ਅੰਮ੍ਰਿਤਸਰ, 6 ਮਈ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਮੈਨੇਜਮੈਂਟ ਵੱਲੋਂ ਅਰਵਿੰਦਰਪਾਲ ਸਿੰਘ ਭਾਟੀਆ ਨੂੰ ਸੀ.ਕੇ.ਡੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਦੇ ਨਵੇਂ ਮੈਂਬਰ਼ ਇੰਚਾਰਜ਼ ਨਿਯੁੱਕਤ ਕੀਤਾ ਗਿਆ ਹੈ।ਦੀਵਾਨ ਦੇ ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ, ਮੀਤ ਪ੍ਰਧਾਨ ਜਗਜੀਤ ਸਿੰਘ ਅਤੇ ਆਨਰੇਰੀ ਜੁਆਇੰਟ ਸਕੱਤਰ ਸੁਖਜਿੰਦਰ ਸਿੰਘ ਪ੍ਰਿੰਸ ਵੱਲੋਂ ਅਰਵਿੰਦਰਪਾਲ ਸਿੰਘ ਭਾਟੀਆ ਨੂੰ ਮੂਲ ਮੰਤਰ ਦੇ ਪਾਠ ਕਰਨ ਉਪਰੰਤ ਗੁਰੂ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਕਾਲਜ ਦੇ ਮੈਂਬਰ ਇੰਚਾਰਜ ਵਜੋਂ ਸੇਵਾ ਸੋਂਪੀ ਗਈ।ਉਨਾਂ ਆਸ ਪ੍ਰਗਟਾਈ ਗਈ ਕਿ ਨਵ-ਨਿਯੁੱਕਤ ਮੈਂਬਰ ਇੰਚਾਰਜ਼ਾਂ ਡਾ. ਤਰਵਿੰਦਰ ਸਿੰਘ ਚਾਹਲ, ਉਮਰਾਓ ਸਿੰਘ ਢਿੱਲੋਂ ਅਤੇ ਡਾ. ਸੁਖਬੀਰ ਕੌਰ ਮਾਹਲ ਦੇ ਸਹਿਯੋਗ ਨਾਲ ਨਾਲ ਮਿਲ ਕੇ ਅਰਵਿੰਦਰਪਾਲ ਸਿੰਘ ਭਾਟੀਆ ਪੂਰੀ ਇਮਾਨਦਾਰੀ ਅਤੇ ਸਮਰਪਨ ਭਾਵਨਾ ਨਾਲ ਆਪਣੀਆਂ ਜਿਮੇਵਾਰੀਆਂ ਨਿਭਾਉਣਗੇ।ਕਾਲਜ ਪ੍ਰਿੰਸੀਪਲ ਰਾਜੀਵ ਮਹਾਜਨ ਅਤੇ ਕਾਲਜ ਸਟਾਫ ਵੱਲੋਂ ਨਵੇਂ ਮੈਂਬਰ ਇੰਚਾਰਜ ਦਾ ਨਿੱਘਾ ਸੁਆਗਤ ਕੀਤਾ ਗਿਆ।
ਇਸ ਮੋਕੇ ਡਾ. ਤਰਵਿੰਦਰ ਸਿੰਘ ਚਾਹਲ, ਡਾਇਰੈਕਟਰ ਓਪਰੇਸ਼ਨ ਡਾ. ਏ.ਪੀ.ਐਸ ਚਾਵਲਾਤੇ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …