Tuesday, July 23, 2024

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ 94.3 ਮਾਈ ਐਫ਼.ਐਮ ਦਾ ਵਿਦਿਅਕ ਦੌਰਾ ਕੀਤਾ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵੱਲੋਂ ਵਿਦਿਆਰਥੀਆਂ ਲਈੰ 94.3 ਮਾਈ. ਐਫ਼.ਐਮ ’ਤੇ ਇਕ ਰੋਜ਼ਾ ਵਿਦਿਅਕ ਦੌਰੇ ਦਾ ਆਯੋਜਨ ਕੀਤਾ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਇਸ ਵਿੱਦਿਅਕ ਦੌਰੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੇਡੀਓ ਦੀ ਵਧ ਰਹੀ ਮਹੱਤਤਾ ਤੋਂ ਜਾਣੂ ਕਰਵਾਉਣਾ ਅਤੇ ਉਨਾਂ ਨੂੰ ਇਲੈਕਟ੍ਰਾਨਿਕ ਮੀਡੀਆ ਦਾ ਪ੍ਰੈਟੀਕਲ ਐਕਸਪੋਜਰ ਦੇਣਾ ਸੀ, ਜਿਸ ’ਚ ਪੱ ਤਰਕਾਰੀ ਅਤੇ ਜਨ ਸੰਚਾਰ ਦੇ ਬੈਚਲਰ ਅਤੇ ਮਾਸਟਰਜ਼ ਦੇ ਡਿਗਰੀ ਹਾਸਲ ਕਰ ਰਹੇ ਵਿਦਿਆਰਥੀਆਂ ਨੇ ਹਿੱਸਾ ਲਿਆ।ਇਹ ਕਾਫ਼ੀ ਇੰਟਰਐਕਟਿਵ ਸੈਸ਼ਨ ਸੀ, ਜਿਥੇ ਵਿਦਿਆਰਥੀਆਂ ਨੇ ਆਰ.ਜੇ ਦੀਪ ਅਤੇ ਆਰ.ਜੇ ਅਕਸ਼ਿਤਾ ਤੋਂ ਕਈ ਸਵਾਲ ਪੁੱਛੇ।
ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਆਰ.ਜੇ ਦੀਪ ਨੇ ਰੇਡੀਓ ਦੇ ਸਮਾਚਾਰ ਸੰਕਲਪਾਂ ’ਤੇ ਜ਼ੋਰ ਦਿੰਦਿਆਂ ਰੇਡੀਓ ਦੇ ਪੁਰਾਣੇ ਸੰਕਲਪਾਂ ਅਤੇ ਆਧੁਨਿਕ ਸੰਕਲਪਾਂ ਦੀ ਤੁਲਨਾ ਕੀਤੀ ਉਨਾਂ ਨੇ ਵਿਦਿਆਰਥੀਆਂ ਨੂੰ ਉਹ ਹੁਨਰ ਵੀ ਦੱਸੇ ਜੋ ਨਿਪੁੰਨ ਰੇਡੀਓ ਜੌਕੀ ਬਣਨ ਲਈ ਜ਼ਰੂਰੀ ਹਨ।ਜਦਕਿ ਆਰ.ਜੇ ਅਕਸ਼ਿਤਾ ਨੇ ਰੇਡੀਓ ਦੇ ਖੇਤਰ ’ਚ ਤਕਨੀਕੀ ਜਾਣਕਾਰੀ ’ਤੇ ਜ਼ੋਰ ਦਿੰਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਕਿਵੇਂ ਰੇਡੀਓ ’ਚ ਲੋੜੀਂਦੀ ਅਵਾਜ਼ ਅਤੇ ਵੱਖ-ਵੱਖ ਸਾਫਟਵੇਅਰਾਂ ’ਤੇ ਕੰਮ ਕਰ ਸਕਦੇ ਹਨ।
ਡਾ. ਮਹਿਲ ਸਿੰਘ ਨੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਮੁਖੀ ਪ੍ਰੋ: ਫੈਰੀ ਭਾਟੀਆ ਨੂੰ ਅਜਿਹੇ ਦੌਰਿਆਂ ਦਾ ਆਯੋਜਨ ਕਰਨ ਲਈ ਵਧਾਈ ਦਿੰਦਿਆਂ ਕਿਹਾ ਰੇਡੀਓ ਆਪਣੀ ਸਾਰੀ ਵਿਭਿੰਨਤਾ ’ਚ ਮਨੁੱਖਤਾ ਦਾ ਜਸ਼ਨ ਮਨਾਉਣ ਦਾ ਇਕ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਲੋਕਤੰਤਰੀ ਭਾਸ਼ਣ ਲਈ ਇਕ ਪਲੇਟਫਾਰਮ ਬਣਦਾ ਹੈ।ਉਨਾਂ ਕਿਹਾ ਕਿ ਸਭ ਤੋਂ ਵੱਧ ਸਰੋਤਿਆਂ ਤੱਕ ਪਹੁੰਚਣ ਦੀ ਇਸ ਦੀ ਵਿਲੱਖਣ ਯੋਗਤਾ ਦਾ ਮਤਲਬ ਹੈ ਕਿ ਰੇਡੀਓ ਸਮਾਜ ਦੇ ਵਿਭਿੰਨਤਾ ਦੇ ਅਨੁਭਵ ਨੂੰ ਰੂਪ ਦੇ ਸਕਦਾ ਹੈ, ਸਾਰੀਆਂ ਆਵਾਜ਼ਾਂ ਨੂੰ ਬੋਲਣ, ਪੇਸ਼ ਕਰਨ ਅਤੇ ਸੁਣਨ ਲਈ ਇਕ ਮੰਚ ਵਜੋਂ ਖੜਾ ਹੋ ਸਕਦਾ ਹੈ।ਜਦਕਿ ਰੇਡੀਓ ਸਟੇਸ਼ਨ ਵਿਭਿੰਨ ਸਮੁਦਾਇਆਂ ਦੇ ਰੂਪ ’ਚ ਕਾਰਜ ਕਰਦੇ ਹਨ।ਜਿਸ ਵਿਚ ਵੱਖ-ਵੱਖ ਤਰਾਂ ਦੇ ਪ੍ਰੋਗਰਾਮਾਂ, ਦ੍ਰਿਸ਼ਟੀਕੋਣਾਂ, ਸਮੱਗਰੀ ਦੀ ਪੇਸ਼ਕਸ਼ ਅਤੇ ਉਨਾਂ ਦੇ ਸੰਗਠਨਾਂ ਤੇ ਕਾਰਜਾਂ ’ਚ ਦਰਸ਼ਕਾਂ ਦੀ ਵਿਭਿੰਨਤਾ ਨੂੰ ਦਰਸਾਉਂਦੇ ਹਨ।
ਇਸ ਮੌਕੇ ਵਿਦਿਆਰਥੀਆਂ ਦੇ ਨਾਲ ਪ੍ਰੋ: ਜਸਕੀਰਤ ਸਿੰਘ ਅਤੇ ਪ੍ਰੋ: ਸੁਰਭੀ ਸ਼ਰਮਾ ਹਾਜ਼ਰ ਸਨ।

 

Check Also

ਤਾਲਮੇਲ ਕਮੇਟੀ ਵਲੋਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੀਆਂ ਤਿਆਰੀਆਂ ਸ਼ੁਰੂ

ਸੰਗਰੂਰ, 23 ਜੁਲਾਈ (ਜਗਸੀਰ ਲੌਂਗੋਵਾਲ) – ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਵਲੋਂ ਆਪਣਾ ਸਾਲਾਨਾ ਸਮਾਗਮ …