ਅੰਮ੍ਰਿਤਸਰ, 16 ਮਈ (ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੂਮੈਨ ਵਿਖੇ ਕਾਲਜ ਵਿਦਿਆਰਥਣਾਂ ਨੇ ਮਾਂ ਦਿਵਸ ਨੂੰ ਸਮਰਪਿਤ
ਪ੍ਰੋਗਰਾਮ ‘ਮੇਰੀ ਮਾਂ’ ਪੇਸ਼ ਕੀਤਾ।ਪ੍ਰਿੰ: ਨਾਨਕ ਸਿੰਘ ਨੇ ਆਪਣੇ ‘ਚ ਵਿਦਿਆਰਥਣਾਂ ਨੂੰ ਆਪਣੀ ਮਾਂ ਦਾ ਆਦਰ ਸਤਿਕਾਰ ਕਰਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਕਿ ਹਰ ਮਾਂ ਬੱਚੇ ਲਈ ਪ੍ਰੇਰਣਾ ਸਰੋਤ ਹੁੰਦੀ ਹੈ।ਮਾਂ ਆਪਣੇ ਬੱਚਿਆਂ ਲਈ ਹਰੇਕ ਮੁਸ਼ਕਿਲ ਸਹਿਣ ਕਰ ਕੇ ਉਸ ਨੂੰ ਸਮਾਜ ’ਚ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੇ ਕਾਬਿਲ ਬਣਾਉਂਦੀ ਹੈ।ਉਨ੍ਹਾਂ ਨੇ ‘ਮਾਂ ਦਿਵਸ’ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਦਿਵਸ ਮਾਂ ਅਤੇ ਉਸ ਦੇ ਬੱਚੇ ਦੇ ਪਿਆਰ ਦਾ ਪ੍ਰਤੀਕ ਹੈ।ਉਨ੍ਹਾਂ ਕਿਹਾ ਹਰੇਕ ਬੱਚੇ ਨੂੰ ਚਾਹੀਦਾ ਹੈ ਕਿ ਮਾਂ ਵਲੋਂ ਉਸ ’ਤੇ ਲਗਾਈਆਂ ਆਸਾਂ ਤੇ ਖੁਸ਼ੀਆਂ ਨੂੰ ਪੂਰਾ ਕਰਨ ਲਈ ਹਿੰਮਤ ਕਰੇ।ਉਨ੍ਹਾਂ ਕਿਹਾ ਕਿ ਅਜੋਕੇ ਯੁੱਗ ’ਚ ਸਮਾਜ ’ਚ ਫ਼ੈਲੀ ਚਕਾ-ਚੌਂਦ ’ਚ ਭਾਵੇਂ ਮਾਂ ਤੇ ਬੱਚੇ ਦੇ ਰਿਸ਼ਤੇ ’ਚ ਬਦਲਾਅ ਆਇਆ ਹੈ, ਪਰ ਫ਼ਿਰ ਵੀ ਇਹ ਰਿਸ਼ਤਾ ਸਾਰਿਆਂ ਰਿਸ਼ਤਿਆਂ ਤੋਂ ਅਨਮੋਲ ਅਤੇ ਸੱਚਾ-ਸੁੱਚਾ ਹੈ।ਮਾਂ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ।ਇਸ ਲਈ ਹਰੇਕ ਬੱਚੇ ਨੂੰ ਆਪਣੀ ਮਾਂ ਦਾ ਮਾਣ-ਸਨਮਾਨ ਕਰਨਾ ਚਾਹੀਦਾ ਹੈ।ਇਸ ਮੌਕੇ ਸਮੂਹ ਕਾਲਜ ਸਟਾਫ਼ ਤੇ ਵਿਦਿਆਰਥਣਾਂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media