ਅੰਮਿ੍ਰਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ, ਜੀ.ਟੀ ਰੋਡ ਵਿਖੇ ਰਾਸ਼ਟਰੀ ਸਿੱਖਿਆ ਨੀਤੀ 2020 ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪਿ੍ਰੰਸੀਪਲ ਡਾ. ਹਰਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਲੈਕਚਰ ’ਚ ਕ੍ਰਾਈਸਟ ਕਾਲਜ ਆਫ਼ ਐਜ਼ੂਕੇਸ਼ਨ, ਭੋਪਾਲ ਤੋਂ ਪੋ੍ਰਫੈਸਰ ਡਾ. ਜਯਾ ਸੈਣੀ ਅਤੇ ਡਾ. ਪਲਵੀ ਸ੍ਰੀਵਾਸਤਵਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਡਾ. ਹਰਪ੍ਰੀਤ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਨਿੱਘਾ ਸਵਾਗਤ ਕੀਤਾ।
ੱ ਡਾ. ਹਰਪ੍ਰੀਤ ਕੌਰ ਨੇ ਸਵਾਗਤੀ ਭਾਸ਼ਣ ’ਚ ਕਿਹਾ ਕਿ ਅਧਿਆਪਕ ਸਿਖਲਾਈ ਦੇ ਖੇਤਰ ’ਚ ਰਚਨਾਤਮਕ ਅਤੇ ਨੈਤਿਕ ਕਦਰਾਂ ਕੀਮਤਾਂ ਖਾਸ ਤੌਰ ’ਤੇ ਪੇਸ਼ੇਵਰ ਕੀਮਤਾਂ ਦਾ ਆਪਣਾ ਮਹੱਤਵ ਹੈ ਅਤੇ ਅਧਿਆਪਕਾਂ ਦਾ ਫ਼ਰਜ਼ ਹੈ ਕਿ ਉਹ ਵਿਦਿਆਰਥੀ ਅਤੇ ਅਧਿਆਪਕ ਦੇ ਅੰਦਰ ਅਜਿਹੀਆ ਕਦਰਾਂ ਕੀਮਤਾਂ ਦਾ ਵਿਕਾਸ ਕਰਨ।ਡਾ. ਸੈਣੀ ਨੇ ਰਚਨਾਤਮਕ ਦੇ 5ਈ ਮਾਡਲ ਦੇ ਆਧਾਰ ’ਤੇ ਪਾਠ ਯੋਜਨਾ ਤਿਆਰ ਕਰਨ ਦੇ ਵੱਖ-ਵੱਖ ਪੜ੍ਹਾਵਾਂ ਬਾਰੇ ਚਰਚਾ ਕਰਦਿਆਂ ਕਿਹਾ ਕਿ ਰਾਸ਼ਟਰੀ ਸਿੱਖਿਆ ਨੀਤੀ-2020 ਦੇ ਆਧਾਰ ’ਤੇ ਹਰੇਕ ਵਿਦਿਆਰਥੀ ਨੂੰ ਅਨੁਭਵੀ ਸਿ ਖਿਆ ਦਾ ਗਿਆਨ ਹੋਣਾ ਜ਼ਰੂਰੀ ਹੈ।
ਕਾਲਜ ਅਸਿਸਟੈਟ ਪ੍ਰੋਫੈਸਰ ਡਾ. ਦੀਪੀਕਾ ਕੋਹਲੀ ਦੀ ਯੋਗ ਅਗਵਾਈ ਹੇਠ ਕਰਵਾਏ ਇਸ ਲੈਕਚਰ ’ਚ ਡਾ. ਸ੍ਰੀਵਾਸਤਵਾ ਨੇ ਪੇਸ਼ੇਵਰ ਨੈਤਿਕਤਾ ਬਾਰੇ ਚਰਚਾ ਕਰਦਿਆਂ ਕਿਹਾ ਕਿ ਅਧਿਆਪਕ ਉਨ੍ਹੀ ਦੇਰ ਤੱਕ ਆਪਣਾ ਕਾਰਜ ਲਗਨ ਅਤੇ ਮਿਹਨਤ ਨਾਲ ਸੰਪੂਰਨ ਨਹੀਂ ਕਰ ਸਕਦਾ, ਜਿੰਨੀ ਦੇਰ ਤੱਕ ਕਿ ਉਸ ’ਚ ਪੇਸ਼ੇਵਰ ਨੈਤਿਕਤਾ ਪੈਦਾ ਨਾ ਕੀਤੀ ਜਾਵੇ।ਅੰਤ ’ਚ ਡਾ. ਕੋਹਲੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਹਰਪ੍ਰੀਤ ਕੌਰ ਨੇ ਵਾਈਸ ਪ੍ਰਿੰ੍ਰਸੀਪਲ ਡਾ: ਨਿਰਮਲਜੀਤ ਕੌਰ ਨਾਲ ਮਿਲ ਕੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ।
Check Also
ਇੱਕ ਦਿਨ ਦੀ ਡਿਪਟੀ ਕਮਿਸ਼ਨਰ ਬਣੀ ਭਾਨਵੀ
ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ) – ਛੇਵੀਂ ਜਮਾਤ ਵਿੱਚ ਪੜਦੀ ਬੱਚੀ ਭਾਨਵੀ ਜਿਸ ਨੂੰ ਵੱਡੀ …