Thursday, September 17, 2026

ਸਟੱਡੀ ਸਰਕਲ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਇਨਾਮ ਵੰਡ ਸਮਾਗਮ 27 ਨੂੰ

ਸੰਗਰੂਰ, 25 ਐਪਰਲ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ 50 ਸਾਲਾ ਸਥਾਪਨਾ ਦਿਵਸ ਦੀਆਂ ਸਰਗਰਮੀਆਂ ਅਧੀਨ ਸੰਗਰੂਰ-ਬਰਨਾਲਾ-ਮਾਲੇਰਕੋਟਲਾ ਜ਼ੋਨ ਦੇ ਵਿਦਿਆਰਥੀਆਂ ਦਾ ਨੈਤਿਕ ਸਿੱਖਿਆ ਇਮਤਿਹਾਨ ਫਰਵਰੀ ਮਹੀਨੇ ਕਰਵਾਇਆ ਗਿਆ ਸੀ।ਉਸ ਇਮਤਿਹਾਨ ਦੇ ਨਤੀਜੇ ਦੇ ਆਧਾਰ ‘ਤੇ ਜੇਤੂ ਵਿਦਿਆਰਥੀਆਂ ਦਾ ਇਨਾਮ ਵੰਡ ਸਮਾਗਮ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ 27 ਅਪ੍ਰੈਲ ਨੂੰ ਸਵੇਰੇ 10.00 ਵਜੇ ਸੈਮੀਨਾਰ ਹਾਲ ਵਿੱਚ ਹੋ ਰਿਹਾ ਹੈ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਐਡੀਸ਼ਨਲ ਚੀਫ਼ ਸਕੱਤਰ ਨੇ ਦੱਸਿਆ ਕਿ ਇਮਤਿਹਾਨ ਵਿਚੋਂ ਪਹਿਲੇ ਪੰਜ ਸਥਾਨਾਂ ਦੇ ਜੇਤੂਆਂ ਨੂੰ ਨਗਦ ਰਾਸ਼ੀ ਅਤੇ ਹੋਰ ਉਤਸ਼ਾਹ ਵਧਾਊ ਇਨਾਮ ਅਤੇ ਸਰਟੀਫਿਕੇਟ ਵੀ ਦਿੱਤੇ ਜਾਣਗੇ।ਕਾਲਜ ਪ੍ਰਿੰਸੀਪਲ ਪ੍ਰੋ: ਸੁਖਬੀਰ ਸਿੰਘ, ਜਗਤਾਰ ਸਿੰਘ ਪ੍ਰੋ: ਇੰਚਾਰਜ਼ ਅਤੇ ਤਰਸੇਮ ਤਾਂਗੜੀ ਸੁਪਰਡੈਂਟ ਨਾਲ ਹੋਈ ਗੱਲਬਾਤ ਉਪਰੰਤ ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਗੁਰਮੇਲ ਸਿੰਘ ਵਿੱਤ ਸਕੱਤਰ, ਪ੍ਰੋ੍: ਨਰਿੰਦਰ ਸਿੰਘ ਕੋਆਰਡੀਨੇਟਰ ਨੇ ਦੱਸਿਆ ਕਿ ਇਸ ਮੌਕੇ ਵਿਦਿਅਕ ਸੈਮੀਨਾਰ ਵੀ ਹੋਵੇਗਾ।ਜਿਸ ਵਿੱਚ ਡਾ: ਹਰਮੰਦਰ ਸਿੰਘ ਉਭਾਵਾਲ ਅਤੇ ਗਿਆਨ ਸਿੰਘ ਭਵਾਨੀਗੜ੍ਹ ਵਿਦਿਆਰਥੀ ਸ਼ਖਸੀਅਤ ਉਸਾਰੀ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਬਾਰੇ ਵਿਚਾਰਾਂ ਕਰਨਗੇ।ਨੈਤਿਕ ਸਿੱਖਿਆ ਇਮਤਿਹਾਨ ਕਰਵਾਉਣ ਵਾਲੇ ਕਾਲਜਾਂ ਦੇ ਪੋ੍ਫੈਸਰ ਇੰਚਾਰਜ਼ ਅਤੇ ਕਾਲਜ ਪ੍ਰਿੰਸੀਪਲਾਂ ਨੂੰ ਵੀ ਸਟੱਡੀ ਸਰਕਲ ਵਲੋਂ ਸਨਮਾਨਿਤ ਕੀਤਾ ਜਾਵੇਗਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …