Saturday, September 12, 2026

ਯੂ.ਕੇ ਲਾਇਨਜ਼ ਤੇ ਐਸ.ਜੀ.ਪੀ.ਸੀ ਦੀ ਹਾਕੀ ਟੀਮਾਂ ਨੇ ਕੀਤੀ ਜਾਣ-ਪਛਾਣ

ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਵਿਖੇ ਹੋਇਆ ਰੂ-ਬ-ਰੂ ਪ੍ਰੋਗਰਾਮ

ਸ੍ਰੀ ਗੁਰੂ ਰਾਮਦਾਸ ਖ਼ਾ.ਸੀ.ਸੈ.ਸ.ਵਿਖੇ ਰੂ-ਬ-ਰੂ ਪ੍ਰੋਗਰਾਮ ਦੌਰਾਨ ਇੰਗਲੈਂਡ ਤੇ ਐਸਜੀਪੀਸੀ ਹਾਕੀ ਟੀਮਾਂ ਨਾਲ ਪ੍ਰਿੰ. ਡਾਇਰੈਕਟਰ ਸਪੋਰਟਸ ਬਲਵਿੰਦਰ ਸਿੰਘ, ਅਜਮੇਰ ਸਿੰਘ ਮਠਾੜੂ, ਇੰਚਾਰਜ ਕ੍ਰੇਮ ਬੈੱਲ, ਹਰਵਿੰਦਰ ਸਿੰਘ ਭੂਈ ਤੇ ਹੋਰ।
ਸ੍ਰੀ ਗੁਰੂ ਰਾਮਦਾਸ ਖ਼ਾ.ਸੀ.ਸੈ.ਸ.ਵਿਖੇ ਰੂ-ਬ-ਰੂ ਪ੍ਰੋਗਰਾਮ ਦੌਰਾਨ ਇੰਗਲੈਂਡ ਤੇ ਐਸਜੀਪੀਸੀ ਹਾਕੀ ਟੀਮਾਂ ਨਾਲ ਪ੍ਰਿੰ. ਡਾਇਰੈਕਟਰ ਸਪੋਰਟਸ ਬਲਵਿੰਦਰ ਸਿੰਘ, ਅਜਮੇਰ ਸਿੰਘ ਮਠਾੜੂ, ਇੰਚਾਰਜ ਕ੍ਰੇਮ ਬੈੱਲ, ਹਰਵਿੰਦਰ ਸਿੰਘ ਭੂਈ ਤੇ ਹੋਰ।

ਅੰਮ੍ਰਿਤਸਰ, 19 ਦਸੰਬਰ (ਗੁਰਪ੍ਰੀਤ ਸਿੰਘ) – ਯੂ.ਕੇ ਲਾਇਨਜ਼ ਹਾਕੀ ਕਲੱਬ ਇੰਗਲੈਂਡ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੀ ਹਾਕੀ ਅਕੈਡਮੀ ਅੰਮ੍ਰਿਤਸਰ ਦੇ ਸਮੂਹਿਕ ਖਿਡਾਰੀਆਂ ਅਹੁੱਦੇਦਾਰਾਂ ਦਾ ਆਪਸੀ ਵਿਚਾਰ ਵਟਾਂਦਰਾ ਤੇ ਹੋਰ ਦਿਲੀ ਸਾਂਝਾ ਪੀਡੀਆਂ ਕਰਨ ਦੇ ਮੰਤਵ ਨਾਲ ਸ੍ਰੀ ਗੁਰੂ ਰਾਮਦਾਸ ਖ਼ਾਲਸਾ ਸੀ.ਸੈ. ਸਕੂਲ, ਰਾਮਸਰ ਰੋਡ ਵਿਖੇ ਰੂ-ਬ-ਰੂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਡਾਇਰੈਕਟਰ ਸਪੋਰਟਸ ਪ੍ਰਿੰ. ਬਲਵਿੰਦਰ ਸਿੰਘ ਨੇ ਉਚੇਚੇ ਤੌਰ ਤੇ ਹਾਜ਼ਰੀ ਭਰੀ ਇਸ ਮੌਕੇ ਉਹਨਾਂ ਨੇ ਇੰਗਲੈਂਡ ਦੇ ਪ੍ਰਤੀਨਿੱਧੀ ਮੰਡਲ ਦੇ ਇੰਚਾਰਜ ਕ੍ਰੇਮ ਬੈੱਲ, ਕੋਚ ਪੀਟਰ ਐਚਕਿੰਨ, ਹਿਊ ਨਾਰਸ, ਪੈਟ੍ਰਿਕ ਵਾਰਡ, ਅਲੀਜਾ ਬਰੂਮਲ, ਪ੍ਰਵਾਸੀ ਭਾਰਤੀ ਸਤਿੰਦਰਪਾਲ ਸਿੰਘ ਸੈਵ, ਸਤਿੰਦਰ ਸਿੰਘ ਮਠਾੜੂ, ਹਰਵਿੰਦਰ ਸਿੰਘ ਭੂਈ, ਅਜਮੇਰ ਸਿੰਘ ਮਠਾੜੂ, ਰਜਿੰਦਰ ਕੌਰ ਭੂਈ, ਸਤਵਿੰਦਰ ਸਿੰਘ ਯੂ.ਕੇ, ਐਨਡਿਰੂ ਮਿੱਤਲ ਆਦਿ ਨੂੰ ਜੀ ਆਇਆ ਨੂੰ ਆਖਿਆ ਤੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਹਾਕੀ ਖਿਡਾਰੀਆਂ ਵਾਸਤੇ ਇਹ ਬਹੁਤ ਹੀ ਭਾਗਾਂ ਭਰਿਆ ਸਮਾਂ ਹੈ ਤੇ ਦੋਵਾਂ ਦੇਸ਼ਾਂ ਦੇ ਖਿਡਾਰੀਆਂ ਨੂੰ ਇਸ ਦੂਸਰੇ ਨੂੰ ਜਾਨਣ-ਪਹਿਚਾਨਣ ਦਾ ਮੌਕਾ ਮਿਲਿਆ ਹੈ ।

ਇਸ ਦੌਰਾਨ ਖਿਡਾਰੀਆਂ ਦੀ ਖੇਡਸ਼ੈਲੀ ਦੇ ਵਿੱਚ ਹੋਰ ਵੀ ਨਿਖਾਰ ਤੇ ਇਕਸਾਰਤਾ ਆਵੇਗੀ।ਉਹਨਾਂ ਕਿ ਜਿੱਥੇ ਐਸਜੀਪੀਸੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਰਹਿਨੁਮਾਈ ਅਤੇ ਦਿਸ਼ਾ ਨਿਰਦੇਸ਼ਾਂ ਤਹਿਤ ਕੀਤਾ ਕਿ ਐਸਜੀਪੀਸੀ ਦੀਆਂ ਹਾਕੀ ਅਕੈਡਮੀਆਂ ਹਰੇਕ ਵਿਦੇਸ਼ੀ ਖਿਡਾਰੀ ਦੀ ਆਉ ਭਗਤ ਕਰਨ ਲਈ ਵਚਨਬੱਧ ਹਨ।ਉਥੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਹਿੱਤ ਵਿਦਿਆ ਦੇ ਨਾਲ-ਨਾਲ ਖੇਡਾਂ ਨੂੰ ਜ਼ਰੀਆ ਬਣਾਇਆ ਜਾ ਰਿਹਾ ਹੈ।ਜਦੋਂਕਿ ਇਹਨਾਂ ਖਿਡਾਰੀਆਂ ਦਾ ਸਮੁੱਚਾ ਖਰਚਾ ਐਸਜੀਪੀਸੀ ਵੱਲੋਂ ਕੀਤਾ ਜਾ ਰਿਹਾ ਹੈ।ਇਸ ਮੌਕੇ ਯੂ.ਕੇ. ਦੇ ਟੀਮ ਮੈਨੇਜਰ ਕ੍ਰੇਮ ਬੈੱਲ ਨੇ ਕਿਹਾ ਕਿ ਜੋ ਪਿਆਰ ਤੇ ਸਨਮਾਨ ਉਹਨਾਂ ਨੂੰ ਤੇ ਉਹਨਾਂ ਦੇ ਦੇਸ਼ ਵਾਸੀਆਂ ਨੂੰ ਏਥੇ ਆ ਕਿ ਮਿਲਿਆ ਹੈ ਉਹ ਕਦੇ ਵੀ ਨਹੀਂ ਭੁਲਾ ਸਕਦੇ। ਉਹਨਾਂ ਕਿਹਾ ਕਿ ਇਸ ਰੂ-ਬ-ਰੂ ਪ੍ਰੋਗਰਾਮ ਦੇ ਨਾਲ ਖਿਡਾਰੀਆਂ ਨੂੰ ਤਕਨੀਕੀ ਹੁਲਾਰਾ ਵੀ ਮਿਲਿਆ ਹੈ ਇਸ ਨਾਲ ਉਹ ਹੋਰ ਵੀ ਬੇਹਤਰ ਪ੍ਰਦਰਸ਼ਨ ਕਰਨ ਦੇ ਕਾਬਲ ਹੋ ਜਾਣਗੇ।
ਉਹਨਾਂ ਅੱਗੇ ਦੱਸਿਆ ਕਿ ਇੰਗਲੈਂਡ ਦੇ ਵਿੱਚ ਉਹ ਪਹਿਲਾਂ ਵੀ ਪ੍ਰਵਾਸੀ ਭਾਰਤੀਆਂ ਨਾਲ ਮਿਲ ਕੇ ਹਾਕੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਉਪਰਾਲੇ ਕਰ ਰਹੇ ਹਨ।ਇਸ ਦੌਰਾਨ ਵਿਦੇਸ਼ੀ ਮਹਿਮਾਨਾਂ ਤੇ ਖਿਡਾਰੀਆਂ ਨੇ ਸੂਬੇ ਦੇ ਆਪਣੀ ਕਿਸਮ ਦੇ ਸ੍ਰੀ ਗੁਰੂ ਰਾਮਦਾਸ ਜੂਡੋ ਸੈਂਟਰ ਦਾ ਦੌਰਾਂ ਵੀ ਕੀਤਾ ਤੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਏ ਜੂਡੋ ਕਰਾਟੇ ਪ੍ਰਦਰਸ਼ਨੀ ਸ਼ੋ ਦਾ ਲੁਤਫ਼ ਵੀ ਉਠਾਇਆ। ਇਸ ਮੌਕੇ ਵਿਦੇਸ਼ੀ ਮਹਿਮਾਨਾਂ ਨੂੰ ਨਿਸ਼ਾਨ ਚਿੰਨ੍ਹ ਦੇ ਕੇ ਨਿਵਾਜ਼ਿਆ ਗਿਆ।ਇਸ ਤੋਂ ਪਹਿਲਾਂ ਦੋਵਾਂ ਦੇਸ਼ਾਂ ਦੀਆਂ ਟੀਮਾਂ ਵਿਚਕਾਰ ਖੇਡੇ ਗਏ ਹਾਕੀ ਮੈਚ ਦੌਰਾਨ ਐਸਜੀਪੀਸੀ ਟੀਮ ਇਕ ਦੇ ਮੁਕਾਬਲੇ ਦੋ ਗੋਲਾਂ ਨਾਲ ਜੇਤੂ ਰਹੀ। ਇਸ ਮੌਕੇ ਵਾਈਸ ਪ੍ਰਿੰ. ਤਰਲੋਕ ਸਿੰਘ ਭਾਟੀਆ, ਮੈਡਮ ਅਮਰਜੀਤ ਕੌਰ,ਕੋਚ ਬਲਦੇਵ ਸਿੰਘ ਰਾਣੂੰ, ਕੋਚ ਗੁਰਮੀਤ ਸਿੰਘ ਮੀਤਾ, ਕੋਚ ਭੁਪਿੰਦਰ ਸਿੰਘ, ਕੋਚ ਗੁਰਬਖਸ਼ੀਸ਼ ਸਿੰਘ, ਜਰਮਨਜੀਤ ਸਿੰਘ, ਸੰਦੀਪ ਸਿੰਘ, ਜੈਪਾਲ ਸਿੰਘ, ਰਣਜੀਤ ਸਿੰਘ, ਗੁਰਪਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply