ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਰਾਣੀ ਕਾ ਬਾਗ ਸਥਿਤ ਉਪਲ ਨਿਊਰੋ ਹਸਪਤਾਲ ਅਤੇ ਮਲਟੀ ਸਪੈਸ਼ਲਿਟੀ ਸੈਂਟਰ ਵਿਖੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੀ ਸਰਪ੍ਰਸਤ-ਚੇਅਰਮੈਨ ਡਾ: ਇੰਦਰਜੀਤ ਕੌਰ ਵਲੋਂ ਵਿਸ਼ੇਸ਼ ਤੌਰ `ਤੇ ਦਿਵਿਆਂਗ ਬੱਚਿਆਂ ਲਈ ਬਾਲ ਵਿਕਾਸ ਕੇਂਦਰ (ਚਾਈਲਡ ਡਿਵੈਲਪਮੈਂਟ ਸੈਂਟਰ) ਦਾ ਉਦਘਾਟਨ ਕੀਤਾ ਗਿਆ।
ਮੁੱਖ ਮਹਿਮਾਨ ਡਾ: ਇੰਦਰਜੀਤ ਕੌਰ ਨੇ ਕਿਹਾ ਕਿ ਉਪਲ ਹਸਪਤਾਲ ਵਲੋਂ ਬਾਲ ਵਿਕਾਸ ਕੇਂਦਰ ਸ਼ੁਰੂ ਕੀਤਾ ਗਿਆ ਹੈ।ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ, ਇਸ ਨਾਲ ਵਿਸ਼ੇਸ਼ ਤੌਰ `ਤੇ ਦਿਵਿਆਂਗ ਬੱਚਿਆਂ ਦੀ ਮਦਦ ਹੋਵੇਗੀ।ਉਹਨਾਂ ਕਿਹਾ ਕਿ ਹਰ ਸ਼ਹਿਰ ਵਿੱਚ ਅਜਿਹੇ ਸੈਂਟਰ ਦਾ ਹੋਣਾ ਜਰੂਰੀ ਹੈ, ਕਿਉਂਕਿ ਅਜਿਹੇ ਬੱਚਿਆਂ ਦੀ ਗਿਣਤੀ ਦੇਸ਼ ਵਿਚ ਦਿਨੋ-ਦਿਨ ਰਹੀ ਹੈ।ਇਸ ਦੇ ਕਈ ਕਾਰਨ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿਚੋਂ ਇੱਕ ਮੁੱਖ ਕਾਰਨ ਹਵਾ ਅਤੇ ਪਾਣੀ ਵਿਚ ਯੂਰੇਨੀਅਮ ਦੀ ਮਾਤਰਾ ਵਧਣਾ ਹੈ, ਜੋ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ।ਉਹਨਾਂ ਕਿਹਾ ਕਿ ਜੇਕਰ ਬੱਚਿਆਂ ਦੇ ਅਸਧਾਰਨ ਵਿਹਾਰ ਨੂੰ ਸਮਝ ਕੇ ਇਲਾਜ ਸ਼ੁਰੂ ਕਰ ਦਿੱਤਾ ਜਾਵੇ ਤਾਂ 80 ਫੀਸਦੀ ਤੱਕ ਵਿਸ਼ੇਸ਼ ਤੌਰ `ਤੇ ਯੋਗ ਬੱਚੇ ਠੀਕ ਹੋ ਸਕਦੇ ਹਨ।
ਹਸਪਤਾਲ ਦੇ ਸੰਸਥਾਪਕ ਡਾ: ਅਸ਼ੋਕ ਉਪਲ ਨੇ ਦੱਸਿਆ ਕਿ ਹਰ 100 ਬੱਚਿਆਂ ਵਿੱਚੋਂ ਇੱਕ ਬੱਚੇ ਨੂੰ ਔਟਿਜ਼ਮ ਹੈ ਅਤੇ ਹਰ ਹਜ਼ਾਰ ਵਿਚੋਂ ਇੱਕ ਬੱਚੇ ਨੂੰ ਸੇਰੇਬ੍ਰਲ ਪਾਲਸੀ ਹੈ, ਅਜਿਹੀ ਸਥਿਤੀ ਵਿੱਚ ਸਾਨੂੰ ਬੱਚਿਆਂ ਦੇ ਰੋਜ਼ਾਨਾ ਦੇ ਵਿਵਹਾਰ ਨੂੰ ਸਹੀ ਢੰਗ ਨਾਲ ਪਛਾਣਨ ਦੀ ਲੋੜ ਹੈ।
ਹਸਪਤਾਲ ਵਲੋਂ ਵਿਸ਼ੇਸ਼ ਤੌਰ `ਤੇ ਦਿਵਿਆਂਗ ਬੱਚਿਆਂ ਦਾ ਕੱਲ ਤੋਂ ਤਿੰਨ ਰੋਜ਼ਾ ਮੁਫ਼ਤ ਜਾਂਚ ਕੈਂਪ ਵੀ ਜਾਰੀ ਹੈ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …