Monday, April 27, 2026

ਫਰੀਡਮ ਫਾਇਟਰ ਲਾਲਾ ਸੰਤ ਰਾਮ ਮੈਮੋਰੀਅਲ ਵੱਲੋਂ ਲਾਲਾ ਸੰਤ ਰਾਮ ਜੀ ਦੀ 34 ਵੀਂ ਬਰਸੀ ਮਨਾਈ ਗਈ

ਫਰੀਡਮ ਫਾਇਟਰ ਲਾਲਾ ਸੰਤ ਰਾਮ ਦੀ 34 ਵੀਂ ਬਰਸੀ ਮਨਾਉਂਦੇ ਹੋਏ ਮੈਂਬਰ।  ਤਸਵੀਰ : ਜਸਵਿੰਦਰ ਜੱਸੀ
ਫਰੀਡਮ ਫਾਇਟਰ ਲਾਲਾ ਸੰਤ ਰਾਮ ਦੀ 34 ਵੀਂ ਬਰਸੀ ਮਨਾਉਂਦੇ ਹੋਏ ਮੈਂਬਰ।
ਤਸਵੀਰ : ਜਸਵਿੰਦਰ ਜੱਸੀ

ਬਠਿੰਡਾ , 18 ਦਸੰਬਰ (ਅਵਤਾਰ ਸਿੰਘ ਕੈਂਥ): ਫਰੀਡਮ ਫਾਇਟਰ ਲਾਲਾ ਸੰਤ ਰਾਮ ਮੈਮੋਰੀਅਲ ਲਾਇਬਰੇਰੀ ਬਠਿੰਡਾ ਵਿਖੇ ਲਾਲਾ ਸੰਤ ਰਾਮ ਜੀ ਦੀ 34 ਵੀਂ ਬਰਸੀ ਮਨਾਈ ਗਈ। ਇਸ ਮੌਕੇ ਆਏ ਹੋਏ ਫਰੀਡਮ ਫਾਇਟਰਜ਼ ਦੇ ਘਰ ਦੇ ਉਤਰਾਧਿਕਾਰੀ ਲਾਇਬਰੇਰੀ ਦੇ ਅਹੁਦੇਦਾਰਾਂ, ਮੈਂਬਰਾਂ ਅਤੇ ਪਾਠਕਾਂ ਨੂੰ ਜੀ ਆਇਆ ਕਿਹਾ। ਮੁੱਖ ਮਹਿਮਾਨ ਜਗਵੰਤ ਸਿੰਘ (ਪੋਪ) ਗਲੀ ਨੰ: 13 ਭਾਗੂ ਰੋਡ ਬਠਿੰਡਾ ਹਾਜਰ ਹੋਕੇ ਲਾਲਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਲਾਇਬਰੇਰੀ ਨੂੰ ਤਰੱਕੀ ਵਲ ਲੈ ਜਾਣ ਲਈ ਪਰਣ ਵੀ ਲਿਆ। 500 ਰੁਪਏ ਲਾਇਬਰੇਰੀ ਨੂੰ ਸਹਾਇਤਾ ਵੀ ਦਿੱਤੀ। ਤਾਰਾ ਸਿੰਘ ਸਿੱਧੂ ਸਕੱਤਰ ਲਾਇਬਰੇਰੀ ਵਲੋਂ ਪ੍ਰਧਾਨ ਪ੍ਰਸ਼ਾਸਕ ਦੀ ਨੁਕਤਾਚੀਨੀ ਕਰਦੇ ਹੋਏ 25000 ਰੁਪਏ ਦੀਆਂ ਕਿਤਾਬਾਂ ਦੇਣ ਲਈ ਮੰਗ ਕੀਤੀ ਜਿਹੜਾ ਕਿ ਪਹਿਲਾਂ ਹੀ ਪ੍ਰਸ਼ਾਸਣ ਵਲੋਂ ਦੇਣ ਦਾ ਵਾਅਦਾ ਕੀਤਾ ਹੋਇਆ ਹੈ। ਅਜਾਦੀ ਘੁਲਾਣੀਆਂ ਦੀ ਜੀਵਨੀ ਬਾਰੇ 03-01-2015 ਤੱਕ ਹਰ ਰੋਜ ਲਾਇਬਰੇਰੀ ਵਿਖੇ ਸਮਾਗਮ ਕਰਦੇ ਹੋਏ ਅਜਾਦੀ ਦੀ ਲੜਾਈ ਬਾਰੇ ਦੱਸਿਆ ਜਾਂਦਾ ਰਹੇਗਾ। ਇਸ ਸਮਾਗਮ ਵਿੱਚ ਯਸ਼ਪਾਲ ਬਾਂਸਲ, ਸੁਸ਼ੀਲ ਜਿੰਦਲ ਸ਼ਿਵ ਸੈਨਾ ਹਿੰਦੋਸਤਾਨ, ਜਿਲਾ ਪ੍ਰਧਾਨ, ਮਲਕੀਤ ਸਿੰਘ, ਤਾਰਾ ਸਿੰਘ ਤਰਲੋਚਨ ਸਿੰਘ, ਵਿਜੇ ਵਸ਼ਿਸਟ, ਅਜੀਤ ਸਿੰਘ, ਵਿਜੇ ਗੋਇਲ, ਜਨਕ ਰਾਜ ਗੋਇਲ ਸਕੱਤਰ ਰੈਡ ਕਰਾਸ, ਜਗਦੇਵ ਕ੍ਰਿਸ਼ਨ। ਅਮਨ ਬਾਸ ਸਕੱਤਰ, ਬੀਰਬਲ ਅਤੇ ਅਨੇਕਾਂ ਬੰਦੀਆਂ ਨੇ ਸ਼ਾਮਲ ਹੋ ਕੇ ਸ਼ਰਧਾਂਜਲੀ ਦੇ ਫੁੱਲ ਸਮਰਪਤ ਕੀਤੇ। ਅਜਾਦੀ ਨੂੰ ਕਾਇਮ ਰੱਖਣ ਲਈ ਸੰਹੁ ਚੁੱਕੀ ਕਿ 03ਜਨਵਰੀ -2015 ਨੂੰ ਲਾਲਾ ਜੀ ਦਾ ਜਨਮ ਮਨਾਇਆ ਜਾਵੇਗਾ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …

Leave a Reply