ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਮਾਜ ਵਿਗਿਆਨ ਵਿਸ਼ੇ `ਤੇ ਚਲਾਏ ਜਾ ਰਹੇ ਬੀ.ਏ ਸੋਸ਼ਲ ਸਾਇੰਸ ਚਾਰ ਸਾਲਾ ਅੰਡਰ ਗਰੈਜੂਏਟ ਕੋਰਸ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿੱਚ ਰੁਝਾਨ ਵੱਧਦਾ ਪਾਇਆ ਜਾ ਰਿਹਾ ਹੈ।ਇਹ ਕੋਰਸ ਕਰਨ ਉਪਰੰਤ ਵਿਦਿਆਰਥੀ ਵੱਖ-ਵੱਖ ਰਾਜ ਅਤੇ ਰਾਸ਼ਟਰੀ ਪੱਧਰ `ਤੇ ਰੋਜ਼ਗਾਰ ਮੁਕਾਬਲਿਆਂ ਵਿਚ ਹਿੱਸਾ ਲੈਣ ਦੇ ਕਾਬਲ ਹੋ ਜਾਂਦੇ ਹਨ।
ਵਿਭਾਗ ਦੇ ਮੁਖੀ ਡਾ. ਅੰੰਜਲੀ ਮਹਿਰਾ ਅਨੁਸਾਰ ਇਸ ਵਿਭਾਗ ਦੀ ਸਥਾਪਨਾ 25 ਵਰ੍ਹੇ ਪਹਿਲਾਂ ਹੋਈ ਸੀ। ਜਿਸ ਦਾ ਉਦੇਸ਼ ਸਮਾਜ ਵਿਗਿਆਨ ਦੇ ਖੇਤਰ ਵਿਚ ਖੋਜ਼ ਤੇ ਅਕਾਦਮਿਕਤਾ ਨੂੰ ਵਧਾਉਣ ਤੋਂ ਇਲਾਵਾ ਵਿਦਿਆਰਥੀਆਂ ਨੂੰ ਚੰਗੇ ਰੋਜ਼ਗਾਰ ਲਈ ਤਿਆਰ ਕਰਨਾ ਵੀ ਹੈ।ਇਸ ਵਿਭਾਗ ਵੱਲੋਂ ਚਲਾਏ ਜਾ ਰਹੇ ਬੀ.ਏ ਸੋਸ਼ਲ ਸਾਇੰਸ 200 ਸੀਟਾਂ ਅਤੇ ਐਮ.ਏ ਇੰਟਰਨੈਸ਼ਨਲ ਰੀਲੇਸ਼ਨਜ਼ ਵਿੱਚ 30 ਸੀਟਾਂ ਹਨ।ਉਨਾਂ ਕਿਹਾ ਕਿ ਇਸ ਵਿਭਾਗ ਦੇ ਸਾਬਕਾ ਵਿਦਿਆਰਥੀ ਵੱਖ-ਵੱਖ ਅਹਿਮ ਅਹੁੱਦਿਆਂ `ਤੇ ਕਾਰਜਸ਼ੀਲ ਹਨ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …