Saturday, May 31, 2025
Breaking News

 ਵਿਸ਼ਵ ਕਬੱਡੀ ਕੱਪਾਂ ਦੀ ਬਦੌਲਤ ਪੰਜਾਬ ਦੀ ਮਾਂ ਖੇਡ ਕਬੱਡੀ ਨੂੰ ਮਿਲਿਆ ਅੰਤਰਰਾਸ਼ਟਰੀ ਰੁਤਬਾ -ਜੋਸ਼ੀ

ਮਹਿਤਾ ਨੰਗਲ ਵਿਖੇ ਹੋਏ ਵਿਸ਼ਵ ਕਬੱਡੀ ਤਹਿਤ ਪੰਜ ਮੈਚ-ਕੜਾਕੇ ਦੀ ਠੰਢ ਵਿਚ ਲੋਕਾਂ ਮਾਣਿਆਂ ਕਬੱਡੀ ਖੇਡ ਦਾ ਨਿੱਘ

PPN1712201405
ਮਹਿਤਾ, 17 ਦਸੰਬਰ ( ਕਵਲਜੀਤ ਸਿੰਘ ਸੰਧੂ/ਸਿਕੰਦਰ ਸਿੰਘ) – ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ. ਸੁਖਬੀਰ ਸਿੰਘ ਬਾਦਲ ਉੱਪ ਮੁੱਖ ਮੰਤਰੀ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਦੀ ਮਾਂ ਖੇਡ ਕਬੱਡੀ ਵਿਸ਼ਵ ਪੱਧਰ ‘ਤੇ ਆਪਣੀ ਪਹਿਚਾਣ ਬਣਾਉਣ ‘ਚ ਕਾਮਯਾਬ ਹੋਈ ਹੈ ਅਤੇ ਹੁਣ ਉਹ ਦਿਨ ਦੂਰ ਨਹੀ ਜਦ ਕਬੱਡੀ ਕਾਮਨਵੈਲਥ ਖੇਡਾਂ ਅਤੇ ਉਲਪਿੰਕਸ ਵਿੱਚ ਖੇਡੀ ਜਾਵੇਗੀ। ਇਹ ਪ੍ਰਗਟਾਵਾ ਸ੍ਰੀ ਅਨਿਲ ਜੋਸ਼ੀ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਨੇ ਅੱਜ ਮਹਿਤਾ ਨੰਗਲ ਦੇ ਬਰੈਵ ਕੈਪਟਨ ਮਨਜਿੰਦਰ ਸਿੰਘ ਭਿੰਭਰ ਖੇਡ ਸਟੇਡੀਅਮ ਵਿਖੇ ਕਰਵਾਏ ਗਏ ਪੰਜਵੇਂ ਵਿਸ਼ਵ ਕਬੱਡੀ ਮੈਚਾਂ ਦੌਰਾਨ ਮੁੱਖ ਮਹਿਮਾਨ ਵਜੋ ਸ਼ਿਰਕਤ ਕਰਦਿਆਂ ਵੱਡੀ ਗਿਣਤੀ ਵਿਚ ਪਹੁੰਚੇ ਖੇਡ ਪ੍ਰੇਮੀਆਂ ਨੂੰ ਸੰਬੋਧਨ ਕਰਦਿਆਂ ਕੀਤਾ। ਕੜਾਕੇ ਦੀ ਠੰਢ ਵਿਚ ਪੁਹੰਚੇ ਲੋਕਾਂ ਦੇ ਵੱਡੇ ਇਕੱਠ ਦੌਰਾਨ ਸ੍ਰੀ ਅਨਿਲ ਜੋਸ਼ੀ ਕੈਬਨਿਟ ਵਜ਼ੀਰ ਨੇ ਕਿਹਾ ਕਿ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ, ਜਿਨਾਂ ਕੋਲ ਖੇਡ ਵਿਭਾਗ ਵੀ ਹੈ ਦੇ ਯਤਨਾਂ ਸਦਕਾ ਅੱਜ ਹਰੇਕ ਦੀ ਜ਼ੁਬਾਨ ਤੇ ਮਾਂ ਖੇਡ ਕਬੱਡੀ ਦਾ ਜ਼ਿਕਰ ਹੋ ਰਿਹਾ ਹੈ
ਅਤੇ ਅੱਜ ਨਾ ਕੇਵਲ ਭਾਰਤ ਸਗੋਂ ਵਿਦੇਸ਼ਾਂ ਵਿਚ ਵੀ ਕਬੱਡੀ ਖੇਡ ਲੋਕਾਂ ਦੀ ਹਰਮਨ ਪਿਆਰ ਖੇਡ ਬਣ ਗਈ ਹੈ। ਉਨਾਂ ਕਿਹਾ ਕਿ ਅੱਜ ਦੇ ਇਸ ਵੱਡੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁਲਿਤ ਕਰਨ ਦੇ ਉਪਰਾਲੇ ਕਿਸ ਹੱਦ ਤਕ ਕਾਮਯਾਬ ਹੋ ਰਹੇ ਹਨ। ਸੰਘਣੀ ਧੁੰਦ ਪੈਣ ਦੇ ਬਾਵਜੂਦ ਵੀ ਦੂਰੋਂ-ਨੇੜਿਓ ਪਹੁੰਚੇ ਖੇਡ ਪ੍ਰੇਮੀਆਂ ਨੇ ਪੂਰੇ ਉਤਸ਼ਾਹ ਨਾਲ ਕਬੱਡੀ ਖੇਡ ਦਾ ਆਨੰਦ ਮਾਣਿਆ। ਮਹਾਨ ਬਰੈਵ ਮਨਜਿੰਦਰ ਸਿੰਘ ਭਿੰਭਰ ਅਤੇ ਉਸ ਦੇ ਪਰਿਵਾਰ ਨੂੰ ਸਿਜਦਾ ਕਰਦਿਆਂ ਸ੍ਰੀ ਜੋਸ਼ੀ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਖਾਤਰ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਸਮਾਗਮ ਵਿਚ ਬਰੈਵ ਕੈਪਟਨ ਮਨਜਿੰਦਰ ਸਿੰਘ ਭਿੰਭਰ ਦੀ ਮਾਤਾ ਸ੍ਰੀਮਤੀ ਗੁਰਨਾਮ ਕੌਰ ਵੀ ਮੌਜੂਦ ਸਨ।
ਸ੍ਰੀ ਜੋਸ਼ੀ ਨੇ ਪੰਜਾਬ ਸਰਕਾਰ ਵੱਲ ਰਾਜ ਵਿੱਚ ਖੇਡਾਂ ਨੂੰ ਪ੍ਰਫੁਿਲਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦਾ ਜਿਕਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋ ਲਗਾਤਾਰ 5ਵੀਂ ਵਾਰ ਵਿਸ਼ਵ ਕਬੱਡੀ ਕੱਪ ਕਰਵਾ ਕੇ ਪਿੰਡਾਂ ਦੀ ਇਸ ਖੇਡ ਨੂੰ ਅੰਤਰਰਾਸ਼ਟਰੀ ਮੁਕਾਮ ‘ਤੇ ਪਹੁੰਚਾਇਆ ਹੈ, ਜੋ ਇੱਕ ਮਾਣਮੱਤੀ ਪ੍ਰਾਪਤੀ ਹੈ। ਕਬੱਡੀ ਨੂੰ ਬੁਲੰਦੀਆਂ ‘ਤੇ ਪਹੁੰਚਾਉਣ ਤੋਂ ਇਲਾਵਾ ਸੂਬਾ ਸਰਕਾਰ ਵਲੋਂ ਰਾਜ ਵਿੱਚ ਖੇਡਾਂ ਦੇ ਬੁਨਿਆਦੀ ਢਾਚੇ ਨੂੰ ਵੀ ਮਜ਼ਬੂਤ ਕੀਤਾ ਗਿਆ ਹੈ ਅਤੇ ਹਰ ਸਾਲ 80 ਤੋਂ 90 ਕਰੋੜ ਰੁਪਏ ਖੇਡਾਂ ਦੇ ਵਿਕਾਸ ਲਈ ਖਰਚੇ ਜਾ ਰਹੇ ਹਨ। ਰਾਜ ਸਰਕਾਰ ਨੇ ਪੰਜਾਬ ‘ਚ 10 ਮਲਟੀਪਰਪਜ਼ ਸਟੇਡੀਅਮ ਅਤੇ 6 ਐਸਟਰ ਟੋਰਫ ਹਾਕੀ ਸਟੇਡੀਅਮਾਂ ਦਾ ਨਿਰਮਾਣ ਕੀਤਾ ਹੈ ਜਿਨ੍ਹਾਂ ‘ਚ ਭਾਰਤ ਦੇ ਬੇਹਤਰੀਨ 3 ਐਸਟਰੋਟਰਫ ਸਟੇਡੀਅਮਾਂ ‘ਚ ਦੋ ਪੰਜਾਬ ਦੇ ਹਨ। ਸਥਾਨਕ ਸਰਕਾਰਾਂ ਮੰਤਰੀ ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਸੂਬਾ ਸਰਕਾਰ ਨੇ ਏਸ਼ੀਅਨ ਤੇ ਕਾਮਨਵੈਲਥ ਖੇਡਾਂ ‘ਚ ਪ੍ਰਾਪਤੀਆਂ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ 5.43 ਕਰੋੜ ਰੁਪਏ ਦੇ ਨਕਦ ਇਨਾਮ ਦੇ ਕੇ ਨਿਵਾਜਿਆ ਹੈ। ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਵਿਕਾਸ ਲਈ ਯਤਨਸ਼ੀਲ ਹੈ ਅਤੇ ਸੂਬੇ ‘ਚ ਖੇਡ ਸੱਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਅਜਿਹੇ ਉਪਰਾਲੇ ਜਾਰੀ ਰਹਿਣਗੇ। ਸ੍ਰੀ ਜੋਸ਼ੀ ਨੇ ਅੱਗੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੌਜਵਾਨਾਂ ਨੂੰ ਨਸ਼ਿਆਂ ਵਰਗੀ ਭੈੜੀ ਲੱਤ ਤੋਂ ਬਚਾਉਣ ਦੇ ਮਨਸ਼ੇ ਨਾਲ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿਸ ਤਰਾਂ ਮੁੱਖ ਮੰਤਰੀ ਪੰਜਾਬ ਨਸ਼ਿਆਂ ਪ੍ਰਤੀ ਚਿੰਤਤ ਹਨ ਉਸੇ ਤਰਾਂ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਨਸ਼ਿਆਂ ਦੀ ਬਿਮਾਰੀ ਨੂੰ ਜੜ੍ਹ ਤੋਂ ਖਤਮ ਕਰਨ ਲਈ ਦ੍ਰਿੜ ਸੰਕਲਪ ਹਨ। ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਜਾਲ ਵਿਚ ਫਸੇ ਲੋਕਾਂ ਨੂੰ ਨਸ਼ਾ ਮੁਕਤ ਕਰਕੇ ਉਨਾਂ ਦੇ ਮੁੜ ਵਸੇਬੇ ਲਈ ਵਿਸ਼ੇਸ ਉਪਰਾਲੇ ਕਰ ਰਹੀ ਹੈ। ਉਨਾਂ ਅੱਗੇ ਕਿਹਾ ਕਿ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਸਰਕਾਰ ਦੇਸ਼ ਨੂੰ ਨਸ਼ਾ ਮੁਕਤ ਕਰਨ ਲਈ ਵਚਨਬੱਧ ਹੈ ਇਸ ਸਭ ਲਈ ਸਰਕਾਰ ਦੇ ਨਾਲ ਲੋਕਾਂ ਦੇ ਸਹਿਯੋਗ ਦੀ ਪੂਰੀ ਲੋੜ ਹੈ। ਉਨ੍ਹਾਂ ਨਸ਼ਿਆਂ ਨੂੰ ਖਤਮ ਕਰਨ ਲਈ ਜਨ ਅੰਦੋਲਨ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੇ ਬਿਹਤਰ ਭਵਿੱਖ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਪਵੇਗਾ।
ਇਸ ਤੋਂ ਪਹਿਲਾਂ ਸ੍ਰੀ ਅਨਿਲ ਜੋਸ਼ੀ ਨੇ ਕਬੱਡੀ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਅਤੇ ਉਨਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ। ਉਨ੍ਹਾਂ ਹਲਕਾ ਵਿਧਾਇਕ ਸ੍ਰੀ ਬਲਜੀਤ ਸਿੰਘ ਜਲਾਲਉਸਮਾ ਵਲੋਂ ਕਬੱਡੀ ਮੈਚਾਂ ਲਈ ਕੀਤੇ ਗਏ ਪ੍ਰਬੰਧਾਂ ਅਤੇ ਵੱਡੀ ਗਿਣਤੀ ਵਿਚ ਪੁਹੰਚੇ ਖੇਡ ਪ੍ਰੇਮੀਆਂ ਦੀ ਆਮਦ ਤੇ ਉਨਾਂ ਨੂੰ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਦੇਸ ਰਾਜ ਧੁੱਗਾ ਮੁੱਖ ਸੰਸਦੀ ਸਕੱਤਰ, ਸ੍ਰੀ ਬਲਜੀਤ ਸਿੰਘ ਜਲਾਲਉਸਮਾ, ਸ੍ਰੀ ਮਨਜੀਤ ਸਿੰਘ ਮੰਨਾ (ਦੋਵੇ ਵਿਧਾਇਕ), ਸ੍ਰੀ ਵੀਰ ਸਿੰਘ ਲੋਪਕੇ ਚੇਅਰਮੈਨ ਜਿਲਾ ਯੋਜਨਾ ਕਮੇਟੀ ਅੰਮ੍ਰਿਤਸਰ, ਸ੍ਰੀ ਬਲਬੀਰ ਸਿੰਘ ਬਾਠ ਸਾਬਕਾ ਮੰਤਰੀ, ਸ੍ਰੀ ਮਨਮੋਹਨ ਸਿੰਘ ਸਠਿਆਲਾ ਸਾਬਕਾ ਵਿਧਾਇਕ, ਸ੍ਰੀ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਚੇਅਰਮੈਨ, ਸ੍ਰੀ ਤਰਲੋਕ ਸਿੰਘ ਬਾਠ, ਸ੍ਰੀ ਰਵੀ ਭਗਤ ਡਿਪਟੀ ਕਮਿਸ਼ਨਰ, ਸ੍ਰੀ ਜਸਦੀਪ ਸਿੰਘ ਐਸ.ਐਸ.ਪੀ (ਦਿਹਾਤੀ) ਅਤੇ ਅਕਾਲੀ-ਭਾਜਪਾ ਲੀਡਰਸ਼ਿਪ ਆਦਿ ਮੌਜੂਦ ਸਨ।

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply