Saturday, May 31, 2025
Breaking News

ਕ੍ਰਿਸਚੀਅਨ ਪੀਸ ਕੌਂਸਲ ਦੀ ਵਿਸ਼ਾਲ ਕ੍ਰਿਸਮਿਸ ਸ਼ੋਭਾ ਯਾਤਰਾ 18 ਦਸੰਬਰ ਨੂੰ

Ulfat Raj

ਅੰਮ੍ਰਿਤਸਰ, 16 ਦਸੰਬਰ (ਰੋਮਿਤ ਸ਼ਰਮਾ) – ਕ੍ਰਿਸਚੀਅਨ ਪੀਸ ਕੌਂਸਲ ਆਫ ਇੰਡੀਆ ਦੇ ਪ੍ਰਧਾਨ ਰੈਵ: ਉਲਫ਼ਤ ਰਾਜ ਦੀ ਪ੍ਰਧਾਨਗੀ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇੱਕ ਵਿਸ਼ਾਲ 10ਵੀਂ ਕ੍ਰਿਸਮਿਸ ਸ਼ੋਭਾ ਯਾਤਰਾ 18 ਦਸੰਬਰ ਦਿਨ ਵੀਰਵਾਰ, 2014 ਸਵੇਰੇ 11:00 ਵਜੇ ਸੰਤ ਪਾਲ ਚਰਚ ਨੇੜੇ ਰਿਆਲਟੋ ਸਿਨੇਮਾ ਤੋਂ ਗੱਡੀਆਂ ਦੇ ਕਾਫਲੇ ਨਾਲ ਸ਼ੁਰੂ ਹੋ ਕੇ ਸਰਕਟ ਹਾਊਸ, ਰੇਲਵੇ ਸਟੇਸ਼ਨ, ਕਵੀਨਜ਼ ਰੋਡ, ਭੰਡਾਰੀ ਪੁੱਲ, ਹਾਲ ਗੇਟ, ਕੋਤਵਾਲੀ ਤੋਂ ਕਟੜਾ ਸ਼ੇਰ ਸਿੰਘ, ਭੰਡਾਰੀ ਪੁੱਲ, ਕਚਿਹਰੀ ਰੋਡ ਤੋਂ ਹੁੰਦੇ ਹੋਏ ਵਾਪਸ ਸੰਤ ਪਾਲ ਚਰਚ ਤੱਕ ਪਹੁੰਚੇਗੀ।
ਪ੍ਰਧਾਨ ਰੈਵ: ਉਲਫ਼ਤ ਰਾਜ ਨੇ ਦੱਸਿਆ ਕਿ ਇਸ ਵਿਸ਼ਾਲ ਸ਼ੋਭਾ ਯਾਤਰਾ ਵਿੱਚ ਉਚੇਚੇ ਤੌਰ ਤੇ ਸz: ਬਿਕਰਮਜੀਤ ਸਿੰਘ ਮਜੀਠੀਆ ਕੈਬਨਿਟ ਮੰਤਰੀ ਪੰਜਾਬ, ਸ੍ਰੀ ਅਨਿਲ ਜੋਸ਼ੀ ਕੈਬਨਿਟ ਮੰਤਰੀ ਪੰਜਾਬ, ਸz: ਗੁਲਜਾਰ ਸਿੰਘ ਰਣੀਕੇ ਕੈਬਨਿਟ ਮੰਤਰੀ, ਸ੍ਰੀ ਤਰੁਣ ਚੁਗ ਨੈਸ਼ਨਲ ਸੈਕਟਰੀ ਬੀ.ਜੇ.ਪੀ., ਸ: ਇੰਦਰਬੀਰ ਸਿੰਘ ਬੁਲਾਰੀਆ ਸੀ.ਪੀ.ਐਸ ਪੰਜਾਬ, ਮੇਅਰ ਸ੍ਰੀ ਬਖਸ਼ੀ ਰਾਮ ਅਰੋੜਾ ਪਹੁੰਚ ਰਹੇ ਹਨ ਅਤੇ ਪਿੰਡਾਂ ਤੇ ਸ਼ਹਿਰਾਂ ਤੋਂ ਭਾਰੀ ਗਿਣਤੀ ਵਿੱਚ ਸੰਗਤਾਂ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦੇ ਭਜਨ ਗਾਉਂਦੀਆਂ ਅਤੇ ਨਾਅਰੇ ਲਗਾਉਂਦੀਆਂ ਟਰੱਕਾਂ, ਟਰਾਲੀਆਂ, ਘੜੁੱਕੇ, ਬੱਸਾਂ, ਕਾਰਾਂ ਆਦਿ ਸਮੇਤ ਸ਼ਾਮਲ ਹੋਣਗੀਆਂ।ਇਸ ਕ੍ਰਿਸਮਿਸ ਸ਼ੋਭਾ ਯਾਤਰਾ ਵਿੱਚ ਥਾਂ-ਥਾਂ ਤੇ ਚੌਂਕਾਂ ਵਿੱਚ ਖਲੋ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦਾ ਪ੍ਰਚਾਰ ਕੀਤਾ ਗਿਆ, ਸਮੁੱਚੇ ਵਿਸ਼ਵ ਅਤੇ ਅੰਮ੍ਰਿਤਸਰ ਨਿਵਾਸੀਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ ਜਾਵੇਗੀ।
ਇਸ ਮੌਕੇ ਬਿਸ਼ਪ ਇਮਾਨੂਏਲ ਰਹਿਮਤ ਮਸੀਹ, ਰਾਜ ਕੁਮਾਰ, ਮੀਤ ਪ੍ਰਧਾਨ ਪਾ. ਹੀਰਾ ਮਸੀਹ ਜਨਰਲ ਸੈਕਟਰੀ, ਪਾ. ਬਲਦੇਵ ਰਾਜ ਖਜਾਨਚੀ, ਪਾ. ਖਾਦਿਮ ਮਸੀਹ ਜੁਆਇੰਟ ਸੈਕਟਰੀ, ਪਾ. ਜਸਵਿੰਦਰ ਸਿੰਘ ਮਸੀਹ, ਪਾ. ਕਰਮ ਸਿੰਘ, ਪਾ. ਸਰਦੂਲ ਸਿੰਘ, ਪਾ. ਰਜਵਿੰਦਰ ਮਸੀਹ, ਪਾ. ਮੰਜੂਰ ਮਸੀਹ, ਪਾ. ਪੂਰਨ ਮਸੀਹ, ਪਾ. ਚਮਨ ਮਸੀਹ, ਪਾ. ਸਟੀਫਨ ਮਸੀਹ, ਪਾ. ਡਾਨੀਅਲ ਮਸੀਹ, ਪਾ. ਸੁੱਚਾ ਸਿੰਘ, ਪਾ. ਸਾਬਾ, ਪਾ. ਜਗੀਰ ਮਸੀਹ, ਪਾ. ਰਜਵਿੰਦਰ ਸਿੰਘ, ਪਾ. ਤਰਸੇਮ ਸਿੰਘ, ਪਾ. ਬੀਜੂ, ਪਾ. ਵਿਲੀਅਮ, ਪਾ. ਜਨਸ ਰਾਜ, ਪਾ. ਅਰੁਣ ਰਾਜ, ਪਾ. ਬੂਆ ਮਸੀਹ, ਗਰੀਬ ਦਾਸ, ਪਾ. ਫੌਜੀ ਹਰੀਚੰਦ, ਪਾ. ਭੱਲਾ ਮਸੀਹ, ਪਾ. ਰਾਜਪਾਲ ਮਸੀਹ, ਪਾ. ਸੈਮੂਅਲ ਸੋਨੀ, ਪਾ. ਕਾਲਾ ਮਸੀਹ, ਪਾ. ਲਾਡੀ ਮਸੀਹ, ਪਾ. ਮਾਨੂਏਲ ਮਸੀਹ, ਪਾ. ਸ਼ਾਮ ਲਾਲ, ਪਾ. ਬੂਆ ਸਿੰਘ ਅਤੇ ਬਹੁਤ ਸਾਰੇ ਅਹੁਦੇਦਾਰ ਹਿੱਸਾ ਲੈਣਗੇ। ਇਸ ਮੌਕੇ ਤੇ ਪ੍ਰਭੂ ਦਾ ਚਾਹ ਤੇ ਖਾਣੇ ਦਾ ਅਟੁੱਟ ਲੰਗਰ ਵਰਤਾਇਆ ਜਾਵੇਗਾ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply