Thursday, May 22, 2025
Breaking News

ਸ਼ੋ੍ਮਣੀ ਕਮੇਟੀ ਡਾ: ਕਿਰਪਾਲ ਸਿੰਘ ਹਿਸਟੋਰੀਅਨ ਦੀ ਜ਼ਿੰਦਗੀ ‘ਤੇ ਜਲਦ ਬਣਾਏਗੀ ਡਾਕੂਮੈਂਟਰੀ ਫਿਲਮ

PPN1612201422

ਅੰਮ੍ਰਿਤਸਰ, 16 ਦਸੰਬਰ (ਗੁਰਪ੍ਰੀਤ ਸਿੰਘ) – ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਸਿੱਧ ਇਤਿਹਾਸਕਾਰ ਡਾ: ਕਿਰਪਾਲ ਸਿੰਘ ਹਿਸਟੋਰੀਅਨ ਦੀ ਜ਼ਿੰਦਗੀ ਤੇ ਅਧਾਰਿਤ ਡਾਕੂਮੈਂਟਰੀ ਫਿਲਮ ਬਣਾਈ ਜਾਵੇਗੀ।ਦਫ਼ਤਰ ਤੋਂ ਪ੍ਰੈਸ ਨੋਟ ਜਾਰੀ ਕਰਦਿਆਂ ਸ਼ੋ੍ਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸ: ਦਿਲਜੀਤ ਸਿੰਘ ਬੇਦੀ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਿੱਖਾਂ ਦੇ ਸਰਵਉੱਚ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰੋਫੈਸਰ ਆਫ਼ ਸਿਖਇਜ਼ਮ ਦਾ ਸਨਮਾਨ ਪ੍ਰਾਪਤ ਕਰ ਚੁੱਕੇ ਡਾ: ਕਿਰਪਾਲ ਸਿੰਘ ਹਿਸਟੋਰੀਅਨ ਦੀ ਜ਼ਿੰਦਗੀ ਤੇ ਡਾਕੂਮੈਂਟਰੀ ਫਿਲਮ ਬਨਾਉਣ ਲਈ ਕਲਗੀਧਰ ਨਿਵਾਸ ਚੰਡੀਗੜ੍ਹ ਵਿਖੇ ਫਿਲਮ ਸਬੁਕਮੇਟੀ ਦੀ ਇਕੱਤਰਤਾ ਕੀਤੀ ਗਈ ਹੈ।ਜਿਸ ਵਿੱਚ ਸ: ਅਵਤਾਰ ਸਿੰਘ ਸਕੱਤਰ ਸਬੁਆਫ਼ਿਸ ਚੰਡੀਗੜ੍ਹ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ, ਸ: ਸੰਤੋਖ ਸਿੰਘ ਮੀਤ ਸਕੱਤਰ, ਡਾ: ਚਮਕੌਰ ਸਿੰਘ ਅਸਿਸਟੈਂਟ ਡਾਇਰੈਕਟਰ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਇੰਸਟੀਚਿਊਟ, ਬਹਾਦਰਗੜ੍ਹ ਪਟਿਆਲਾ, ਅਤੇ ਬੀਬੀ ਮਨਜੀਤ ਕੌਰ ਰੀਸਰਚ ਸਕਾਲਰ ਸ਼ਾਮਲ ਹੋਏ। ਇਕੱਤਰਤਾ ਵਿੱਚ ਦੀਰਘ ਵਿਚਾਰਾਂ ਕਰਨ ਉਪਰੰਤ ਇਸ ਫਿਲਮ ਦਾ ਕਾਰਜ ਵਿਰਸਾ ਕਰੀਏਸ਼ਨ ਦੇ ਡਾਇਰੈਕਟਰ ਸ੍ਰੀ ਦਲਜੀਤ ਅਮੀ ਨੂੰ ਸੌਂਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਫਿਲਮ ਵਿਚ ਡਾ: ਕਿਰਪਾਲ ਸਿੰਘ ਹਿਸਟੋਰੀਅਨ ਦੀ ਜ਼ਿੰਦਗੀ ਵਿਚ ਵੱਖੁਵੱਖ ਅਹਿਮ ਘਟਨਾਵਾਂ ਅਤੇ ਸਾਹਿਤ ਪ੍ਰਤੀ ਵਡਮੁੱਲੀ ਦੇਣ ਬਾਰੇ ਵਿਸਥਾਰ ਸਹਿਤ ਦੱਸਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰੋਤੇ ਇਹ ਫਿਲਮ ਦੇਖ ਕੇ ਡਾ: ਕਿਰਪਾਲ ਸਿੰਘ ਹਿਸਟੋਰੀਅਨ ਦੇ ਜੀਵਨ ਤੋਂ ਸਹੀ ਸੇਧ ਅਤੇ ਸੁਚੱਜੀ ਅਗਵਾਈ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 31 ਮਾਰਚ ਤੀਕ ਇਹ ਫਿਲਮ ਤਿਆਰ ਹੋ ਜਾਣ ਦੀ ਸੰਭਾਵਨਾ ਹੈ।

Check Also

ਯੂਨੀਵਰਸਿਟੀ ਦੇ 23 ਵਿਦਿਆਰਥੀਆਂ ਦੀ ਪੰਜਾਬ ਸਰਕਾਰ ‘ਚ ਸਹਾਇਕ ਟਾਊਨ ਪਲੈਨਰ ਵਜੋਂ ਚੋਣ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ …

Leave a Reply