ਦਿਨ ਭਰ ਹੁੰਦੇ ਰਹੇ ਖੱਜ਼ਲ ਖੁਆਰ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 4 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਭਰ ਤੋਂ ਪਹੁੰਚੇ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਕਨਵੀਨਰ ਅਤੇ ਕੋ-
ਕਨਵੀਨਰਜ਼ ਮਾਨਯੋਗ ਮੁੱਖ ਮੰਤਰੀ ਪੰਜਾਬ ਵਲੋਂ 3 ਅਪ੍ਰੈਲ ਨੂੰ ਆਪਣੇ ਨਿਵਾਸ ਸਥਾਨ ਵਿਖੇ ਸੱਦੀ ਮੀਟਿੰਗ ਤੋਂ ਮੁਨਕਰ ਹੋ ਗਏ।ਜਿਸ ਕਾਰਨ ਦਿਨ ਭਰ ਦੀ ਖੱਜ਼ਲ ਖੁਆਰੀ ਉਪਰੰਤ ਭਗਵੰਤ ਮਾਨ ਦੀ ਆਪ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਮੀਟਿੰਗ ਵਿੱਚ ਵਿੱਚ ਸ਼ਾਮਲ ਪ੍ਰੇਮ ਸਾਗਰ ਸ਼ਰਮਾ, ਸਤੀਸ਼ ਰਾਣਾ, ਜਰਮਨਜੀਤ ਸਿੰਘ, ਬਾਜ ਸਿੰਘ ਖਹਿਰਾ, ਠਾਕਰ ਸਿੰਘ, ਕਰਮ ਸਿੰਘ ਧਨੋਆ, ਹਰਭਜਨ ਸਿੰਘ ਪਿਲਖਣੀ, ਅਵਿਨਾਸ਼ ਚੰਦਰ ਸ਼ਰਮਾ, ਸੁਖਦੇਵ ਸਿੰਘ ਸੈਣੀ, ਰਾਧੇ ਸ਼ਿਆਮ, ਰਣਜੀਤ ਸਿੰਘ ਰਾਣਵਾਂ, ਡਾ. ਐਨ.ਕੇ ਕਲਸੀ, ਕੁਲਵਰਨ ਸਿੰਘ ਹੁਸ਼ਿਆਰਪੁਰ, ਜਗਦੀਸ਼ ਰਾਓ ਅਤੇ ਕਰਤਾਰਪਾਲ ਵਲੋਂ ਪਾਸ ਕੀਤੇ ਮਤੇ ਅਨੁਸਾਰ 23 ਅਪ੍ਰੈਲ ਨੂੰ ਆਦਮਪੁਰ ਹਲਕੇ ਵਿੱਚ, 30 ਨੂੰ ਨਕੋਦਰ ਅਤੇ 7 ਮਈ ਨੂੰ ਜਲੰਧਰ ਹਲਕੇ ਵਿੱਚ ਝੰਡਾ ਮਾਰਚ ਕਰਵਾਇਆ ਜਾਵੇਗਾ।ਇਸ ਉਪਰੰਤ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਨੇ ਉਥੇ ਹੀ ਮੀਟਿੰਗ ਕਰਕੇ ਫੈਸਲਾ ਕੀਤਾ ਕਿ 7 ਮਈ ਉਪਰੰਤ ਮੀਟਿੰਗ ਸੱਦ ਕੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਮੀਟਿੰਗ ਵਿੱਚ ਪ੍ਰੇਮ ਨਾਥ ਸਮਰਾਲਾ ਅਤੇ ਕੁਲਵੰਤ ਰਾਏ ਵੀ ਹਾਜ਼ਰ ਸਨ।
Punjab Post Daily Online Newspaper & Print Media