼ਖਮਾਂ ‘ਤੇ ਭੁੱਕਿਆ ਏ
ਤਾਂ ਹੀ ਕਾਫ਼ਲਾ ਲੁੱਟਿਆ ਏ…

ਲਾਲ ਝੰਡੇ ਨਾਲ ਨਾਮ ਕਮਾ ਕੇ
ਜਾ ਬਹਿਣਾ ਮੰਡੀ ਜਾ ਕੇ
ਮੁੜਣਾ ਮੁੱਲ ਭਟੂਰੇ ਖਾ ਕੇ
ਜਿਉਂ ਧੋਬੀ ਦਾ ਕੁੱਤਾ ਛੁੱਟਿਆ ਏ
ਤਾਂ ਹੀ ਕਾਫ਼ਲਾ ਲੁੱਟਿਆ ਏ…

ਸਾਧਾਂ ਨਾਲ ਸਾਂਝਾਂ ਪਾਉਣਾ
ਸਾਂਝੀ ਭੌਂ ‘ਤੇ ਵੰਝ ਗਡਾਉਣਾ
ਆਪਣੇ ਨਿੱਜੀ ਹਿੱਤ ਪਗਾਉਣਾ
ਲੋਕਾਂ ਨੂੰ ਕਦ ਢੁੱਕਿਆ ਏ
ਤਾਂ ਹੀ ਕਾਫਲਾ ਲੁੱਟਿਆ ਏ…

ਆਓ ਜੋਸ਼ ਨਤਮਸਤਕ ਕਰੀਏ
ਸੋਚ ਦੀ ਸੋਚ ਨੂੰ ਤਕੜਾ ਕਰੀਏ
ਹੋਈਆਂ ਗਲਤੀਆਂ ਮੰਨ ਕੇ ਚੱਲੀਏ
ਚੰਚਲ ਮਨ ਨੂੰ ਬੰਨ੍ਹ ਕੇ ਚੱਲੀਏ
ਯੁੱਧ ਜਮਾਤੀ ਠਣਕੇ ਚੱਲੀਏ
ਲੋਕ ਭਰੋਸਾ ਬੰਨਣਗੇ
ਜ਼ਬਰ ਜ਼ਾਲਮ ਨੂੰ ਠੱਲਣਗੇ। 0803202303

ਮਾਸਟਰ ਹੀਰਾ ਸਿੰਘ ਭੱਟੀ
ਅੰਮ੍ਰਿਤਸਰ।
ਮੋ- 9501006984

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …