Saturday, May 31, 2025
Breaking News

ਜਗਦੀਸ਼ ਸਿੰਘ ਗਰੇਵਾਲ ਨੇ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

ਕੈਨੇਡਾ ਤੋਂ ਪਾਰਲੀਮੈਂਟ ਦੀ ਚੋਣ ਲੜ੍ਹਨ ਲਈ ਕੀਤੀ ਅਰਦਾਸ
ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਕੀਤਾ ਖੁਲ੍ਹਾ ਵਿਚਾਰ ਵਟਾਂਦਰਾ-ਸਿਰੋਪਾਓ ਦੀ ਕੀਤੀ ਬਖਸ਼ਿਸ

PPN1912201416

ਅੰਮ੍ਰਿਤਸਰ, 18 ਦਸੰਬਰ (ਗੁਰਪ੍ਰੀਤ ਸਿੰਘ)- ਟਰਾਂਟੋ (ਕੈਨੇਡਾ) ਤੋਂ ਛਪਦੇ ਰੋਜ਼ਾਨਾ ਅਖਬਾਰ ”ਕੈਨੇਡੀਅਨ ਪੰਜਾਬੀ ਪੋਸਟ” ਅਤੇ ਪੰਜਾਬੀ ‘ਰੇਡਿਓ ਖਬਰਸਾਰ’ ਦੇ ਮੁੱਖ ਸੰਪਾਦਕ ਜਗਦੀਸ਼ ਸਿੰਘ ਗਰੇਵਾਲ ਨੇ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਕੈਨੇਡਾ ਤੋਂ ਪਾਰਲੀਮੈਂਟ ਦੀ ਅਗਲੇ ਸਾਲ 2015 ਵਿਚ ਹੋ ਰਹੀ ਚੋਣ ਵਿਚ ਸਫਲਤਾ ਲਈ ਅਰਦਾਸ ਕੀਤੀ। ਜ਼ਿਕਰਯੋਗ ਹੈ ਕਿ ਜਗਦੀਸ਼ ਗਰੇਵਾਲ ਨੇ ਕੈਨੇਡਾ ਵਿੱਚ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਵਿੱਚ ਓਨਟਾਰੀਓ ਸੂਬੇ ਦੇ ਮਿਸੀਸਾਗਾ ਹਲਕੇ ਤੋਂ ਕਨਜ਼ਰਵੇਟਿਵ ਪਾਰਟੀ ਵੱਲੋਂ ਚੋਣ ਲੜਨ ਦਾ ਐਲਾਨ ਕੀਤਾ ਹੈ।ਵਰਨਣਯੋਗ ਹੈ ਕਿ ਜਗਦੀਸ਼ ਗਰੇਵਾਲ 30 ਸਾਲਾਂ ਤੋਂ ਕੈਨੇਡਾ ਵਿਖੇ ਰਹਿ ਰਹੇ ਹਨ। ਉਹਨਾਂ ਨੇ ਕੈਨੇਡਾ ਦੀ ਫੌਜ ਵਿਚ ਵੀ ਨੌਕਰੀ ਕੀਤੀ। ਉਹ ਪਿਛਲੇ 13 ਸਾਲਾਂ ਤੋਂ ਕੈਨੇਡਾ ਵਿਖੇ ਰੋਜ਼ਾਨਾ ਪੰਜਾਬੀ ਅਖਬਾਰ ‘ਕੈਨੇਡੀਅਨ ਪੰਜਾਬੀ ਪੋਸਟ’ ਕੱਢਕੇ ਮਾਂ ਬੋਲੀ ਪੰਜਾਬੀ ਅਤੇ ਪੰਜਾਬੀਆਂ ਦੀ ਸੇਵਾ ਕਰ ਰਹੇ ਹਨ। ਉਹ ਪੰਜਾਬੀ ਰੇਡੀਓ ‘ਖਬਰਸਾਰ’ ਰਾਂਹੀ ਲੋਕਾਂ ਦੇ ਮਸਲਿਆਂ ਨੂੰ ਉਭਾਰਨ ਦੇ ਨਾਲ ਨਾਲ ਸਮੇਂ ਸਮੇਂ ਪੰਜਾਬ ਦੇ ਮੰਤਰੀਆਂ, ਉਚ ਅਧਿਕਾਰੀਆਂ ਨਾਲ ਲਾਈਵ ਇੰਟਰਵਿਊ ਕਰਕੇ ਪ੍ਰਵਾਸੀ ਪੰਜਾਬੀਆਂ ਦੇ ਗਿਆਨ ਵਿਚ ਵਾਧਾ ਕਰਨਾ ਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਵਲ ਪੰਜਾਬ ਸਰਕਾਰ ਦਾ ਧਿਆਨ ਦੁਆਉਦੇ ਆ ਰਹੇ ਹਨ,ਜਿਸਨੂੰ ਸਮੂਹ ਪੰਜਾਬੀ ਭਾਈਚਾਰਾ ਬਹੁਤ ਪਸੰਦ ਕਰਦਾ ਹੈ। ਗਰੇਵਾਲ ਕੈਨੇਡਾ ਦੀਆਂ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਤੇ ਸਮਾਜ ਸੇਵਾ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੇ ਹਨ।

ਗਰੇਵਾਲ ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਅਤੇ ਓਨਟਾਰੀਓ ਦੇ ਮੁੱਖ ਮੰਤਰੀ ਨਾਲ ਕਈ ਵਾਰ ਕੈਨੇਡਾ ਤੋਂ ਭਾਰਤ ਦੇ ਦੌਰੇ ‘ਤੇ ਆ ਚੁੱਕੇ ਹਨ।ਜਗਦੀਸ਼ ਸਿੰਘ ਗਰੇਵਾਲ ਕੈਨੇਡਾ ਦੀਆਂ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ 2015 ਰਾਹੀਂ ਆਪਣਾ ਸਿਆਸੀ ਸਫਰ ਸ਼ੁਰੂ ਕਰਨ ਜਾ ਰਹੇ ਹਨ ਉਸ ਤੋਂ ਪਹਿਲਾਂ ਗਰੇਵਾਲ ਨੋਮੀਨੇਸ਼ਨ ਦੀ ਚੋਣ ਲੜਣਗੇ ਅਤੇ ਵੋਟਰਾਂ ਦਾ ਵਿਸਵਾਸ ਜਿੱਤਣ ਉਪਰੰਤ ਐਮ.ਪੀ ਦੀ ਚੋਣ ਲਈ ਮੈਦਾਨ ਵਿੱਚ ਉਤਰਨਗੇ।

PPN1912201417
ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਤੇ ਅਰਦਾਸ ਉਪਰੰਤ ਜਗਦੀਸ਼ ਸਿੰਘ ਗਰੇਵਾਲ ਨੇ ਪ੍ਰੀਵਾਰ ਸਮੇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਉਨ੍ਹਾਂ ਦੇ ਦਫ਼ਤਰ ਵਿਚ ਮੁਲਾਕਾਤ ਕਰਕੇ ਸਿੱਖੀ ਨਾਲ ਸਬੰਧਤ ਅੰਤਰ ਰਾਸ਼ਟਰੀ ਮੁੱਦਿਆਂ ਤੇ ਖੁਲ੍ਹਾ ਵਿਚਾਰ ਵਟਾਂਦਰਾ ਕੀਤਾ ਖਾਸ ਤੌਰ ਤੇ ਗਿਆਨੀ ਗੁਰਬਚਨ ਸਿੰਘ ਨਾਲ ਕੈਨੇਡਾ ਦੇ ਕੁਝ ਮਸਲਿਆਂ ‘ਤੇ ਵਿਚਾਰ ਕੀਤਾ।ਇਸ ਮੌਕੇ ਜਗਦੀਸ ਗਰੇਵਾਲ ਦੇ ਨਾਲ ਸ ਜੋਗਿੰਦਰ ਸਿੰਘ ਅਦਲੀਵਾਲ ਸਾਬਕਾ ਸਕੱਤਰ ਸ੍ਰੋਮਣੀ ਕਮੇਟੀ,ਸ ਸੁਖਦੇਵ ਸਿੰਘ ਰੰਧਾਵਾ ਸਾਬਕਾ ਡਿਪਟੀ ਡਾਇਰੈਕਟਰ ਅਤੇ ਕੈਨੇਡੀਅਨ ਪੰਜਾਬੀ ਪੋਸਟ ਦੇ ਕੰਟਰੀਬਿਊਟਰੀ ਐਡੀਟਰ ਗਿਆਨ ਸਿੰਘ ਸਾਬਕਾ ਡੀ.ਪੀ ਆਰ.ਓ. ਵੀ ਸਾਮਲ ਸਨ।
ਸ੍ਰੀ ਅਕਾਲ ਤਖਤ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਵਿਚਾਰ ਵਟਾਂਦਰੇ ਦੌਰਾਨ ਸਿੱਖ ਅਨੰਦ ਕਾਰਜ਼ਾਂ ਦੇ ਸਬੰਧੀ ਕਿਹਾ ਕਿ ਵਿਦੇਸ਼ਾ ਵਿਚ ਸਿੱਖ ਸੰਗਤਾਂ ਵਲੋਂ ਵਿਆਹ ਸਾਦੀਆਂ ਸਮੇਂ ਗੁਰਦੁਆਰਿਆਂ ਵਿਚ ਪੂਰੀ ਰਹਿਤ ਮਰਿਯਾਦਾ ਦਾ ਖਿਆਲ ਰੱਖਿਆ ਜਾਂਦਾ ਹੈ ਤੇ ਸੰਗਤਾਂ ਸਾਕਾਹਾਰੀ ਭੋਜਨ ਲੰਗਰ ਵਿਚ ਛਕਦੀਆਂ ਹਨ, ਪਰ ਭਾਰਤ ਤੇ ਖਾਸ ਕਰਕੇ ਪੰਜਾਬ ਵਿਚ ਅਸੀਂ ਸਿੱਖ ਮਰਿਯਾਦਾ ਅਨੁਸਾਰ ਵਿਧੀ ਪੂਰਵਕ ਅਨੰਦ ਕਾਰਜ਼ ਕਰਨ ਤੋਂ ਦੂਰ ਜਾ ਰਹੇ ਹਾਂ ਅਤੇ ਜਿਸ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਲੜਕੀ ਵਾਲੇ ਘੰਟਿਆ ਬੱਧੀ ਬਾਰਾਤ ਦਾ ਇੰਤਜਾਰ ਕਰਦੇ ਰਹਿੰਦੇ ਹਨ ਅਤੇ ਕਈ ਵਾਰ ਮਹੱਤਵਪੂਰਨ ਵਿਅਕਤੀ,ਰਿਸ਼ਤੇਦਾਰ, ਦੋਸਤ ਅਤੇ ਹੋਰ ਲੋਕ ਬਾਰਾਤ ਦੇ ਪਹੁੰਚਣ ਤੋਂ ਪਹਿਲਾਂ ਹੀ ਚਲੇ ਜਾਂਦੇ ਹਨ,ਅਸੀਂ ਸਮੇਂ ਦੀ ਕਦਰ ਨਹੀਂ ਕਰ ਰਹੇ ਹਾਂ,ਬਹੁਤ ਥਾਵਾਂ ਤੇ ਅਨੰਦ ਕਾਰਜ਼ ਤੇ ਬੈਠਣ ਤੋਂ ਪਹਿਲਾਂ ਲਾੜਾ ਤੇ ਬਰਾਤੀ ਖਾਣ ਪਾਣ ਕਰਕੇ ਸਾਮਲ ਹੁੰਦੇ ਹਨ ।ਉਨ੍ਹਾਂ ਕਿਹਾ ਕਿ ਦੁਪਿਹਰ ਤੋਂ ਪਹਿਲਾਂ ਸਿੱਖ ਮਰਿਯਾਦਾ ਅਨੁਸਾਰ ਅਨੰਦ ਕਾਰਜ ਸਮੇਂ ਸਿਰ ਕਰਨ ਦੀ ਪਾਬੰਦਗੀ ਬਾਰੇ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰ ਹੋਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਕੇ ਮੈਰਿਜ ਪੈਲੇਸਾਂ ਵਿਚ ਵਿਆਹ ਸਾਦੀ ਵਿਚ ਅਨੰਦ ਕਾਰਜ਼ ਲਈ ਸ੍ਰੀ ਗੁਰੂੁ ਗਰੰਥ ਸਾਹਿਬ ਲੈਜਾਣ ਦੀ ਪਾਬੰਦੀ ਇਸ ਕਰਕੇ ਲਗਾਈ ਗਈ ਸੀ ਤਾਂ ਜੋ ਸ੍ਰੀ ਗੁਰੂੁ ਗਰੰਥ ਸਾਹਿਬ ਦਾ ਪੂਰਨ ਸਨਮਾਣ ਤੇ ਪਵਿੱਤਰਤਾ ਬਰਕਰਾਰ ਰੱਖੀ ਜਾ ਸਕੇ।ਉਨ੍ਹਾਂ ਸਪੱਸ਼ਟ ਕੀਤਾ ਕਿ ਸ੍ਰੀ ਗੁਰੁ ਗਰੰਥ ਸਾਹਿਬ ਦਾ ਮਰਿਯਾਦਾ ਅਨੁਸਾਰ ਸਨਮਾਨ ਪੂਰਵਿਕ ਕਿਸੇ ਵੀ ਥਾਂ ਤੇ ਪ੍ਰਕਾਸ਼ ਕਰਨ ਦੀ ਮਨਾਹੀ ਨਹੀਂ ਹੈ ਬਸਰਤੇ ਉਸ ਅਸਥਾਨ ਤੇ ਪੂਰੀ ਪਵਿੱਤਰਤਾ ਕਾਇਮ ਰਹੇ।
ਭਾਈ ਗੁਰਬਖਸ ਸਿੰਘ ਵਲੋਂ ਸਿੱਖਾਂ ਦੇ ਮਸਲਿਆਂ ਸਬੰਧੀ ਚੁੱਕੇ ਕਦਮਾਂ ਦਾ ਸਮਰੱਥਣ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਨਾਲ ਗਲਬਾਤ ਕੀਤੀ ਹੈ ਤੇ ਕੇਂਦਰ ਸਰਕਾਰ ਨਾਲ ਗਲ ਕਰਨ ਤੇ ਜੋਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਵਿਦੇਸ਼ਾ ਵਿਚ ਵਸਦੇ ਸਿੱਖਾਂ ਦੀਆਂ ਭਾਈ ਗੁਰਬਖਸ ਸਿੰਘ ਪ੍ਰਤੀ ਪ੍ਰਗਟਾਈਆਂ ਜਾ ਰਹੀਆਂ ਭਾਵਨਾਵਾਂ ਦੀ ਉਹ ਕਦਰ ਕਰਦੇ ਹਨ।
ਗਿਆਨੀ ਗੁਰਬਚਨ ਸਿੰਘ ਨੇ ਜਗਦੀਸ ਗਰੇਵਾਲ ਨੂੰ ਸਿਰੋਪਾਓ ਦੀ ਬਖਸ਼ਿਸ ਕਰਦੇ ਸਮੇਂ ਆਦੇਸ ਦਿੱਤਾ ਕਿ, ” ਹਮੇਸਾ ਰਾਜਨੀਤੀ ਤੋਂ ਪਹਿਲਾਂ ਧਰਮ ਨੂੰ ਪਹਿਲ ਦੇਣੀ ਹੈ।”

Check Also

ਯੂਨੀਵਰਸਿਟੀ ਦਾ ਨਿਵੇਕਲਾ ਉਪਰਾਲਾ, ਹਨੇਰੀ ਨਾਲ ਪੁੱਟੇ ਗਏ ਪੁਰਾਣੇ ਤੇ ਵੱਡੇ ਰੁੱਖ ਮੁੜ ਲਗਾਏ

ਅੰਮ੍ਰਿਤਸਰ, 30 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਤਾਵਰਣ ਸੰਭਾਲ ਦੇ …

Leave a Reply