Saturday, September 12, 2026

ਜੰਡਿਆਲਾ ਗੁਰੂ ਵਿਖੇ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ

PPN1912201418

ਜੰਡਿਆਲਾ ਗੁਰੂ, 18 ਦਸੰਬਰ (ਹਰਿੰਦਰਪਾਲ ਸਿੰਘ) ਕੁੱਝ ਪੈਸਿਆਂ ਦੀ ਖਾਤਿਰ ਦੁਕਾਨਦਾਰਾਂ ਵਲੋਂ ਜੰਡਿਆਲਾ ਸ਼ਹਿਰ ਵਿਚ ‘ਖੂਨੀ’ ਚਾਈਨਾ ਡੋਰ ਦੀ ਵਿਕਰੀ ਚੋਰੀ ਛਿਪੇ ਜਾਰੀ ਹੈ, ਜਿਸ ਦੀ ਮਿਸਾਲ ਕੋਠਿਆ ਉੱਪਰ ਉਡ ਰਹੀਆ ਪਤੰਗਾਂ ਤੋਂ ਸਾਫ ਨਜ਼ਰ ਆ ਰਹੀ ਹੈ।ਇਸ ਡੋਰ ਨੇ ਕਈ ਇਲਾਕਿਆ ਵਿਚ ਲੋਕਾਂ ਨੂੰ ਜਖਮੀ, ਅੰਗਹੀਣ ਅਤੇ ਕਈਆ ਨੂੰ ਮੋਤ ਦੀ ਨੀਂਦਰ ਸੁਲਾ ਦਿੱਤਾ ਹੈ।ਇਸ ਖੂਨੀ ਡੋਰ ਲਈ ਜਿਥੇ ਪ੍ਰਸ਼ਾਸ਼ਣ ਮੋਨ ਹੋ ਕੇ ਬੈਠਾ ਹੈ ਉਥੇ ਬੱਚਿਆ ਦੇ ਮਾਤਾ ਪਿਤਾ ਵੀ ਪੂਰੀ ਤਰ੍ਹਾ ਕਸੂਰਵਾਰ ਹਨ ਕਿਉਂ ਜੋ ਉਹਨਾ ਨੂੰ ਪਤਾ ਹੈ ਕਿ ਸਾਡੇ ਬੱਚੇ ਛੱਤ ਉਪੱਰ ਚਾਈਨਾ ਡੋਰ ਲਿਆ ਕੇ ਪਤੰਗਾਂ ਉਡਾ ਰਹੇ ਹਨ ਤਾਂ ਉਹਨਾ ਦਾ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆ ਤੇ ਥੋੜਾ ਸਖਤੀ ਕਰਨ, ਕਿਉਂਕਿ ਇਸ ਡੋਰ ਵਿਚ ਬਿਜਲੀ ਦਾ ਕਰੰਟ ਵੀ ਆ ਸਕਦਾ ਹੈ।ਇਸ ਲਈ ਪ੍ਰਸ਼ਾਸਣ ਲਈ ਵੀ ਜਰੂਰੀ ਬਣ ਜਾਦਾ ਹੈ ਕਿ ਉਹ ਪੁਲਿਸ ਕਰਮਚਾਰੀਆ ਨੂੰ ਇਕ ਬਿਨ੍ਹਾ ਵਰਦੀ ਗ੍ਰਾਹਕ ਦੇ ਰੂਪ ਵਿਚ ਭੇਜ ਕੇ ਚਾਈਨਾ ਡੋਰ ਵੇਚਣ ਵਾਲਿਆ ਨੂੰ ਕਾਬੂ ਕਰਨ ਜਾਂ ਫਿਰ ਇਸ ਬਾਰੇ ਸਰਕਾਰ ਵਲੋਂ ਕੋਈ ਇਨਾਮ ਦੀ ਯੋਜਨਾ ਚਾਲੂ ਕਰਨ ਕਿ ਜੋ ਵੀ ਇਸ ਬਾਰੇ ਸੁਚਨਾ ਦੇਵੇਗਾ ਉਸ ਨੂੰ ਇਨਾਮ ਦਿੱਤਾ ਜਾਵੇਗਾ।ਹੁਣ ਤੋਂ ਹੀ ਜੇਕਰ ਚਾਈਨਾ ਡੋਰ ਵੇਚਣ ਵਾਲਿਆਂ ਤੇ ਸਖਤ ਕਾਰਵਾਈ ਗੁੱਪਤ ਰੂਪ ਵਿਚ ਚਲਾਈ ਜਾਵੇ ਤਾਂ ਕਈ ਲੋਕਾਂ ਦੀਆ ਜਿੰਦਗੀਆ ਨੂੰ ਜਖਮੀ ਹੋਣ ਅਤੇ ਮੋਤ ਤੋਂ ਬਚਾਇਆ ਜਾ ਸਕਦਾ ਹੈ।

ਇਸ ਸਬੰਧੀ ਇੰਡਸਟਰੀਜ਼ ਐਂਡ ਕਾਮਰਸ ਕੇਂਦਰੀ ਮੰਤਰੀ ਦੇ ਨਿੱਜੀ ਸਹਾਇਕ ਅਸ਼ੀਸ਼ ਚੈਟਰਜੀ ਨਾਲ ਗੱਲ ਕੀਤੀ ਗਈ ਤਾਂ ਉਹਨਾ ਕਿਹਾ ਕਿ ਮੰਤਰੀ ਸਾਹਿਬ ਦੇ ਧਿਆਨ ਵਿਚ ਇਹ ਗੱਲ ਲਿਆਕੇ ਇਸਦੇ ਠੋਸ ਨਤੀਜੇ ਕੱਢੇ ਜਾਣਗੇ ਤਾਂ ਜੋ ਪਰਿਵਾਰਾਂ ਨੂੰ ਖੁਸ਼ੀ ਦੇ ਇਸ ਮਾਹੋਲ ਵਿਚ ਕੋਈ ਅਣਸੁਖਾਵੀ ਘਟਨਾ ਦਾ ਸ਼ਿਕਾਰ ਨਾ ਹੋਣਾ ਪਵੇ।ਇਸ ਸਬੰਧੀ ਅੰਮ੍ਰਿਤਸਰ ਦੇ ਤਹਿਸੀਲਦਾਰ:1 ਗੁਰਮਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾ ਉਹਨਾ ਨੇ ਕਿਹਾ ਕਿ ਚਾਈਨਾ ਡੋਰ ਉੱਪਰ ਕਾਬੂ ਪਾਉਣ ਲਈ ਐਸ.ਡੀ.ਐਮ :1 ਨਾਲ ਗੱਲ ਕਰਕੇ ਨਾਇਬ ਤਹਿਸੀਲਦਾਰ ਨੂੰ ਸਖਤਛਾਪੇ ਮਾਰੀ ਕਰਨ ਲਈ ਕਿਹਾ ਜਾਏਗਾ। ਚਾਈਨਾ ਡੋਰ ਦੀ ਵਿਕਰੀ ਕਰਨ ਵਾਲੇ ਦੁਕਾਨਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply