ਅੰਮ੍ਰਿਤਸਰ, ਅਪ੍ਰੈਲ (ਦੀਪ ਦਵਿੰਦਰ ਸਿੰਘ) – ਆਸਟ੍ਰੇਲੀਆ ਵੱਸਦੀ ਸ਼ਾਇਰਾ ਰਮਿੰਦਰ ਕੌਰ ਖਿਆਲਾ ਦੀ ਕਾਵਿ ਪੁਸਤਕ ‘ਜਜ਼ਬਾਤ’ ਦਾ ਲੋਕ ਅਰਪਣ ਤੇ ਸਨਮਾਨ ਸਮਾਰੋਹ ਜਸਪਾਲ ਹੰਜਰਾਅ ਸਾਹਿਤਕ ਮੰਚ ਫਤਿਹਗੜ੍ਹ ਚੂੜੀਆਂ ਵਲੋਂ ਜਨਵਾਦੀ ਲੇਖਕ ਸੰਘ ਅਤੇ ਰਾਬਤਾ ਮੁਕਾਲਮਾਂ ਕਾਵਿ ਮੰਚ ਦੇ ਸਹਿਯੋਗ ਨਾਲ ਭਾਈ ਵੀਰ ਸਿੰਘ ਨਿਵਾਸ, ਲਾਰੰਸ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ।ਚਰਚਾ ਅਧੀਨ ਪੁਸਤਕ ਉਪਰ ਪਰਚਾ ਪੜ੍ਹਦਿਆਂ ਡਾ. ਹੀਰਾ ਸਿੰਘ, ਦੀਪ ਦੇਵਿੰਦਰ ਸਿੰਘ ਅਤੇ ਮੱਖਣ ਕੁਹਾੜ ਨੇ ਕਿਹਾ ਕਿ ਬੇਸ਼ੱਕ ਲੇਖਕਾ ਚੰਗੇਰੇ ਭਵਿੱਖ ਖਾਤਿਰ ਪਰਵਾਸ ਹੰਡਾਉਦੀ ਹੈ, ਫਿਰ ਵੀ ਆਪਣੀ ਧਰਤੀ ਤੇ ਆਪਣੇ ਲੋਕਾਂ ਦੇ ਦੁੱਖ-ਸੁੱਖ ਦੀ ਗੱਲ ਆਪਣੀ ਲੇਖਣੀ ਰਾਹੀਂ ਬਾਖੂਬੀ ਕਰਦੀ ਹੈ।ਇਸ ਮੌਕੇ ਸਾਹਿਤਕ ਮੰਚ ਤੇ ਹਰਦੀਪ ਸਿੰਘ ਆਰਟਿਸਟ ਵਲੋਂ ਡਾ. ਸੰਦੀਪ ਭਗਤ ਅਤੇ ਰਮਿੰਦਰ ਕੌਰ ਖਿਆਲਾ ਨੂੰ ਸਨਮਾਨਿਤ ਕੀਤਾ ਗਿਆ।ਵਿਚਾਰ ਚਰਚਾ ਵਿੱਚ ਹਿੱਸਾ ਲੈਂਦਿਆਂ ਸ਼ਾਇਰ ਮਲਵਿੰਦਰ, ਡਾ਼ ਮੋਹਣ ਬੇਗੋਵਾਲ, ਮੁਖ਼ਤਾਰ ਗਿੱਲ, ਹਰਪਾਲ ਸਿੰਘ ਨਾਗਰਾ, ਰੋਜ਼ੀ ਸਿੰਘ, ਸੁੱਚਾ ਸਿੰਘ ਰੰਧਾਵਾ, ਕੇੰਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਤੇ ਪੰਜਾਬੀ ਸਾਹਿਤ ਸਭਾ ਚੋਗਾਵਾਂ ਦੇ ਪ੍ਰਧਾਨ ਧਰਵਿੰਦਰ ਸਿੰਘ ਔਲ਼ਖ, ਪ੍ਰੀਤਮ ਸਰਪੰਚ, ਹਰਜੀਤ ਸਿੰਘ ਸੰਧੂ, ਰਾਜਪਾਲ ਸ਼ਰਮਾ, ਸ਼ੇਲਿੰਦਰਜੀਤ ਸਿੰਘ ਰਾਜਨ ਤੇ ਕੁਲਬੀਰ ਕੌਰ ਖਿਆਲਾ ਨੇ ਕਵਿਤਰੀ ਰਮਿੰਦਰ ਕੌਰ ਖਿਆਲਾ ਆਸਟ੍ਰੇਲੀਆ ਨੂੰ ਵਧਾਈ ਦਿੰਦਿਆਂ ਪੁਸਤਕ ਜਜ਼ਬਾਤ ਵਿਚ ਦਰਜ਼ ਰਚਨਾਵਾਂ ਦੀ ਸ਼ਸ਼ਾਘਾ ਕੀਤੀ।ਮੰਚ ਸੰਚਾਲਕ ਦੇ ਫਰਜ਼ ਰਾਜਪਾਲ ਸਿੰਘ ਬਾਠ ਵਲੋਂ ਬਾਖੂਬੀ ਨਿਭਾਏ ਗਏ।ਕਵੀ ਦਰਬਾਰ ਦੇ ਦੌਰ ਵਿੱਚ ਗਾਇਕ ਮਨਪ੍ਰੀਤ ਸੰਧੂ, ਮਨਦੀਪ ਸਿੰਘ ਨਾਗਰਾ ਅਤੇ ਮੱਖਣ ਭੈਣੀਵਾਲਾ ਨੇ ਗੀਤ ਪੇਸਸ਼ ਕੀਤੇ।
ਇਸ ਮੌਕੇ ਮਨਮੋਹਨ ਸਿੰਘ ਢਿੱਲੋਂ, ਕਸ਼ਮੀਰ ਸਿੰਘ ਖਿਆਲਾ, ਡਾ. ਸੰਦੀਪ ਭਗਤ ਆਸਟ੍ਰੇਲੀਆ, ਅਮਨਦੀਪ ਸਿੰਘ ਆਸਟ੍ਰੇਲੀਆ, ਮਨਪ੍ਰੀਤ ਸੰਧੂ, ਸਰਬਜੀਤ ਸਿੰਘ ਸੰਧੂ ਮਨਜੀਤ ਸਿੰਘ ਛੀਨਾ, ਲਵਲੀਨ ਕੌਰ, ਬੇਅੰਤ ਕੌਰ, ਜਗਤਾਰ ਗਿੱਲ, ਭੁਪਿੰਦਰ ਪਾਲ ਸਿੰਘ ਨਾਗਰਾ, ਬਲਜਿੰਦਰ ਮਾਂਗਟ, ਜਸਵੰਤ ਧਾਪ, ਨਵਜੋਤ ਸਿੰਘ , ਕੁਲਦੀਪ ਬੀਬਾ, ਜੋਗਿੰਦਰ ਸਿੰਘ ਸਾਬਰ, ਕੁਲਦੀਪ ਸਿੰਘ ਅਜਾਦ ਬੁੱਕ ਡਿਪੂ, ਪ੍ਰਿਤਪਾਲ ਸਿੰਘ, ਸੁਖਵਿੰਦਰ ਸਿੰਘ ਨਰੂਲਾ, ਨਰਿੰਜਣ ਸਿੰਘ ਗਿੱਲ, ਰਜਿੰਦਰ ਸਿੰਘ ਬੰਟੂ, ਮਨਦੀਪ ਸਿੰਘ ਖਿਆਲਾ, ਗੋਲਡੀ ਫੁੱਲ, ਅਮਨਪਰੀਤ ਕੌਰ ਹੰਜਰਾਅ, ਗੁਰਜਿੰਦਰ ਸਿੰਘ ਮੱਲੀ, ਮਨਿੰਦਰ ਸਿੰਘ ਭਿੰਡਰ, ਡਾ. ਹਰਚਰਨ ਸਿੰਘ, ਡਾ. ਬਲਵਿੰਦਰ ਸਿੰਘ ਬੰਦੇਸ਼ਾ, ਅਜੀਤ ਸਿੰਘ ਚੀਮਾ, ਰਿਪਨਜੀਤ ਸਿੰਘ ਕਾਹਲੋਂ, ਕੁਲਵੰਤ ਕੌਰ ਨਾਗਰਾ, ਆਤਮਜੀਤ ਕੌਰ, ਰਾਜਵਿੰਦਰ ਕੌਰ, ਅਵਰਾਜ ਸਿੰਘ, ਅਸੀਸ ਕੌਰ ਅਤੇ ਹੋਰ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …