Saturday, July 5, 2025
Breaking News

ਖਾਲਸਾ ਕਾਲਜ ਫਾਰਮੇਸੀ ਵਿਖੇ ਉਦਯੋਗਿਕ ਵਿਕਾਸ ਵਿਸ਼ੇ ’ਤੇ ਗੈਸਟ ਲੈਕਚਰ

ਅੰਮ੍ਰਿਤਸਰ, 9 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਆਫ ਫਾਰਮੇਸੀ ਅਤੇ ਖਾਲਸਾ ਕਾਲਜ ਆਫ ਫਾਰਮੇਸੀ ਐਂਡ ਟੈਕਨਾਲੋਜੀ ਵੱਲੋਂ ਉਦਯੋਗਿਕ ਵਿਕਾਸ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ।ਮੁੱਖ ਮਹਿਮਾਨ ਵਜੋਂ ਪੁੱਜੇ ਐਡੀਸਨ ਫਾਰਮਾਸਿਊਟੀਕਲਜ਼ ਦੇ ਮੈਨੇਜਿੰਗ ਪਾਰਟਨਰ ਕਾਰਤਿਕ ਕਪੂਰ ਨੇ ਵਿਦਿਆਰਥੀਆਂ ਨੂੰ ਉਦਯੋਗਿਕ ਵਿਕਾਸ ਅਤੇ ਹੁਨਰਾਂ ਬਾਰੇ ਜਾਗਰੂਕ ਕੀਤਾ।
ਕਪੂਰ ਨੇ ਵਿਦਿਆਰਥੀਆਂ ਨਾਲ ਉਦਯੋਗ ਦੇ ਵਿਕਾਸ ਸਬੰਧੀ ਆਪਣਾ ਗਿਆਨ ਸਾਂਝਾ ਕਰਦਿਆਂ ਵਿਦਿਆਰਥੀਆਂ ਨੂੰ ਆਪਣਾ ਉਦਯੋਗ ਚਾਲੂ ਕਰਨ ਅਤੇ ਕਾਰੋਬਾਰ ’ਚ ਨਵੀਨਤਾਕਾਰੀ ਸੋਚ ਅਪਣਾ ਕੇ ਆਪਣੇ ਕਾਰੋਬਾਰ ਦਾ ਵਿਕਾਸ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਨੇ ਫਾਰਮੇਸੀ ਅਤੇ ਐਮ.ਐਲ.ਟੀ ’ਚ ਸਫਲ ਉਦਮੀ ਬਣਨ ਲਈ ਵਿਦਿਆਰਥੀਆਂ ਨੂੂੰ ਇੱਕ ਨਵੀਨਾਕਾਰੀ ਸੋਚ ਨਾਲ ਉਦਯੋਗ ਚਾਲੂ ਕਰਕੇ ਮੁਨਾਫਾ ਕਮਾਉਣ ਬਾਰੇ ਗੁਰ ਦੱਸੇ।ਉਨ੍ਹਾਂ ਨੇ ਇਕ ਸਫ਼ਲ ਉਦਮੀ ਬਣਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਉਤਪਾਦ ਤਿਆਰ ਕਰਨ ਅਤੇ ਇਕ ਸਪੱਸ਼ਟ ਵਪਾਰਕ ਯੋਜਨਾ ਨਾਲ ਵਿਕਾਸ ਕਰਨ ਲਈ ਫੰਡਿੰਗ ਦੇ ਨਾਲ-ਨਾਲ ਕਰਮਚਾਰੀਆਂ, ਵਿਕਰੇਤਾਵਾਂ ਅਤੇ ਸਲਾਹਕਾਰਾਂ ਨਾਲ ਤਾਲਮੇਲ ਕਰਨ ਲਈ ਪ੍ਰੇਰਿਆ ਕੀਤਾ।
ਉਨ੍ਹਾਂ ਕਿਹਾ ਕਿ ਫਾਰਮਾਸਿਊਟੀਕਲ ਉਦਮੀ ਹੋਣ ਦੇ ਨਾਤੇ ਚੰਗੇ ਨਿਰਮਾਣ ਆਦੇਸ਼ਾਂ (ਜੀ.ਐਮ.ਪੀ) ਅਨੁਸਾਰ ਉਤਪਾਦਨ, ਗੁਣਵੱਤਾ ਨਿਯੰਤਰਣ ਅਤੇ ਗੁਣਵੱਤਾ ਭਰੋਸਾ ਵਰਗੇ ਵੱਖ-ਵੱਖ ਵਿਭਾਗਾਂ ਨੂੰ ਵਿਕਸਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਬਹੁਤ ਘੱਟ ਪੂੰਜੀ ਨਾਲ ਇਕ ਛੋਟੇ ਪੱਧਰ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ ਅਤੇ ਕੋਈ ਵੀ ਨਿਰਮਾਣ ਪਲਾਂਟ ਖੋਲ੍ਹੇ ਬਿਨ੍ਹਾਂ ਪਹਿਲਾਂ ਤੋਂ ਸਥਾਪਿਤ ਉੱਦਮੀਆਂ ਨਾਲ ਜੁੜ ਕੇ ਅਤੇ ਕਰਜ਼ਾ ਤੇ ਲਾਇਸੈਂਸ ਲਈ ਅਰਜ਼ੀ ਦੇ ਕੇ ਇਕ ਉਦਯੋਗਪਤੀ ਬਣਨ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ।
ਡਾ. ਧਵਨ ਨੇ ਈਵੈਂਟ ਕੋਆਰਡੀਨੇਟਰ ਡਾ. ਕਮਲਦੀਪ ਕੌਰ, ਸ੍ਰੀਮਤੀ ਪਰਮਿੰਦਰ ਕੌਰ ਅਤੇ ਸ੍ਰੀਮਤੀ ਜੂਹੀ ਕਟਾਰੀਆ ਦੁਆਰਾ ਪ੍ਰੋਗਰਾਮ ਸਬੰਧੀ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਭਾਰਤ ’ਚ ਗ੍ਰੈਜੂਏਸ਼ਨ (ਡੀ. ਫ਼ਾਰਮੇਸੀ ਜਾਂ ਬੀ.ਐਸ.ਸੀ.ਐਮ.ਐਲ.ਐਸ) ’ਚ ਕੀਮਤੀ ਸਮਾਂ ਬਿਤਾਉਣ ਤੋਂ ਬਾਅਦ, ਵਿਦੇਸ਼ਾਂ ’ਚ ਸੈਟਲ ਹੋਣ ਲਈ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਫਾਰਮਾ ਜਾਂ ਲੈਬ ਤਕਨਾਲੋਜੀ ’ਚ ਕਾਰੋਬਾਰ ਸ਼ੁਰੂ ਕਰਨ ਲਈ ਆਪਣੀ ਮਾਤ ਭੂਮੀ ’ਚ ਕੁੱਝ ਨਿਵੇਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਸੇ ਕਾਲਜ ਤੋਂ ਹੀ ਬੀ.ਫਾਰਮ ਅਤੇ ਮਨੀਪਾਲ ਯੂਨੀਵਰਸਿਟੀ ਤੋਂ ਇੰਡਸਟਰੀਅਲ ਫਾਰਮੇਸੀ ’ਚ ਐਮ.ਫਾਰਮ ਕੀਤਾ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …