ਹਲਕੇ ਵਿੱਚ ਸ਼ੁਰੂ ਕੀਤੇ ਕੰਮਾਂ ਦਾ ਪਿੰਡ-ਪਿੰਡ ਜਾ ਕੇ ਵੇਖਿਆ ਮੌਕਾ
ਅਜਨਾਲਾ, 18 ਮਾਰਚ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਦੀ ਸਰਕਾਰ ਦੇ ਇਕ ਸਾਲ ਪੂਰੇ ਹੋਣ ‘ਤੇ ਹਲਕਾ ਵਿਧਾਇਕ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਵਿੱਚ ਸ਼ੁਰੂ ਕੀਤੇ ਕੰਮਾਂ ਦਾ ਮੌਕਾ ਪਿੰਡ-ਪਿੰਡ ਜਾ ਕੇ ਵੇਖਿਆ।ਇਲਾਕਾ ਵਾਸੀਆਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਪੈਰਾਂ ਸਿਰ ਕਰਨਾ ਹੈ ਅਤੇ ਸਾਡੀ ਸਾਰੀ ਟੀਮ ਇਸ ਨਿਸ਼ਾਨੇ ਦੀ ਪੂਰਤੀ ਲਈ ਉਨ੍ਹਾਂ ਦਾ ਡਟਵਾਂ ਸਾਥ ਦੇ ਰਹੀ ਹੈ।ਉਨ੍ਹਾਂ ਕਿਹਾ ਕਿ ਜੋ ਵਿਕਾਸ, ਨੌਕਰੀਆਂ ਲਈ ਭਰਤੀ ਆਦਿ ਦੇ ਕੰਮ ਪਹਿਲੀਆਂ ਸਰਕਾਰਾਂ ਆਪਣੇ ਕਾਰਜ਼ਕਾਲ ਦੇ ਆਖਰੀ ਸਾਲ ਵਿੱਚ ਕਰਦੀਆਂ ਸਨ, ਉਹ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੇ ਹਨ।
ਧਾਲੀਵਾਲ ਨੇ ਵਿਧਾਨ ਸਭਾ ਹਲਕਾ ਅਜਨਾਲਾ ਦੇ ਪਿੰਡਾਂ ਜਿਵੇਂ ਘੁਕੇਵਾਲੀ (ਗੁਰੂ ਕਾ ਬਾਗ), ਬੱਲ ਬਾਵਾ, ਮੋਹਨ ਭੰਡਾਰੀਆਂ, ਚੱਕ ਸਿਕੰਦਰ, ਵਿਛੋਆ, ਡਿਆਲ ਭੜੰਗ, ਗੱਗੋਮਾਹਲ, ਸਮਰਾਏ , ਦੂਜੋਵਾਲ, ਥੋਬਾ, ਅਵਾਣ, ਸਮਾਧ ਬਾਬਾ ਬੁੱਢਾ ਸਾਹਿਬ, ਪੱਛੀਆ, ਘੋਨੇਵਾਲ, ਕੋਟ ਰਜ਼ਾਦਾ ਆਦਿ ਵਿੱਚ ਚੱਲ ਰਹੇ ਸੀਵਰੇਜ, ਛੱਪੜਾਂ ਦੀ ਸਫਾਈ, ਪੰਚਾਇਤ ਘਰਾਂ ਦੇ ਨਿਰਮਾਣ, ਰਸਤਿਆਂ ਨੂੰ ਪੱਕੇ ਕਰਨ ਅਤੇ ਸਾਲਿਡ ਵੇਸਟ ਮੈਨੇਜਮੈਂਟ ਵਰਗੇ ਅਹਿਮ ਕੰਮਾਂ ਦਾ ਜਾਇਜ਼ਾ ਲਿਆ।