ਅੰ੍ਰਿਮਤਸਰ, 16 ਦੰਸਬਰ (ਸੁਖਬੀਰ ਸਿੰਘ) – ਨਵਜੋਤ ਸਿੰਘ ਸਿੱਧੂ ਵਲੋਂ ਜੰੰਮੂ ਚ ਕੀਤੇ ਜਾ ਰਹੇ ਚੋਣ ਪ੍ਰਚਾਰ ਦੋਰਾਨ ਸਥਾਨਕ ਸਿਖਾਂ ਵਲੋ ਹੋਈ ਖਿੱਚ ਧੂਹ ਨੂੰ ਬਾਦਲਾਂ ਸਿਰ ਮੜ੍ਹਣ ਦੇ ਮਾਮਲੇ ‘ਚ ਸ਼੍ਰੋਮਣੀ ਅਕਾਲੀ ਦਲ ਨੇ ਸਖਤ ਸ਼ਬਦਾ ‘ਚ ਜੁਆਬ ਦਿੰਦਿਆ ਕਿਹਾ ਕਿ ਸ. ਸਿੱਧੂ ਦਾ ਬਿਆਨ ਮਹਿਜ ਉਸਦੇ ਮਨ ‘ਚ ਵਸ ਚੁਕੇ ਬਾਦਲ ਫੌਬੀਆ ਦੀ ਇਕ ਹੋਰ ਉਦਾਹਰਨ ਹੈ ਅਤੇ ਅਪਣੀ ਨਿਜੀ ਕਮਜੋਰੀਆਂ ਕਾਰਨ ਲੋਕਾਂ ਦਾ ਸ਼ਿਕਾਰ ਬਣੇ ਸ. ਸਿਧੂ ਨੂੰ ਅਜਿਹੇ ਮਾਮਲੇ ‘ਚ ਸ਼ੌ੍ਰਮਣੀ ਅਕਾਲੀ ਦਲ ਖਿਲਾਫ ਬੋਲਣ ਤੋਂ ਪਹਿਲਾਂ ਘੱਟੋ ਘਟ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਦੀ ਦਲੀਲ ਜਰੂਰ ਸੁਣ ਲੈਣੀ ਚਾਹੀਦੀ ਹੈ। ਜ੍ਹਿਲਾ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸ. ਉਪਕਾਰ ਸਿੰਘ ਸੰਧੂ ਦੀ ਅਗਵਾਈ ‘ਚ ਜਥੇ ਦੇ ਆਗੂਆਂ ਨੇ ਅਜ ਇਕ ਸੁਰ ਨਾਲ ਕਿਹਾ ਕਿ ਜੰਮੂ ‘ਚ ਸਿਧੂ ਵਿਰੋਧੀ ਨਾਹਰੇਬਾਜੀ ਨੂੰ ਉਨਾਂ ਦੇ ਆਪਣੇ ਸੂਬਾ ਪ੍ਰਧਾਨ ਵਿਰੋਧੀ ਧਿਰ ਦੀ ਕਰਵਾਈ ਮੰਨ ਰਹੇ ਹਨ।ਜਦ ਕਿ ਸਿੱਧੂ ਬਦੋ-ਬਦੀ ਅਕਾਲੀ ਦਲ ਨੂੰ ਜ਼ਿਮੇਵਾਰ ਠਹਿਰਾਉਣ ਦਾ ਯਤਨ ਕਰ ਰਹੇ ਹਨ।ਉਨਾਂ ਕਿਹਾ ਕਿ ਇਕ ਪਾਸੇ ਭਾਜਪਾ ਦੇ ਕੌਮੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਅਕਾਲੀ ਭਾਜਪਾ ਗਠਜੋੜ ਦੀ ਪਕਿਆਈ ਦੀਆਂ ਉਦਾਹਰਣਾਂ ਦੇ ਰਹੇ ਹਨ ਅਤੇ ਦੂਸਰੇ ਪਾਸੇ ਸਿੱਧੂ ਸਿਰਫ ਆਪਣੀਆਂ ਮਨਘੜਤ ਟਿਪਣੀਆਂ ਨੂੰ ਸਿਧ ਕਰਨ ਲਈ ਗਠਜੋੜ ਧਰਮ ਖਿਲਾਫ ਬੋਲਦਿਆਂ ਆਪਣੇ ਪਾਰਟੀ ਪ੍ਰਧਾਨ ਦੀ ਲਹੁ ਵਡਿਆਈ ਨੂੰ ਛਿੱਕੇ ਟੰਗ ਰਹੇ ਹਨ।ਉਨਾਂ ੁਿਕਹਾ ਕਿ ਭਾਜਪਾ ‘ਚ ਸ਼ਾਇਦ ਅਜਿਹਾ ਪ੍ਰਚਲਣ ਹੋਵੋ ਪਰ ਸ਼੍ਰਮੋਣੀ ਅਕਾਲੀ ਦਲ ਆਪਣੇ ਸੀਨੀਅਰ ਆਗੂਆਂ ਲਈ ਗੁਸਤਾਖ ਟਿਪਣੀਆਂ ਨੂੰ ਸੁਣਨ ਦਾ ਆਦੀ ਨਹੀ ਹੈ ਅਤੇ ਸ ਸਿੱਧੂ ਨੂੰ ਇਹ ਗੱਲ ਮਨ ਵਿਚ ਬੈਠਾ ਲੈਣੀ ਚਾਹੀਦੀ ਹੈ ।ਉਨਾਂ ਕਿਹਾ ਕਿ ਜੰਮੂ ਮਾਮਲੇ ‘ਚ ਸਿਖਾਂ ਦੇ ਰੋਸ ਦੀ ਵਜ੍ਹਾ ਵੀ ਭਲੀ ਭਾਂਤ ਜਾਣਦੇ ਹਨ, ਪਰ ਉਨਾਂ ਕੋਲ ਇਸਦਾ ਕੋਈ ਸਮਰਥ ਜੁਆਬ ਨਹੀ ਹੈ।ਉਨਾਂ ਕਿਹਾ ਸ ਸਿਧੂ ਨੂੂ ਹਰੇਕ ਸਿਖ ਅਕਾਲੀ ਦਲ ਨਜ਼ਰ ਆਉਣਾਂ ਤਾਂ ਸੁਭਾਵਿਕ ਹੈ ਪਰ ਜੇਕਰ ਕਲ੍ਹ ਨੂੰ ਕਿਸੇ ਦੱਖਣੀ ਸੂਬੇਵਿੱਚ ਅਜਿਹੀ ਘਟਨਾ ਵਾਪਰਦੀ ਤਾਂ ਉਹ ਉਸਦੀ ਜ਼ਿਮੇਵਾਰੀ ਵੀ ਅਕਾਲੀ ਦਲ ‘ਤੇ ਹੀ ਸੁੱਟਣਗੇ।
ਕਾਂਗਰਸ ਦੇ ਸੂਬਾ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਮੋਦੀ ਸਰਕਾਰ ਕੋਲੋਂ ਪੰਜਾਬ ਦੀ ਅਕਾਲੀ ਸਰਕਾਰ ਬਰਖਾਸਤ ਕਰਨ ਦੀ ਮੰਗ ਨੂੰ ਹਾਸੋਹੀਣਾ ਦਸਦਿਆਂ ਅਕਾਲੀ ਆਂਗੂਆਂ ਨੇ ਬਾਜਵਾ ਨੂੰ ਕਿਹਾ ਕਿ ਸ਼ਾਇਦ ਉਹ ਭੁਲ ਰਹੇ ਹਨ ਕਿ ਹੁਣ ਕਾਂਗਰਸ ਦਾ ਰਾਜ ਨਹੀ ਹੈ, ਜੋ ਜਦੋ ਮਰਜ਼ੀ ਐਮਰਜੈਂਸ਼ੀ ਘੋਸ਼ਿਤ ਕਰਕੇ ਸੂਬਿਆਂ ਦੇ ਸੰਵਿਧਾਨਕ ਹਕ ਖੋਹ ਲਏ ਜਾਣ ।ਉਨਾਂ ਕਿਹਾ ਕਿ ਕੇਂਦਰ ਅਤੇ ਪੰਜਾਬ ‘ਚ ਲਗਾਤਾਰ ਕਰਾਰੀਆਂ ਹਾਰਾਂ ਦਾ ਸਾਹਮਣਾ ਕਰ ਰਹੀ ਕਾਂਗਰਸ ਦੀਆਂ ਨਕਾਮੀਆ ਨੇ ਹੀ ਉਸਨੂੰ ਨੁਕਰੇ ਲਗਾਇਆ ਹੈ। ਉਨਾਂ ਕਿਹਾ ਕਿ ਰਹੀ ਗੱਲ੍ਹ ਸ .ਬਾਜਵਾ ਦੀ ਤਾਂ ਛੱਜ ਤਾਂ ਬੋਲੇ ਛਾਨਣੀ ਕਿਉ ਬੋਲੇ ਅਨੁਸਾਰ ਉਹ ਅਕਾਲੀਆ ਤੇ ਨਸ਼ੇ , ਤਸਕਰੀ ਆਦਿ ਦੇ ਦੋਸ਼ ਲਗਾਉਣ ਤੋਂ ਪਹਿਲਾਂ ਆਪਣੀ ਹੀ ਪਾਰਟੀ ਦੇ ਉਚ ਆਗਆਂ ਵੱਲੋ ਸ. ਬਾਜਵਾ ਦੇ ਪਿਛੋਕੜ ਬਾਰੇ ਕੀਤੇ ਖੁਲਾਸਿਆਂ ਦਾ ਜੁਆਬ ਦੇਣ।ਉਨਾਂ ਕਿਹਾ ਕਿ ਲਗਾਤਾਰ ਦੂਸਰੀ ਵਾਰ ਸੂਬੇ ਦੀ ਵਾਗਡੋਰ ਅਕਾਲੀ ਦਲ ਨੂੰ ਦੇ ਕੇ ਪੰਜਾਬ ਦੇ ਸੂਝਵਾਨ ਲੋਕ ਕਾਂਗਰਸ ਦੀਆਂ ਅਜਿਹੀਆਂ ਚਾਲਾਂ ਨੂੰ ਨਾਕਾਮ ਚੁਕੇ ਹਨ।ਇਸ ਮੌਕੇ ਪੂਰਨ ਸਿੰਘ ਮਤੇਵਾਲ ਸਕਤਰ ਜਨਰਲ, ਗੁਰਮੇਜ ਸਿੰਘ ਹਰੀਪੁਰਾ, ਮਲਕੀਅਤ ਸਿੰਘ ਵਲਾ, ਸੰਦੀਪ ਭੁੱਲਰ [ਸਾਰੇ ਸਰਕਲ ਪ੍ਰਧਾਨ] ਬਲਵਿੰਦਰ ਸਿੰਘ ਤੁੰਗ ਸੀ.ਮੀਤ ਪ੍ਰਧਾਨ, ਮਨਮੋਹਨ ਸਿੰਘ ਬੰਟੀ ਵੇਰਕਾ ਪ੍ਰਧਾਨ ਟਰਾਸਪੋਰਟ ਵਿੰਗ, ਮਨਮੋਹਨ ਸਿੰਘ ਟੀਟੂ ਜਨਰਲ ਸਕਤਰ, ਮਨਜੀਤ ਸਿੰਘ ਇਸਲਾਮਾਬਾਦ ਦਫਤਰ ਸਕਤਰ, ਕਸ਼ਮੀਰ ਸਿੰਘ ਸੋਹਲ ਸਲਹਾਕਾਰ, ਜਗਤਾਰ ਸਿੰਘ ਜਥੇਦਾਰ, ਜਸਪਾਲ ਸਿੰਘ ਕੋਟ ਖਾਲਸਾ, ਦਵਿੰਦਰ ਸਿੰਘ ਮੰਗਾ, ਪੁਨਿਤ ਵਰਮਾ, ਵਰਿਆਮ ਸਿੰਘ, ਰਾਜੀਵ ਘਈ, ਬਲਬੀਰ ਸਿੰਘ, ਮਹੇਸ਼ ਜੌਸ਼ੀ [ਸਾਰੇ ਵਾਰਡ ਪ੍ਰਧਾਨ] ਤੇਜਬੀਰ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …