ਸੰਗਰੂਰ, 21 ਮਾਰਚ (ਜਗਸੀਰ ਲੌਂਗੋਵਾਲ) – ਪੈਟਰੋਲ ਪੰਪ ’ਤੇ ਤੇਲ ਪਾਉਣ ਵਾਲੀਆਂ ਪਾਈਪਾਂ ਕੇਵਲ ਕਾਲੇ ਰੰਗ ਦੀਆਂ ਹੀ ਹੁੰਦੀਆਂ ਹਨ।ਜਿਸ ਨਾਲ ਆਮ ਗ੍ਰਾਹਕ ਨੂੰ ਆਪਣੇ ਨਾਲ ਹੋਣ ਵਾਲੀ ਠੱਗੀ ਦਾ ਖਦਸ਼ਾ ਜਾਪਦਾ ਰਹਿੰਦਾ ਹੈ।ਇਹ ਪ੍ਰਗਟਾਵਾ ਕਰਦਿਆਂ ਭਾਰਤ ਮੁਕਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਮਾ. ਗੁਰਦੀਪ ਹੀਰਾ ਨੇ ਕਿਹਾ ਹੈ ਕਿ ਕਈ ਪੈਟਰੋਲ ਪੰਪ ਮਾਲਕਾਂ ਵਲੋਂ ਘੱਟ ਤੇਲ ਪਾਏ ਜਾਣ ਦੀਆਂ ਸ਼ਿਕਾਇਤਾਂ ਅਕਸਰ ਆਉਂਦੀਆਂ ਰਹਿੰਦੀਆਂ ਹਨ।ਐਨਾ ਹੀ ਨਹੀਂ ਪੈਟਰੋਲ/ਡੀਜ਼ਲ ਪਾਉਣ ਵਾਲੇ ਪੰਪ ਦੇ ਕਰਿੰਦੇ ਵੀ ਚੱਲਦੀ ਪਾਈਪ ਨੂੰ ਅਕਸਰ ਬਿਨਾਂ ਵਜ੍ਹਾ ਬੰਦ ਕਰਕੇ ਇਸ ਖਦਸ਼ੇ ਨੂੰ ਹੋਰ ਵੀ ਪੱਕਾ ਕਰ ਦਿੰਦੇ ਹਨ।ਉਨ੍ਹਾਂ ਨੇ ਪੈਟਰੋਲ ਪੰਪਾਂ ’ਤੇ ਵਾਹਣਾਂ ਵਿੱਚ ਤੇਲ ਪਾਉਣ ਲਈ ਵਰਤੀ ਜਾਣ ਵਾਲੀ ਕਾਲੀ ਪਾਈਪ ਨੂੰ ਸ਼ਰੇਆਮ ਗ੍ਰਾਹਕਾਂ ਦੀ ਲੁੱਟ ਦਾ ਸਾਧਨ ਕਰਾਰ ਦਿੰਦਿਆਂ ਕਿਹਾ ਕਿ ਤੇਲ ਪਾਉਣ ਲਈ ਕੇਵਲ ਪਾਰਦਰਸ਼ੀ ਪਾਈਪਾਂ ਦੀ ਹੀ ਵਰਤੋਂ ਯਕੀਨੀ ਬਣਾਈ ਜਾਵੇ।ਮਾ. ਗੁਰਦੀਪ ਹੀਰਾ ਨੇ ਭਾਰਤ ਸਰਕਾਰ ਪੈਟਰੋਲੀਅਮ ਮੰਤਰਾਲੇ ਅਤੇ ਸਬੰਧਤ ਡਿਪਟੀ ਕਮਿਸ਼ਨਰਾ ਨੂੰ ਇਸ ਸਬੰਧੀ ਤੁਰੰਤ ਅਸਰਦਾਰ ਅਤੇ ਢੁੱਕਵੇਂ ਕਦਮ ਉਠਾਉਣ ਦੀ ਮੰਗ ਕੀਤੀ ਹੈ।
Check Also
ਖਾਲਸਾ ਕਾਲਜ ਵਿਖੇ ਫੈਸਟੀਵਲ ਆਫ਼ ਮੈਥਾਮੈਥਿਕ ਮੁਕਾਬਲਾ ਕਰਵਾਇਆ ਗਿਆ
ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵਲੋਂ ਰਾਸ਼ਟਰੀ ਗਣਿਤ …