ਪੰਜਾਬੀ ਸਾਹਿਤ ਸਭਾ ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਸਾਹਿਰ ਦੇ ਗੀਤ ਗਾ ਕੇ ਬੰਨਿਆ ਰੰਗ
ਸਮਰਾਲਾ 13 ਮਾਰਚ (ਪੱਤਰ-ਪ੍ਰੇਰਕ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੀ ਮਾਸਿਕ ਇਕੱਤਰਤਾ ‘ਚ ਇਸ ਵਾਰੀ ਕੌਮਾਂਤਰੀ ਔਰਤ ਦਿਵਸ ਅਤੇ ਸਾਹਿਰ ਲੁਧਿਆਣਵੀ ਦਾ ਜਨਮ ਦਿਹਾੜਾ ਮਨਾਇਆ ਗਿਆ।ਦੀਪ ਦਿਲਬਰ ਨੇ ਸਾਰੀਆਂ ਪਹੁੰਚੀਆਂ ਸ਼ਖ਼ਸੀਅਤਾਂ ਨੂੰ ‘ਜੀ ਆਇਆਂ’ ਆਖਿਆ ਅਤੇ ਹਾਜ਼ਰੀਨ ਦਾ ਧੰਨਵਾਦ ਕੀਤਾ।ਬੁਲਾਰਿਆਂ ਵਿੱਚ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ (ਰਜਿ.) ਸਮਰਾਲਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ਕੌਮਾਂਤਰੀ ਔਰਤ ਦਿਵਸ ‘ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਅੱਜ ਦੀਆਂ ਕੁੜੀਆਂ ਪੜ੍ਹ-ਲਿਖ ਕੇ ਮੁੰਡਿਆਂ ਨਾਲੋਂ ਵੀ ਅੱਗੇ ਪਹੁੰਚ ਚੁੱਕੀਆਂ ਹਨ ਅਤੇ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ।ਉਹਨਾਂ ਵਲੋਂ ਸਾਹਿਰ ਲੁਧਿਆਣਵੀ ਦੇ ਜੀਵਨ ‘ਤੇ ਝਾਤ ਪਾਈ ਗਈ ਅਤੇ ਸਾਹਿਰ ਦੇ ਕਈ ਪ੍ਰਸਿੱਧ ਗੀਤਾਂ ਨਾਲ ਸਮਾਂ ਬੰਨ੍ਹਿਆ।ਉਹਨਾਂ ਤੋਂ ਇਲਾਵਾ ਅਧਿਆਪਕ ਚੇਤਨਾ ਮੰਚ ਸਮਰਾਲਾ ਦੇ ਪ੍ਰਧਾਨ ਵਿਜੇ ਕੁਮਾਰ ਸ਼ਰਮਾ (ਰਿਟਾ. ਲੈਕਚਰਾਰ), ਪੈਸਨਰਜ਼ ਮਹਾਂਸੰਘ ਪੰਜਾਬ ਦੇ ਪ੍ਰਧਾਨ ਪ੍ਰੇਮ ਸਾਗਰ ਸ਼ਰਮਾ, ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਭਜਨ ਸਮਰਾਲਾ, ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਅਹੁੱਦੇਦਾਰ ਰਾਜਿੰਦਰ ਸਿੰਘ, ਅਵਤਾਰ ਸਿੰਘ ਉਟਾਲਾਂ, ਕੈਪਟਨ ਮਹਿੰਦਰ ਸਿੰਘ, ਮਾਸਟਰ ਕੁਲਭੂਸ਼ਣ ਅਤੇ ਕਾਮਰੇਡ ਕੇਵਲ ਸਿੰਘ ਮੰਜਾਲੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਸਮਾਗਮ ਵਿੱਚ ਬਿਹਾਰੀ ਲਾਲ ਸੱਦੀ ਵਲੋਂ ਸੰਪਾਦਿਤ ਕੀਤਾ ਸਾਹਿਰ ਲੁਧਿਆਣਵੀ ਦੇ ਜੀਵਨ, ਗੀਤਾਂ ਅਤੇ ਤਸਵੀਰਾਂ ਨਾਲ ਸੰਬੰਧਿਤ ਇਕ ਕਿਤਾਬਚਾ ਵੀ ਹਾਜ਼ਰੀਨ ਨੂੰ ਵੰਡਿਆ ਗਿਆ।
ਸਮਾਗਮ ਵਿੱਚ ਰਵਿੰਦਰ ਕੌਰ, ਮਾਸਟਰ ਪ੍ਰੇਮ ਨਾਥ, ਸੁਰਿੰਦਰ ਕੁਮਾਰ, ਕੇਵਲ ਕ੍ਰਿਸ਼ਨ, ਕਰਨੈਲ ਸਿੰਘ ਕੋਟਾਲਾ, ਮੰਗਤ ਰਾਏ, ਇੰਦਰਜੀਤ ਸਿੰਘ ਕੰਗ, ਕਾਮਰੇਡ ਬੰਤ ਸਿੰਘ ਸਮਰਾਲਾ, ਅਮਰੀਕ ਸਿੰਘ ਮਾਣਕੀ, ਭਜਨ ਸਿੰਘ, ਬੰਤ ਸਿੰਘ ਖਾਲਸਾ, ਲੇਖਕ ਨੇਤਰ ਸਿੰਘ ਮੁੱਤਿਓਂ, ਕੰਵਲਜੀਤ ਸ਼ਰਮਾ, ਦੇਸਰਾਜ ਘੋਲਾ, ਬਲਵੰਤ ਸਿੰਘ ਮਾਂਗਟ, ਸਿਕੰਦਰ ਸਿੰਘ, ਕੈਪਟਨ ਕੰਵਲਜੀਤ ਸਿੰਘ, ਜਗਜੀਤ ਘਰਖਣਾ ਅਤੇ ਦਰਸ਼ਨ ਮੁੱਤੋਂ ਆਦਿ ਹਾਜ਼ਰ ਸਨ।ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਦੀਪ ਦਿਲਬਰ ਵਲੋਂ ਕੀਤਾ ਗਿਆ।