ਸਾਰੇ ਖਿਡਾਰੀ ਨੈਸ਼ਨਲ ਚੈਂਪੀਅਨਸ਼ਿਪ ਲਈ ਚੁਣੇ ਗਏ
ਸੰਗਰੂਰ, 16 ਮਈ (ਜਗਸੀਰ ਲੌਂਗੋਵਾਲ) – ਸਥਾਨਕ ਰਾਜ ਤਾਇਕਵਾਂਡੋ ਅਕੈਡਮੀ ਦੇ ਚਾਰ ਖਿਡਾਰੀਆਂ ਨੇ ਆਪਣੇ ਕੋਚ ਵਿਨੋਦ ਮਹਿਰਾ ਸਮੇਤ ਮੋਹਾਲੀ ਵਿਖੇ ਹੋਈ 26ਵੀਂ ਪੰਜਾਬ ਸਟੇਟ ਤਾਇਕਵਾਂਡੋ ਚੈਂਪੀਅਨਸ਼ਿਪ ਵਿੱਚ ਭਾਗ ਲੈ ਕੇ ਪੰਜ਼ ਗੋਲਡ ਮੈਡਲ ਜਿੱਤ ਕੇ ਸੰਗਰੂਰ ਸ਼ਹਿਰ ਦਾ ਨਾਂਅ ਰਸ਼ਨਾਇਆ ਹੈ।ਅਕੈਡਮੀ ਦੇ ਚਾਰੇ ਖਿਡਾਰੀ ਅਤੇ ਕੋਚ ਵਿਨੋਦ ਮਹਿਰਾ ਦੀ ਨੈਸ਼਼ਨਲ ਚੈਂਪੀਅਨਸ਼ਿ਼ਪ ਲਈ ਚੋਣ ਵੀ ਕੀਤੀ ਗਈ ਹੈ।ਇਸ ਉਪਲੱਬਧੀ ਲਈ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਗੋਲਡ ਮੈਡਲ ਜਿੱਤ ਕੇ ਸੰਗਰੂਰ ਪਰਤੇ ਕੋਚ ਵਿਨੋਦ ਮਹਿਰਾ ਅਤੇ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਸਨਮਾਨਿਤ ਕੀਤਾ।
ਕੋਚ ਵਿਨੋਦ ਕੁਮਾਰ ਨੇ ਦੱਸਿਆ ਕਿ ਮੋਹਾਲੀ ਵਿਖੇ ਹੋਈ ਸਟੇਟ ਤਾਇਕਮਾਂਡੋ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਨਾਲ-ਨਾਲ ਉਨ੍ਹਾਂ ਦੀ ਅਕੈਡਮੀ ਦੇ ਚਾਰ ਖਿਡਾਰੀਆਂ ਲੋਕੇਸ਼ ਮਹਿਰਾ, ਅਮਨ ਨੇਬੂ, ਅਰਮਾਨਦੀਪ ਸਿੰਘ ਅਤੇ ਅਜੈ ਵਰਮਾ ਨੇ ਵੀ ਭਾਗ ਲਿਆ ਅਤੇ ਉਨ੍ਹਾਂ ਦੇ ਚਾਰੇ ਖਿਡਾਰੀ ਗੋਲਡ ਹਾਸਲ ਕਰਨ ਵਿੱਚ ਸਫਲ ਰਹੇ ਅਤੇ ਪੂਰੀ ਟੀਮ ਨੈਸ਼ਨਲ ਚੈਂਪੀਅਨਸ਼ਿਪ ਲਈ ਵੀ ਚੁਣੀ ਗਈ।ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਰੁਝਾਨ ਤੋਂ ਬਚਾਉਣ ਲਈ ਉਹ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ।