ਅੰਮ੍ਰਿਤਸਰ, 5 ਮਈ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਮੂਹ ਸੀ੍ਰ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਜ਼ ਅਤੇ ਅਦਾਰਿਆਂ ਲਈ ਦੋ ਰੋਜ਼ਾ ਗੁਰਮਤਿ ਸੰਗੀਤ ਵਰਕਸ਼ਾਪ ਦਾ ਆਯੋਜਨ ਮਿਤੀ 04 ਅਤੇ 05 ਮਈ ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਕੀਤਾ ਗਿਆ।ਇਸ ਵਿੱਚ ਸਿੱਖ ਪੰਥ ਦੇ ਸ਼੍ਰੋਮਣੀ ਕੀਰਤਨੀਏ ਅਤੇ ਸਿੱਖ ਸ਼ਾਸਤਰਕਾਰ ਡਾ: ਗੁਰਨਾਮ ਸਿੰਘ (ਸਾਬਕਾ ਡੀਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ) ਨੇ ਸੰਗੀਤ ਅਧਿਆਪਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਰਾਗਾਂ ਦੇ ਸੰਗੀਤਕ ਵਿਧਾਨ, ਰਾਗ ਚਲਨ ਅਤੇ ਗੁਰਮਤਿ ਸੰਗੀਤ ਦੇ ਸਮਕਾਲੀ ਦ੍ਰਿਸ਼ਟੀਕੋਣ ਤੇ ਚਾਨਣਾ ਪਾਇਆ ।ਉਹਨਾਂ ਨੇ ਸੰਗੀਤ ਅਧਿਆਪਕਾਂ ਨੂੰ ਸਿੱਖ ਨੌਜਵਾਨ ਪੀੜ੍ਹੀ ਦਾ ਰੁਝਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ਼ 31 ਰਾਗ ਅਤੇ 31 ਮਿਸ਼ਰਤ ਰਾਗ ਪਰੰਪਰਾ, ਗਾਇਨ ਸ਼ੈਲੀਆਂ, 22 ਵਾਰਾਂ, 9 ਧੁਨੀਆਂ ਅਤੇ ਹੋਰ ਅਨੇਕਾਂ ਸੰਗੀਤਕ ਸੰਕੇਤਾਂ ਵੱਲ ਵਧਾਉਣ ਲਈ ਪ੍ਰੇਰਿਆ।ਉਹਨਾਂ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਅਦਾਰਿਆਂ ਵਿੱਚ ਪੜ੍ਹ ਰਹੇ ਸਿੱਖ ਬੱਚੇ-ਬੱਚੀਆਂ ਨੂੰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਲੋਂ ਸ਼ੁਰੂ ਹੋਣ ਜਾ ਰਹੇ ਆਨਲਾਈਨ ਗੁਰਮਤਿ ਸੰਗੀਤ ਕੋਰਸ ਬਾਰੇ ਵੀ ਜਾਣਕਾਰੀ ਦਿੱਤੀ ।
ਵਰਕਸ਼ਾਪ ਦੇ ਚਾਰ ਸੈਸ਼ਨਾਂ ਅੰਦਰ ਡਾ: ਗੁਰਨਾਮ ਸਿੰਘ ਜੀ ਦੁਆਰਾ ਅਧਿਆਪਕ ਸਾਹਿਬਾਨ ਵੱਲੋਂ ਗੁਰਮਤਿ ਸੰਗੀਤ ਵਿਧਾਨ, ਰਾਗ ਚਲਨ ਅਤੇ ਗਾਇਨ ਸ਼ੈਲੀਆਂ ਸੰਬੰਧੀ ਪ੍ਰਗਟਾਏ ਗਏ ਸ਼ੰਕਿਆਂ ਨੂੰ ਦੂਰ ਕੀਤਾ ਗਿਆ।ਡਾ: ਗੁਰਨਾਮ ਸਿੰਘ ਜੀ ਨੇ ਦੱਸਿਆ ਕਿ 1958 ਵਿੱਚ ਸਿੱਖ ਪੰਥ ਦੇ ਮਹਾਨ ਚਿੰਤਕ ਅਤੇ ਉਘੇ ਲਿਖਾਰੀਆਂ ਨੇ ਆਪਣੇ ਅਨੁਭਵੀ ਅਧਿਐਨ ਅਤੇ ਅਧਿਆਤਮਕ ਡੂੰਘਾਈਆਂ ਰਾਹੀਂ “ਗੁਰਮਤਿ ਸੰਗੀਤ ਪਰ ਹੁਣ ਤੱਕ ਮਿਲੀ ਖੋਜ” ਪੁਸਤਕ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਈ। ਇਸ ਪੁਸਤਕ ਨੂੰ ਪ੍ਰਕਾਸ਼ਿਤ ਕਰਨ ਦਾ ਸਿਹਰਾ ਚੀਫ਼ ਖ਼ਾਲਸਾ ਦੀਵਾਨ ਦੇ ਹਿੱਸੇ ਆਇਆ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ, ਮੀਤ ਪ੍ਰਧਾਨ ਜਗਜੀਤ ਸਿੰਘ, ਆਨਰੇਰੀ ਸੱਕਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਮੈਂਬਰ ਇੰਚਾਰਜ ਚੀਫ਼ ਖ਼ਾਲਸਾ ਦੀਵਾਨ ਦਫ਼ਤਰ ਸੁਖਜਿੰਦਰ ਸਿੰਘ ਪ੍ਰਿੰਸ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਤੇ ਜੀ.ਟੀ ਰੋਡ ਸਕੂਲ ਦੇ ਮੈਂਬਰ ਇੰਚਾਰਜ਼ ਪ੍ਰੋ. ਹਰੀ ਸਿੰਘ, ਡਾ: ਜਸਬੀਰ ਸਿੰਘ ਸਾਬਰ, ਪ੍ਰੋ. ਸੂਬਾ ਸਿੰਘ ਅਤੇ ਜੀ.ਟੀ ਰੋਡ ਸਕੂਲ ਦੇ ਪਿ੍ਰੰਸੀਪਲ ਮਨਦੀਪ ਸਿੰਘ ਵਲੋਂ ਡਾ: ਗੁਰਨਾਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ।ਇਹਨਾਂ ਦੇ ਨਾਲ ਆਏ ਸਿਖਿਆਰਥੀ ਗੁਰਪ੍ਰੀਤ ਸਿੰਘ (ਅਸਿਸਟੈਂਟ ਪ੍ਰ੍ਰੋਫੈਸਰ ਪੰਜਾਬੀ ਯੂਨੀਵਰਸਿਟੀ), ਸਵਰਜੀਤ ਸਿੰਘ ਅਤੇ ਹਰਦੇਵ ਸਿੰਘ ਤਬਲਾ ਅਧਿਆਪਕ ਨੂੰ ਸਨਮਾਨਿਆ ਗਿਆ।ਡਾ: ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਵਰਕਸ਼ਾਪ ਦੇ ਆਯੋਜਨ ਲਈ ਪ੍ਰੋ. ਹਰੀ ਸਿੰਘ, ਸੰਗੀਤ ਵਿਭਾਗ ਦੇ ਮੁਖੀ ਸ਼੍ਰੀਮਤੀ ਪ੍ਰਭਜੋਤ ਕੌਰ ਅਤੇ ਸਮੂਹ ਸੰਗੀਤ ਅਧਿਆਪਕਾਂ ਦੀ ਸ਼ਲਾਘਾ ਕੀਤੀ ਗਈ।ਵਰਕਸ਼ਾਪ ਵਿੱਚ ਗੁਰਭੇਜ ਸਿੰਘ ਅਤੇ ਗੁਰਪ੍ਰੀਤ ਸਿੰਘ ਸੇਠੀ ਵੀ ਸ਼ਾਮਲ ਹੋਏ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …