Monday, April 7, 2025
Breaking News

ਭਗਤ ਪੂਰਨ ਸਿੰਘ ਇੰਸਟੀਚਿਊਟ ਸਪੈਸ਼ਲ ਨੀਡਜ਼ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ

ਅੰਮ੍ਰਿਤਸਰ, 17 ਮਈ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਅਧੀਨ ਚੱਲਦੇ ਭਗਤ ਪੂਰਨ ਸਿੰਘ ਇੰਸਟੀਚਿਊਟ ਫਾਰ ਸਪੈਸ਼ਲ ਨੀਡਜ਼ ਮਾਨਾਂਵਾਲਾ ਵੱਲੋਂ ‘ਵਰਕਸ਼ਾਪ ਆਨ ਆਟਿਜ਼ਮ’ ਦਾ ਆਯੋਜਨ ਕੀਤਾ ਗਿਆ।ਇਸ ਵਰਕਸ਼ਾਪ ਵਿੱਚ ਜਲੰਧਰ ਤੋਂ ਐਨ.ਜੀ.ਓ ਸੋਚ ਆਟਿਜ਼ਮ ਸੋਸਾਇਟੀ ਆਫ ਪੰਜਾਬ ਚਲਾ ਰਹੇ ਮਿਸਜ਼ ਅੰਜਲੀ ਦਾਦਾ ਵੱਲੋਂ ਆਟਿਜ਼ਮ ਦੇ ਵਿਸ਼ੇ ‘ਤੇ ਵਿਦਿਆਰਥੀਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਆਟਿਜ਼ਮ ਵਾਲੇ ਬੱਚਿਆਂ ਨੂੰ ਕਿਸੇ ਵੀ ਖੇਤਰ ਵਿੱਚ ਘੱਟ ਨਾ ਮੰਨਿਆ ਜਾਵੇ, ਕਿਉਂਕਿ ਇਹਨਾਂ ਬੱਚਿਆਂ ਵਿੱਚ ਵੀ ਬਹੁਤ ਕੁੱਝ ਕਰ ਗੁਜ਼ਰਨ ਦੀ ਯੋਗਤਾ ਹੁੰਦੀ ਹੈ।ਡਾ. ਜਗਦੀਪਕ ਸਿੰਘ, ਮੀਤ ਪ੍ਰਧਾਨ ਪਿੰਗਲਵਾੜਾ, ਕਰਨਲ ਦਰਸ਼ਨ ਸਿੰਘ ਬਾਵਾ, ਸੁਨੀਤਾ ਨਈਅਰ, ਦਿਲਬਾਗ ਸਿੰਘ ਕੋਆਰਡੀਨੇਟਰ, ਗੁਲਸ਼ਨ ਰੰਜਨ, ਡਾ. ਅਕਸ਼ੈ ਸ਼ਰਮਾ, ਡਾ. ਸੱਤਿਆ, ਅਮਰਜੋਤ ਕੌਰ, ਪ੍ਰਭਜੋਤ ਕੌਰ, ਅਨੁਰਾਧਾ, ਮਨਦੀਪ ਕੌਰ, ਨਰੇਸ਼ ਕਾਲੀਆ, ਅਨੀਤਾ ਬੱਤਰਾ, ਨਰਿੰਦਰਪਾਲ ਸਿੰਘ ਸੋਹਲ ਅਤੇ ਵੱਖ-ਵੱਖ ਬ੍ਰਾਂਚਾਂ ਅਤੇ ਵਾਰਡਾਂ ਦੇ ਇੰਚਾਰਜ਼ ਹਾਜ਼ਰ ਸਨ।
ਇਸ ਮੌਕੇ ਮਿਸਜ਼ ਅੰਜਲੀ ਦਾਦਾ ਨੂੰ ਡਾ: ਜਗਦੀਪਕ ਸਿੰਘ ਅਤੇ ਕਰਨਲ ਦਰਸ਼ਨ ਸਿੰਘ ਬਾਵਾ ਵੱਲੋਂ ਸਨਮਾਨਿਤ ਕੀਤਾ ਗਿਆ।ਵਰਕਸ਼ਾਪ ਵਿੱਚ ਸਪੈਸ਼ਲ ਨੀਡਜ਼ ਦਾ ਡਿਪਲੋਮਾ ਕਰ ਰਹੀਆਂ ਵਿਦਿਆਰਥਣਾਂ ਅਤੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਹੈਲਥ ਐਂਡ ਸਾਇੰਸਜ਼ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।

Check Also

ਸ਼੍ਰੋਮਣੀ ਕਮੇਟੀ ਦੇ ਸੇਵਾ ਮੁਕਤ ਅਧਿਕਾਰੀ ਤੇ ਕਰਮਚਾਰੀ ਭਲਾਈ ਫੰਡ ਸਕੀਮ ਤਹਿਤ ਸਨਮਾਨਿਤ

ਅੰਮ੍ਰਿਤਸਰ, 7 ਅਪ੍ਰੈਲ (ਜਗਦੀਪ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਸੇਵਾ ਮੁਕਤ ਹੋ ਚੁੱਕੇ …