Saturday, September 12, 2026

ਪੰਜਾਬੀ ਅਧਿਆਪਕ ਨੂੰ ‘ਚਾਰ ਸਾਹਿਬਜ਼ਾਦੇ’ ਫਿਲਮ ਨੇ ਝੰਜੋੜਿਆ-ਸਿੰਘ ਸੱਜਿਆ

PPN1912201404

ਬਠਿੰਡਾ, 19 ਦਸੰਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – ਸੰਸਾਰ ਭਰ ਵਿੱਚ ਪਿੱਛਲੇ ਸਾਰੇ ਰਿਕਾਰਡ ਤੋੜ ਚੁੱਕੀ ਐਨੀਮੇਸ਼ਨ ਫਿਲਮ ‘ਚਾਰ ਸਾਹਿਬਜ਼ਾਦੇ’ ਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਉਣ ਗਏ ਇੱਕ ਪੰਜਾਬੀ ਅਧਿਆਪਕ ਨੂੰ ਐਸਾ ਝੰਜੋੜਿਆ ਕਿ ਘਰ ਆ ਕੇ ਧਾਰ ਲਿਆ ਕਿ ਅੱਜ ਤੋਂ ਬਾਅਦ ਦਸਤਾਰ ਸਜਾਉਣੀ ਹੈ ਤੇ ਸਿੰਘ ਸਜਣਾ ਹੈ।ਸਥਾਨਕ ਪੁਲਿਸ ਪਬਲਿਕ ਸਕੂਲ ਵਿਖੇ ਤਾਇਨਾਤ ਪੰਜਾਬੀ ਅਧਿਆਪਕ ਦਲਬੀਰ ਸਿੰਘ ਜੋ ਕਿ ਅਕਾਸ਼ਵਾਣੀ ਬਠਿੰਡਾ ਦਾ ਮੰਨਿਆ ਪ੍ਰਮੰਨਿਆ ਐਂਕਰ ਹੈ, ਪਿਛਲੇ ਮਹੀਨੇ ਆਪਣੇ ਸਕੂਲ ਦੇ ਬੱਚਿਆਂ ਨੂੰ ਫਿਲਮ ਦਿਖਾਉਣ ਗਏ ਸਨ। ਦਲਬੀਰ ਸਿੰਘ ਨੇ ਦੱਸਿਆ ਕਿ ਜਦ ਅੱਧੀ ਫਿਲਮ ਲੰਘੀ ਤਾਂ ਉਸ ਨੂੰ ਥੀਏਟਰ ਵਿੱਚ ਬੈਠਣਾ ਔਖਾ ਹੋ ਗਿਆ ਤੇ ਆਪਣੇ ਆਪ ਨਾਲ ਨਫਰਤ ਹੋਣ ਲੱਗੀ। ਦਲਬੀਰ ਸਿੰਘ ਦੇ ਪਿਤਾ ਡਾ. ਬਲਵੰਤ ਸਿੰਘ ਭਾਰਤੀ ਫੌਜ ਵਿੱਚ ਡਾਕਟਰ ਸਨ ਜਿਨ੍ਹਾਂ ਦਾ 2005 ਵਿੱਚ ਹੀ ਦਿਹਾਂਤ ਹੋ ਚੁੱਕਿਆ ਹੈ।ਉਨ੍ਹਾਂ ਦੀ ਮਾਤਾ ਨੇ ਕੇਸ ਬੜੇ ਚਾਅ ਨਾਲ ਰੱਖੇ ਸਨ ਪਰ ਕਿਸੇ ਤਰ੍ਹਾਂ ਪਤਿਤ ਹੋ ਗਿਆ।
ਹੁਣ ਦਲਬੀਰ ਸਿੰਘ ਨੇ ਆਪਣੇ ਘਰ ਪੋਥੀਆਂ ਤੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ।ਉਹ ਕਹਿੰਦਾ ਹੈ ਕਿ ਜਦ ਕੇਸ ਪੂਰੇ ਹੋ ਗਏ ਤੇ ਜੂੜਾ ਹੋਣ ਲੱਗ ਪਿਆ ਤਾਂ ਦਾਹੜੀ ਵੀ ਵਧਾ ਲੈਣੀ ਹੈ ਤੇ ਪੂਰਨ ਸਿੰਘ ਸੱਜ ਜਾਣਾ ਹੈ। ਦਲਬੀਰ ਸਿੰਘ ਇਸ ਗੱਲੋਂ ਵੀ ਖੁਸ਼ ਹੈ ਕਿ ਉਨ੍ਹਾਂ ਦੇ ਪਿਤਾ ਕੇਸਧਾਰੀ ਤੇ ਪੂਰਨ ਗੁਰਸਿੱਖ ਸਨ, ਤੇ ਅੱਜ ਫਿਰ ਉਨ੍ਹਾਂ ਦੇ ਘਰ ਸਿੱਖੀ ਪੈਦਾ ਹੋ ਗਈ ਹੈ। ਉਨ੍ਹਾਂ ਅੱਜ ਦੇ ਨੌਜਵਾਨਾਂ ਨੂੰ ਵੀ ਇਹੀ ਸੁਨੇਹਾ ਦਿੱਤਾ ਕਿ ਆਪਣੇ ਵਿਰਸੇ ਨੂੰ ਪਛਾਣੋ। ਜਿਸ ਤਰ੍ਹਾਂ ਦਾ ਨਸ਼ੇ ਵਿਸ਼ਿਆਂ ਦਾ ਦੌਰ ਅੱਜ ਚੱਲ ਰਿਹਾ ਹੈ, ਉਸ ਤੋਂ ਬਚਣ ਲਈ ਅਤੇ ਆਪਣੇ ਮੂਲ ਨਾਲ ਜੁੜਨ ਦਾ ਹੁਣ ਇਹੀ ਅੱਛਾ ਵਕਤ ਹੈ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply