ਅੰਮ੍ਰਿਤਸਰ, 8 ਅਪ੍ਰੈਲ (ਸੁਖਬੀਰ ਸਿੰਘ) – ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਨੇ ਆਪਣੇ ਸਾਥੀਆਂ ਸਮੇਤ ਅੱਜ ਗੁਡ ਫਰਾਈ ਡੇ ‘ਤੇ ਸਥਾਨਕ ਸੇਂਟ ਫਰਾਂਸਿਸ ਚਰਚ ਵਿਖੇ ਹਾਜ਼ਰੀ ਲਵਾਈ।ਉਨਾਂ ਨੇ ਇਸ ਸਮੇਂ ਕਿਹਾ ਕਿ ਅੱਜ ਦੇ ਦਿਨ ਪ੍ਰਭੂ ਯਿਸੂ ਮਸੀਹ ਨੇ ਸੂਲੀ ‘ਤੇ ਲਟਕ ਕੇ ਆਪਣਾ ਬਲੀਦਾਨ ਦਿੱਤਾ ਸੀ।ਡਾ. ਸੰਧੂ ਨੇ ਪ੍ਰਭੂ ਯਿਸੂ ਮਸੀਹ ਨੂੰ ਯਾਦ ਕਰਦਿਆਂ ਕਿਹਾ ਕਿ ਸਾਨੂੰ ਯਿਸੂ ਮਸੀਹ ਦੇ ਦੱਸੇ ਰਸਤੇ ‘ਤੇ ਚੱਲਦਿਆਂ ਮਾਨਵਤਾ ਦੀ ਸੇਵਾ ਕਰਨੀ ਚਾਹੀਦੀ ਹੈ।ਇਸ ਮੌਕੇ ਫਾਦਰ ਜੋਸੇਫ਼ ਮੈਥਿਊਜ਼, ਫਾਦਰ ਅਭਿਜਾਸ, ਬਾਊ ਜੋਹਨ ਵਿਕਟਰ, ਪਦਮ ਐਨਥਨੀ, ਅਮਰਜੀਤ ਸਿੰਘ, ਵਰਿੰਦਰ ਮਸੀਹ, ਗੌਰਵ ਅਗਰਵਾਲ, ਲਾਡੀ ਸਹੋਤਾ, ਕਾਬਲ ਮਸੀਹ, ਪਵਨਜੀਤ, ਪੀਟਰ ਮਸੀਹ, ਦਵਿੰਦਰ ਸਿੰਘ, ਪ੍ਰਭ ਉਪਲ ਆਦਿ ਵਲੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਸਨਮਾਨਿਤ ਕੀਤਾ ਗਿਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …