Sunday, December 22, 2024

ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ 24 ਪੀ.ਬੀ ਬਟਾਲੀਅਨ ਵਲੋਂ ‘ਪ੍ਰਿੰਸੀਪਲ ਕਨਕਲੇਵ’

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ ਵਿਖੇ 24 ਪੀ.ਬੀ ਬਟਾਲੀਅਨ ਵਲੋਂ ‘ਪ੍ਰਿੰਸੀਪਲ ਕਨਕਲੇਵ’ ਦਾ ਆਯੋਜਨ ਕੀਤਾ ਗਿਆ।ਇਸ ਮੀਟਿੰਗ ’ਚ ਜ਼ਿਲੇ੍ਹ ਦੇ 30 ਕਾਲਜਾਂ ਦੇ ਪ੍ਰਿੰਸੀਪਲ, ਏ.ਐਨ.ਓ ਅਤੇ ਸੀ.ਟੀ.ਓ ਨੇ ਭਾਗ ਲਿਆ।ਕਰਨਲ ਅਲੋਕ ਧਾਮੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਦਾ ਮਕਸਦ ਐਨ.ਸੀ.ਸੀ ਬਾਰੇ ਜਾਣਕਾਰੀ ਫੈਲਾਉਣਾ ਸੀ।ਉਨ੍ਹਾਂ ਕਿਹਾ ਕਿ ਹਰ ਸਾਲ ਐਨ.ਸੀ.ਸੀ ਕੈਡਿਟਾਂ ਵਜੋਂ ਵੱਡੀ ਗਿਣਤੀ ’ਚ ਵਿਦਿਆਰਥੀ ਭਰਤੀ ਹੁੰਦੇ ਹਨ, ਫਿਰ ਵੀ ਬਹੁਤ ਸਾਰੇ ਕਾਲਜ ਐਨ.ਸੀ.ਸੀ ਦੇ ਫਾਇਦਿਆਂ ਤੋਂ ਜਾਣੂ ਨਹੀਂ ਹਨ।ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਮੁਫ਼ਤ ਕੱਪੜੇ ਮੁਹੱਈਆ ਕਰਵਾਏ ਜਾਣਗੇ।ਉਨ੍ਹਾਂ ਕਿਹਾ ਕਿ ਕਾਲਜ ਦੇ ਟਾਈਮ ਟੇਬਲ ’ਚ ਵੱਖਰਾ ਐਨ.ਸੀ.ਸੀ ਲੈਕਚਰ ਹੋਣਾ ਚਾਹੀਦਾ ਹੈ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਅਜਿਹੀਆਂ ਮੀਟਿੰਗਾਂ ਨਿਯਮਿਤ ਤੌਰ ’ਤੇ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਐਨ.ਸੀ.ਸੀ ਕੈਂਪਾਂ ਦੌਰਾਨ ਕਾਲਜਾਂ ਨੂੰ ਦਰਪੇਸ਼ ਵੱਖ-ਵੱਖ ਸਮੱਸਿਆਵਾਂ ਨੂੰ ਐਨ.ਸੀ.ਸੀ ਅਧਿਕਾਰੀਆਂ ਨਾਲ ਵਿਚਾਰਿਆ ਜਾ ਸਕੇ ਅਤੇ ਉਨ੍ਹਾਂ ਦੇ ਹੱਲ ਲਈ ਕੰਮ ਕੀਤਾ ਜਾ ਸਕੇ।ਇਸ ਸੰਮੇਲਨ ਦੌਰਾਨ ਕਰਨਲ ਧਾਮੀ ਦੇ ਨਾਲ ਸੂਬੇਦਾਰ ਮੇਜਰ ਮਨੀਰਾਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਵਿਜੇ ਵੀ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …