Saturday, October 17, 2026

ਲਾਇੰਸ ਕਲੱਬ ਕੱਲ ਵੰਡੇਗਾ ਦੁਗਰਿਆਣਾ ਮੰਦਿਰ ਸਕੂਲ ਵਿੱਚ ਵਿਦਿਆਰਥੀਆਂ ਨੂੰ ਵਰਦੀਆਂ

ਫਾਜਿਲਕਾ ਵਿੱਚ ਬੈਠਕ ਕਰਦੇ ਲਾਇੰਸ ਕਲੱਬ ਦੇ ਅਹੁਦੇਦਾਰ।
ਫਾਜਿਲਕਾ ਵਿੱਚ ਬੈਠਕ ਕਰਦੇ ਲਾਇੰਸ ਕਲੱਬ ਦੇ ਅਹੁਦੇਦਾਰ।

ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਮਾਜ ਸੇਵੀ ਸੰਸਥਾ ਲਾਇਨਸ ਕਲੱਬ ਫਾਜਿਲਕਾ ਵਿਸ਼ਾਲ ਦੁਆਰਾ ਬੀਤੀ ਦੇਰ ਸ਼ਾਮ ਇੱਕ ਮੀਟਿੰਗ ਸਥਾਨਕ ਹੋਟਲ ਗੁਲਮਰਗ ਵਿੱਚ ਪ੍ਰਧਾਨ ਸ਼ੇਖਰ ਛਾਬੜਾ ਐਡਵੋਕੇਟ ਦੀ ਪ੍ਰਧਾਨਗੀ ਵਿੱਚ ਹੋਈ।ਜਿਸ ਵਿੱਚ ਕਲੱਬ ਦੁਆਰਾ ਭਵਿੱਖ ਵਿੱਚ ਲਗਾਏ ਜਾਣ ਵਾਲੇ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ । ਇਸ ਮੌਕੇ ਕਲੱਬ ਦੇ ਸਕੱਤਰ ਨਰਿੰਦਰ ਸਚਦੇਵਾ ਨੇ ਕਲੱਬ ਦੁਆਰਾ ਲਗਾਏ ਗਏ ਸਮਾਜ ਸੇਵਾ ਦੇ ਪ੍ਰੋਜੈਕਟਾਂ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ ਨੇ ਕਿਹਾ ਕਿ ਕਲੱਬ ਦੁਆਰਾ ਸਮਾਜ ਸੇਵਾ ਦੇ ਕੰਮਾਂ ਵਿੱਚ ਹੋਰ ਵਾਧਾ ਕਰਦੇ ਹੋਏ ਕੱਲ 20 ਦਿਸੰਬਰ ਸ਼ਨੀਵਾਰ ਨੂੰ ਸਵੇਰੇ 10 ਵਜੇ ਦੁਰਗਿਆਣਾ ਮੰਦਿਰ ਪਬਲਿਕ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਠੰਡ ਤੋਂ ਬਚਨ ਲਈ ਜਰਸੀਆਂ ਵੰਡੀਆਂ ਜਾਣਗੀਆਂ । ਇਸ ਮੌਕੇ ਸ਼੍ਰੀ ਮਨੋਜ ਤ੍ਰਿਪਾਠੀ ਐਡਵੋਕੇਟ ਪ੍ਰਧਾਨ ਭਾਜਪਾ ਮੰਡਲ, ਸੁਬੋਧ ਵਰਮਾ ਜਨਰਲ ਸਕੱਤਰ, ਡਾ. ਵਿਨੋਦ ਜਾਂਗਿੜ ਜਿਲਾ ਪ੍ਰਧਾਨ ਭਾਜਯੁਮੋਵਿਸ਼ੇਸ਼ ਮੇਹਮਾਨ ਹੋਣਗੇ।ਉਨ੍ਹਾਂ ਨੇ ਦੱਸਿਆ ਕਿ ਇਸਦੇ ਬਾਅਦ ਕਲੱਬ ਦੁਆਰਾ 1 ਜਨਵਰੀ ਨੂੰ ਸਥਾਨਕ ਸਿਵਲ ਹਸਪਤਾਲ ਵਿੱਚ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਜਾਵੇਗਾ । ਇਸ ਮੌਕੇ ਮੀਟਿੰਗ ਵਿੱਚ ਖ਼ਜ਼ਾਨਚੀ ਅਰਵਿੰਦ ਸ਼ਰਮਾ, ਡਾ. ਸੰਦੀਪ ਗੋਇਲ, ਲੋਕੇਸ਼ ਅਰੋੜਾ, ਇੰਜੀ. ਪ੍ਰਦੀਪ ਸੇਠੀ ਪ੍ਰੋਜੈਕਟ ਸਕੱਤਰ,ਰਿਤੇਸ਼ ਗਗਨੇਜਾ ਐਡਵੋਕੇਟ, ਅਸ਼ਵਨੀ ਪਰੂਥੀ, ਅਸ਼ੋਕ ਵਾਟਸ, ਅਜੈ ਨਾਰੰਗ, ਹਰਮਿੰਦਰ ਸਿੰਘ ਦੁਰੇਜਾ, ਸਤੀਸ਼ ਸਚਦੇਵਾ, ਗੋਲਡੀ ਨਾਰੰਗ, ਪ੍ਰਦੀਪ ਛੋਕਰਾ, ਚੰਦਰਮੋਹਨ ਸੇਠੀ ਆਦਿ ਹਾਜਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply