Monday, June 2, 2025
Breaking News

ਅੰਮ੍ਰਿਤਸਰ-ਟਰਾਂਟੋ ਤੇ ਅੰਮ੍ਰਿਤਸਰ-ਨਿਊਯਾਰਕ ਹਵਾਈ ਉਡਾਣਾਂ ਲੱਖਾਂ ਪੰਜਾਬੀਆਂ ਲਈ ਵੱਡੀ ਰਾਹਤ – ਮੰਚ

ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਇਟਲੀ ਦੀ ਨਿਓਸ ਏਅਰਲਾਈਨ ਵਲੋਂ ਅੰਮ੍ਰਿਤਸਰ ਵਿਕਾਸ ਮੰਚ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ  ਦੇ ਆਗੂਆਂ ਵਲੋਂ ਮੁਹੱਈਆ ਕੀਤੇ ਅੰਕੜਿਆਂ ਦੇ ਅਧਿਐਨ ਉਪਰੰਤ ਸ਼ੁਰੂ ਕੀਤੀਆਂ ਅੰਮ੍ਰਿਤਸਰ-ਟਰਾਂਟੋ ਤੇ ਅੰਮ੍ਰਿਤਸਰ-ਨਿਊਯਾਰਕ ਬਰਾਸਤਾ ਮਿਲਾਨ (ਇਟਲੀ) ਹਵਾਈ ਉਡਾਣਾਂ ਦੇ ਉਪਰਾਲੇ ਦੀ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ, ਡਾ. ਚਰਨਜੀਤ ਸਿੰਘ ਗੁਮਟਾਲਾ, ਮਨਮੋਹਣ ਸਿੰਘ ਬਰਾੜ, ਹਰਦੀਪ ਸਿੰਘ ਚਾਹਲ, ਪ੍ਰਧਾਨ ਇੰਜ. ਹਰਜਾਪ ਸਿੰਘ ਔਜਲਾ, ਰਾਜਵਿੰਦਰ ਸਿੰਘ ਗਿੱਲ, ਜਸਪਾਲ ਸਿੰਘ, ਸੁਰਿੰਦਰਜੀਤ ਸਿੰਘ ਬਿੱਟੂ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਕਨੇਡਾ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ, ਸਮੀਪ ਸਿੰਘ ਗੁਮਟਾਲਾ, ਯੋਗੇਸ਼ ਕਾਮਰਾ, ਰਵਰੀਤ ਸਿੰਘ, ਦਲਜੀਤ ਸਿੰਘ ਸੈਣੀ, ਮਾਈਕਲ ਰਾਹੁਲ ਆਦਿ ਆਗੂਆਂ ਨੇ ਹਾਰਦਿਕ ਸਵਾਗਤ ਕੀਤਾ ਹੈ।ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਅਣਖੀ ਨੇ ਦੱਸਿਆ ਕਿ ਪਿੱਛਲੇ ਦਿਨੀਂ ਕਨੇਡਾ ਦੀ ਪਾਰਲੀਮੈਂਟ ‘ਚ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਆਗੂ ਮੋਹਿਤ ਧੰਜ਼ੂ ਨੇ ਇੱਕ ਪਟੀਸ਼ਨ ਦਾਇਰ ਕੀਤੀ ਸੀ।ਜਿਸ ਨੂੰ ਕਨੇਡੀਅਨ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਅਤੇ ਬਰੈਡ ਵਿਸ ਸਮੇਤ ਵੀਹ ਹਜ਼ਾਰ ਤੋਂ ਵੱਧ ਕਨੇਡੀਅਨ ਪੰਜਾਬੀ ਵਾਸੀਆਂ ਨੇ ਸਮਰਥਨ ਦਿੱਤਾ ਸੀ।ਕਨੇਡੀਅਨ ਹਵਾਬਾਜ਼ੀ ਮੰਤਰੀ ਮਿਸਟਰ ਐਲਗਾਬਰਾ ਅਤੇ ਭਾਰਤੀ ਹਵਾਬਾਜ਼ੀ ਮੰਤਰੀ ਸ੍ਰੀ ਜਯੋਤੀ ਰਾਦਿੱਤਿਆ ਸਿੰਧੀਆ ਦਰਮਿਆਨ ਵੀ ਇਸ ਉਡਾਣ ਨੂੰ ਸ਼ੁਰੂ ਕਰਨ ਲਈ ਵਿਚਾਰ ਵਟਾਂਦਰਾ ਹੋਇਆ ਸੀ।ਅਜਿਹੇ ਅਨੁਕੂਲ ਮਾਹੌਲ ਨੂੰ ਭਾਂਪਦਿਆਂ ਇਟਲੀ ਦੀ ਨਿਓਸ ਏਅਰਲਾਈਨ ਅੰਮ੍ਰਿਤਸਰ-ਟਰਾਂਟੋ ਅਤੇ ਅੰਮ੍ਰਿਤਸਰ-ਨਿਊਯਾਰਕ ਹਵਾਈ ਉਡਾਣਾਂ ਸ਼ੁਰੂ ਕਰਨ ਦਾ ਫੈਸਲਾ ਲਿਆ, ਜੋ ਅੱਜ ਸ਼ੁਰੂ ਕੀਤੀ ਗਈ ਹੈ।
ਮੰਚ ਪ੍ਰਧਾਨ ਹਰਜਾਪ ਸਿੰਘ ਔਜਲਾ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਮਨਮੋਹਣ ਸਿੰਘ ਬਰਾੜ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਇਨ੍ਹਾਂ ਅੰਤਰਰਾਸ਼ਟਰੀ ਹਵਾਈ ਉਡਾਣਾਂ ਸਦਕਾ ਅੰਮ੍ਰਿਤਸਰ ਦਾ ਸੈਰ-ਸਪਾਟਾ (ਟੂਰਿਜ਼ਮ), ਆਈ.ਟੀ ਇੰਡਸਟਰੀ, ਖੇਤੀਬਾੜੀ ਆਦਿ ਪ੍ਰਫੁਲਿਤ ਹੋ ਕੇ ਅੰਮ੍ਰਿਤਸਰ ਦੇ ਅਰਥਚਾਰੇ ਨੂੰ ਵਿਕਸਤ ਕਰਨ ਵਿੱਚ ਸਹਾਈ ਹੋਏਗਾ।ਇਨ੍ਹਾਂ ਹਵਾਈ ਉਡਾਣਾਂ ਸ਼ੁਰੂ ਹੋਣ ਨਾਲ ਲੱਖਾਂ ਪੰਜਾਬੀ ਪ੍ਰਵਾਸੀਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਆਉਣ ਜਾਣ ਦੀਆਂ ਅਣਚਾਹੀਆਂ ਦਿੱਕਤਾਂ ਅਤੇ ਖਰਚਿਆਂ ਤੋਂ ਨਿਜ਼ਾਤ ਮਿਲੇਗੀ।

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …