ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਗੁਰੂ ਨਗਰੀ ‘ਚ ਟਰੈਫਿਕ ਵਿਵੱਸਥਾ ਸੁਚਾਰੂ ਢੰਗ ਨਾਲ ਚਲਾਉਣ ਲਈ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ।ਜਿਸ
ਤਹਿਤ ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ਼੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਦੀ ਅਗਵਾਈ ਹੇਠ ਜ਼ੋਨ-1 ਦੇ ਇਲਾਕੇ ਵਿੱਚ ਏ.ਸੀ.ਪੀ ਟ੍ਰੈਫਿਕ ਜੋਨ-1 ਕੰਵਲਪਾਲ ਸਿੰਘ ਅਤੇ ਇੰਚਾਰਜ਼ ਇੰਸਪੈਕਟਰ ਪ੍ਰਵੀਨ ਕੁਮਾਰੀ ਸਮੇਤ 50 ਕਰਮਚਾਰੀਆਂ ਵਲੋਂ ਹਾਲ ਗੇਟ ਤੋਂ ਲੋਹਗੜ੍ਹ ਅਤੇ ਸ੍ਰੀ ਦੁਰਗਿਆਣਾ ਮੰਦਿਰ ਦੇ ਆਲੇ-ਦੁਆਲੇ ਮੁਹਿੰਮ ਚਲਾਈ ਗਈ ਅਤੇ ਜ਼ੋਨ-2 ਦੇ ਖੇਤਰ ਵਿੱਚ ਏ.ਸੀ.ਪੀ ਟਰੈਫਿਕ ਜੋਨ-2 ਅੰਮ੍ਰਿਤਸਰ ਜਸਵਿੰਦਰ ਸਿੰਘ ਅਤੇ ਇੰਚਾਰਜ਼ ਜੋਨ-2 ਇੰਸਪੈਕਟਰ ਪਰਮਜੀਤ ਸਿੰਘ ਅਤੇ ਇੰਸਪੈਕਟਰ ਰਾਮਦਵਿੰਦਰ ਸਿੰਘ ਸਮੇਤ 50 ਕਰਮਚਾਰੀਆਂ ਵਲੋਂ ਰੇਲਵੇ ਸਟੇਸ਼ਨ ਦੇ ਆਲੇ-ਦੁਆਲਾ ਦੇ ਇਲਾਕੇ ਅਤੇ ਲਿਬਰਟੀ ਮਾਰਕੀਟ ਮੇਨ ਰੋਡ ਵਿਖੇ ਦਬਿਸ਼ ਸਿੱਤੀ ਗਈ।ਇਸੇ ਤਰ੍ਹਾਂ ਜੋਨ-3 ਦੇ ਏਰੀਏ ਵਿੱਚ ਏ.ਸੀ.ਪੀ ਟਰੈਫਿਕ ਜੋਨ-3 ਅੰਮ੍ਰਿਤਸਰ ਜਸਵੀਰ ਸਿੰਘ, ਇੰਚਾਰਜ਼ ਜੋਨ-3 ਇੰਸਪੈਕਟਰ ਅਨੂਪ ਕੁਮਾਰ ਅਤੇ ਸਬ ਇੰਸਪੈਕਟਰ ਮੰਗਲ ਸਿੰਘ ਸਮੇਤ 50 ਜਵਾਨਾਂ ਵਲੋਂ ਬੱਸ ਸਟੈਂਡ ਦੇ ਆਲੇ-ਦੁਆਲੇ ਦੇ ਇਲਾਕੇ ‘ਚ ਦੁਕਾਨਦਾਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਉਹ ਆਪਣਾ ਸਮਾਨ ਦੁਕਾਨ ਦੀ ਹਦੂਦ ਅੰਦਰ ਰੱਖਣ।ਆਟੋ ਚਾਲਕ ਆਪਣੇ ਆਟੋ ਨੂੰ ਤਰਤੀਬ ਵਾਈਜ਼ ਚਲਾਉਣ ਤੇ ਟਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਨਾ ਕਿ ਸੜਕ ਦੇ ਇੱਧਰ ਉਧਰ ਰੋਕ ਕੇ ਸਵਾਰੀਆਂ ਦਾ ਇੰਤਜ਼ਾਰ ਕਰਨ। ਉਨਾਂ ਕਿਹਾ ਕਿ ਦੁਕਾਨਦਾਰਾਂ ਜਾਂ ਆਟੋ ਚਾਲਕਾਂ ਵਲੋਂ ਨਿਯਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਉਹਨਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media