Thursday, September 3, 2026

ਕਾਮੇਡੀ, ਡਰਾਮਾ ਅਤੇ ਮਨੋਰੰਜਨ ਦਾ ਸੰਪੂਰਨ ਸੁਮੇਲ ਫ਼ਿਲਮ ‘ਸਿੱਧੂ ਇਨ ਸਾਊਥਾਲ’

ਪੰਜਾਬੀ ਸਿਨੇਮਾਂ ਤੇਜ਼ੀ ਨਾਲ ਅੱਗੇ ਵੱਲ ਵਧਦਿਆਂ ਦਰਸ਼ਕਾਂ ਲਈ ਨਵੇਂ-ਨਵੇਂ ਵਿਸ਼ੇ ‘ਤੇ ਤਿਆਰ ਫਿਲਮਾਂ ਲੈ ਕੇ ਆ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ਇੱਕ ਵੱਖਰੇ ਵਿਸ਼ੇ ‘ਤੇ ਬਣ ਕੇ ਤਿਆਰ ਹੋਈ ਫ਼ਿਲਮ ‘ਸਿੱਧੂ ਇਨ ਸਾਊਥਾਲ’ 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ।‘ਵਾਈਟਹਿੱਲ ਸਟੂਡੀਓ’ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਅਦਾਕਾਰਾ ਸਰਗੁਣ ਮਹਿਤਾ ਅਤੇ ਅਜੇ ਸਰਕਾਰੀਆ ਮੁੱਖ ਭੂਮਿਕਾ ‘ਚ ਹਨ।ਇਨਾਂ ਤੋਂ ਇਲਾਵਾ ਪ੍ਰਿੰਸ ਕੰਵਲਜੀਤ ਸਿੰਘ, ਅਮਰ ਨੂਰੀ, ਬੀ.ਐਨ ਸ਼ਰਮਾ ਅਤੇ ਇਫਤਿਆਰ ਠਾਕੁਰ ਸਮੇਤ ਕਈ ਹੋਰ ਨਾਮੀ ਸਿਤਾਰੇ ਨਜ਼ਰ ਆਉਣਗੇ।
ਮੇਲ ਕਰਾਦੇ ਰੱਬਾ, ਤੇਰਾ ਮੇਰਾ ਕੀ ਰਿਸ਼ਤਾ, ਜਿੰਦੂਆ ਵਰਗੀਆਂ ਹਿੱਟ ਫਿਲਮਾਂ ਦਾ ਨਿਰਦੇਸ਼ਨ ਕਰਨ ਵਾਲੇ ਨਿਰਦੇਸ਼ਕ ਨਵਨੀਤ ਸਿੰਘ ਨੇ ਇਸ ਫ਼ਿਲਮ ਦਾ ਨਿਰਦੇਸ਼ਿਤ ਕੀਤਾ ਹੈ।ਜਦਕਿ ਇਸ ਫਿਲਮ ਨੂੰ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੰਘ ਸਿੱਧੂ ਨੇ ਪ੍ਰੋਡਿਊਸ ਕੀਤਾ ਹੈ।ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਤੇ ਮਨੋਰੰਜ਼ਨ ਭਰਪੂਰ ਇਸ ਫ਼ਿਲਮ ਦੀ ਕਹਾਣੀ ਲੰਡਨ ਵਸਨੀਕ ਇੱਕ ਅਜਿਹੇ ਪਰਿਵਾਰ ਦੁਆਲੇ ਘੁੰਮਦੀ ਹੈ, ਜੋ ਕਿੱਤੇ ਵਜੋਂ ਲੰਡਨ ਦੇ ਸਾਊਥਹਾਲ ‘ਚ ਵੈਡਿੰਗ ਪਲਾਨਿੰਗ ਹੈ।ਇਸ ਪਰਿਵਾਰ ਦੀ ਜ਼ਿੰਦਗੀ ‘ਚ ਇਕ ਕੁੱਝ ਅਜਿਹਾ ਵਾਪਰਦਾ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ।ਫ਼ਿਲਮ ਦਾ ਟ੍ਰੇਲਰ ਵੇਖਣ ਤੋਂ ਬਾਅਦ ਫੈਨਜ਼ ‘ਚ ਫਿਲਮ ਪ੍ਰਤੀ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।1605202301

ਹਰਜਿੰਦਰ ਸਿੰਘ ਜਵੰਦਾ
ਮੋ – 94638 28000

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …