Thursday, September 28, 2023

ਕੈਬਨਿਟ ਮੰਤਰੀ ਡਾ. ਨਿੱਜ਼ਰ ਨੇ ਕੀਤਾ 9ਵੀਂ ਸਟੇਟ ਆਰਟ ਪ੍ਰਦਰਸ਼ਨੀ 2023 ਦਾ ਉਦਘਾਟਨ

ਅੰਮ੍ਰਿਤਸਰ, 26 ਮਾਰਚ (ਸੁਖਬੀਰ ਸਿੰਘ) – ਸਥਾਨਕ ਮਦਨ ਮੋਹਨ ਮਾਲਵੀਆ ੋਰਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ 9ਵੀਂ ਸਟੇਟ ਆਰਟ ਪ੍ਰਦਰਸ਼ਨੀ 2023 ਲਗਾਈ ਗਈ।ਡਾ. ਏ.ਐਸ ਚਮਕ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਰਾਜ ਪੱਧਰ ‘ਤੇ ਲਗਾਈ ਜਾ ਰਹੀ ਹੈ।ਜਿਸ ਵਿੱਚ 104 ਕਲਾਕਾਰਾਂ ਵਲੋਂ 145 ਦੇ ਕਰੀਬ ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਇਹ ਸਾਰਾ ਕੰਮ ਕਲਾ ਦੀ ਪੇਂਟਿੰਗ, ਡਰਾਇੰਗ, ਬੁੱਤਤਰਾਸ਼ੀ, ਫੋਟੋਗ੍ਰਾਫੀ ਅਤੇ ਗ੍ਰਾਫਿਕਸ ਕੈਟਾਗਰੀ ਨਾਲ ਸੰਬੰਧਿਤ ਹੈ।ਇਸ ਪ੍ਰਦਰਸ਼ਨੀ ਦਾ ਉਦਘਾਟਨ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਕੀਤਾ।ਮੁੱਖ ਮਹਿਮਾਨ ਡਾ. ਨਿੱਜ਼ਰ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਟ ਕਰ ਕੇ ਕੀਤਾ ਗਿਆ।ਉਨਾਂ ਨੇ ਪ੍ਰਦਰਸ਼ਨੀ ਦੇਖ ਕੇ ਕਲਾਕਾਰਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਇਸ ਪ੍ਰਦਰਸ਼ਨੀ ਨੂੰ ਦੇਖਦਿਆਂ ਹੋਇਆ ਆਨੰਦ ਮਾਣਿਆ।ਮੁੱਖ ਮਹਿਮਾਨ ਨੇ 80000/- ਦੇ ਨਕਦ ਇਨਾਮ ਵੰਡ ਕੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਕੀਤੀ।ਕਲਾਕਾਰ ਕੈਟਾਗਰੀ ਗਰੁੱਪ ਏ ਵਿਚ 21,000/- ਦਾ ਨਗਦ ਇਨਾਮ ਜਲੰਧਰ ਦੇ ਸੁਖਵਿੰਦਰ ਸਿੰਘ ਨੂੰ ਮਿਲਿਆ, 11000/- ਦਾ ਨਕਦ ਇਨਾਮ ਮੰਡੀ ਗੋਬਿੰਦਗੜ੍ਹ ਦੇ ਰਾਹੁਲ ਧੀਮਾਨ ਅਤੇ 5000/- 5000/- ਦੇ ਤਿੰਨ ਇਨਾਮ ਜਲੰਧਰ ਦੇ ਸੁਸ਼ੀਲ ਕੁਮਾਰ, ਮੋਗਾ ਦੇ ਗੁਰਰਾਜ ਸਿੰਘ ਅਤੇ ਪ੍ਰਮੋਦ ਕੁਮਾਰ ਗੌਤਮ ਨੂੰ ਦਿੱਤਾ ਗਿਆ।ਸਿਖਿਆਰਥੀ ਕਲਾਕਾਰ ਕੈਟਾਗਰੀ ਗਰੁੱਪ ਬੀ ਵਿੱਚ 11,000/- ਦਾ ਨਕਦ ਇਨਾਮ ਫਰੀਦਕੋਟ ਦੀ ਮਿਸ. ਹਰਮਨਜੋਤ ਕੌਰ ਨੂੰ ਮਿਲਿਆ, 7,000/- ਦਾ ਨਗਦ ਇਨਾਮ ਸੰਗਰੂਰ ਦੀ ਮਿਸ. ਸ੍ਰਿਸਥੀ ਸ਼ਰਮਾ ਅਤੇ 5000/- 5000/- ਦੇ ਤਿੰਨ ਇਨਾਮ ਅੰਮ੍ਰਿਤਸਰ ਦੇ ਮਨਰੂਪ ਸਿੰਘ ਗਿੱਲ, ਜਲੰਧਰ ਦੇ ਹਰਿੰਦਰ ਸਿੰਘ ਅਤੇ ਅੰਮ੍ਰਿਤਸਰ ਦੀ ਮਿਸ. ਰਿਜ਼ਵਾਨਾ ਨਿਸ਼ਾ ਨੂੰ ਦਿੱਤਾ ਗਿਆ।ਇਸ ਤੋਂ ਇਲਾਵਾ 5-5 ਐਵਾਰਡ ਆਫ ਐਕਸੀਲੈਂਸ (ਹਰੇਕ ਗਰੁੱਪ ਵਿੱਚ) ਦਿੱਤੇ ਗਏ।ਆਰਟ ਗੈਲਰੀ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।ਇਸ ਮੌਕੇ ਗੈਲਰੀ ਦੇ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਮੌਜ਼ੂਦ ਰਹੇ।ਇਹ ਪ੍ਰਦਰਸ਼ਨੀ 25 ਮਾਰਚ ਤੋਂ 8 ਅਪ੍ਰੈਲ 2023 ਤੱਕ ਚਲੇਗੀ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …