ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ) – ਆਏ ਦਿਨ ਆਪਣੀ ਕਾਰਗੁਜਾਰੀ ਕਾਰਨ ਚਰਚਾ ਵਿਚ ਰਹਿਣ ਵਾਲੀ ਜਿਲ੍ਹਾ ਟ੍ਰੈਫ਼ਿਕ ਪੁਲਿਸ ਹੱਥੋਂ ਜਿਥੇ ਆਮ ਸ਼ਹਿਰ ਵਾਸੀ ਪਰੇਸ਼ਾਨ ਤੇ ਦੁੱਖੀ ਹਨ ਉਥੇ ਆਮ ਜਨਤਾ ਦੇ ਹੱਕਾਂ ਖਾਤਿਰ ਲੜਣ ਤੇ ਉਹਨਾਂ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲਾ ਲੋਕਤੰਤਰ ਦਾ ਚੋਥਾ ਥੰਮ ਪੱਤਰਕਾਰ ਵੀ ਕਈ ਵਾਰ ਧਮਕਾਉਣ ਤੇ ਡਰਾਉਣ ਦੀ ਕੋਸ਼ਿਸ ਕਰਦੇ ਹਨ।ਇਸੇ ਤਰ੍ਹਾਂ ਦੀ ਘਟਨਾ ਅੱਜ ਉਸ ਵੇਲੇ ਸਾਹਮਣੇ ਆਈ ਜਦੋਂ ਭੀੜ ਭੜੱਕੇ ਵਾਲੇ ਇਲਾਕੇ ਕੋਟ ਮਿੱਤ ਸਿੰਘ ਰੇਲਵੇ ਫਾਟਕ ‘ਤੇ ਤਾਇਨਾਤ ਟਰੈਫ਼ਿਕ ਕਰਮਚਾਰੀ ਰੇਲਵੇ ਮੁਲਾਜ਼ਮ ਦੇ ਬਣੇ ਕਮਰੇ ਵਿਚ ਅਰਾਮ ਫਰਮਾ ਰਿਹਾ ਸੀ, ਜਦਕਿ ਰੇਲ ਗੱਡੀ ਆ ਜਾਣ ਕਾਰਨ ਰੇਲਵੇ ਦਾ ਮੁਲਾਜਮ ਗੇਟ ਮੈਂਨ ਹੂਟਰ ਵਜਾ ਕੇ ਲੋਕਾਂ ਸੂਚਿਤ ਕਰ ਰਿਹਾ ਸੀ ਕਿ ਗੱਡੀ ਬਿਲਕੁੱਲ ਨਜ਼ਦੀਕ ਹੈ ਲੇਕਿਨ ਲੋਕ ਟਰੇਨ ਦੇ ਕਾਫ਼ੀ ਨਜ਼ਦੀਕ ਆ ਜਾਣ ਦੇ ਬਾਵਜੂਦ ਵੀ ਬੰਦ ਫਾਟਕ ਹੇਠੋਂ ਜਬਰਨ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ।ਉਧਰ ਰੇਲ ਸਾਇਰਨ ਦੀ ਅਵਾਜ਼ ਸੁਣ ਕਮਰੇ ਅੰਦਰ ਅਰਾਮ ਫਰਮਾ ਰਿਹਾ ਟ੍ਰੈਫ਼ਿਕ ਕਰਮਚਾਰੀ ਹਰਪ੍ਰੀਤ ਸਿੰਘ ਆਪਣੀ ਮਸਤੀ ਨਾਲ ਬਾਹਰ ਆਇਆ ਤਾਂ ਲੋਕਾਂ ਨੇ ਜਦੋਂ ਇਸ ਨੂੰ ਡਿਊਟੀ ਯਾਦ ਕਰਵਾਈ ਤਾਂ ਇਸ ਹੈਂਕੜਬਾਜ਼ ਟ੍ਰੈਫ਼ਿਕ ਕਰਮਚਾਰੀ ਨੇ ਬਿਨਾਂ ਕਿਸੇ ਦੀ ਪ੍ਰਵਾਹ ਕੀਤੇ ਕਿਹਾ ਕਿ ਜੋ ਕਰਨਾ ਹੈ ਕਰ ਲਵੋ, ਕੋਈ ਪਰਵਾਹ ਨਹੀ ਉਸ ਦਾ ਕੋਈ ਕੁੱਛ ਨਹੀ ਵਿਗਾੜ ਸਕਦਾ।ਇਸ ‘ਤੇ ਮੌਕੇ ‘ਤੇ ਮੌਜੂਦ ਪੱਤਰਕਾਰ ਸੰਜੀਵ ਪੁੰਜ ਨੇ ਵੀ ਟ੍ਰੈਫਿਕ ਕਰਮਚਾਰੀ ਨੂੰ ਸਮਝਾਉਣ ਦਾ ਯਤਨ ਕੀਤਾ ਤਾਂ ਉਸ ਨਾਲ ਵੀ ਉਸ ਬੇ ਦੁਰਵਿਵਹਾਰ ਕੀਤਾ ਤਾਂ ਇਸ ਸਬੰਧੀ ਤੁਰੰਤ ਟਰੈਫਿਕ ਜੋਨ ਨੰਬਰ 1 ਦੇ ਇੰਚਾਰਜ ਸz. ਦਿਲਬਾਗ ਸਿੰਘ ਨੂੰ ਸੂਚਿਤ ਕੀਤਾ ਤਾਂ ਉਸੇ ਵੇਲੇ ਦਿਲਬਾਗ ਸਿੰਘ ਵਲੋਂ ਟ੍ਰੈਫ਼ਿਕ ਕਰਮਚਾਰੀ ਹਰਪ੍ਰੀਤ ਸਿੰਘ ਨੂੰ ਫੋਨ ਕਰਕੇ ਜਾਣਕਾਰੀ ਮੰਗੀ ਤਾਂ ਗੁੱਸੇ ਵਿਚ ਆਏ ਇਸ ਟ੍ਰੈਫ਼ਿਕ ਮੁਲਾਜ਼ਮ ਨੇ ਹੋਰ ਉਚੀ ਬੋਲਦਿਆਂ ਕਿਹਾ ਕਿ ਇਸ ਤੋਂ ਅੱਗੇ ਹੋਰ ਕਿ ਕਰੋਗੇ ਜਾਉ ਹੁਣ ਉਹ ਵੀ ਕਰ ਲਵੋ।
ਇਸ ‘ਤੇ ਸੰਜੀਵ ਪੁੰਜ ਵਲੋਂ ਜਦ ਇਹ ਮਾਮਲਾ ਚੰਡੀਗੜ੍ਹ ਪੰਜਾਬ ਜਰਨਲਿਸ਼ਟ ਯੂਨੀਅਨ ਦੇ ਪ੍ਰਧਾਨ ਸ.z ਜਸਬੀਰ ਸਿੰਘ ਪੱਟੀ ਦੇ ਨੋਟਿਸ ਵਿੱਚ ਲਿਆਂਦਾ ਤਾਂ ਨੇ ਮੁਲਾਜ਼ਮ ਖਿਲਾਫ ਮਾਮਲਾ ਦਰਜ ਕਰਾਉਣ ਲਈ ਕਿਹਾ । ਸz. ਪੱਟੀ ਨੇ ਇਹ ਵੀ ਕਿਹਾ ਕਿ ਪੱਤਰਕਾਰਾਂ ਨਾਲ ਬਦਸਲੂਕੀ ਕਦੇ ਵੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਅਤੇ ਮਾਮਲੇ ਦੀ ਢੁੱਕਵੀਂ ਕਾਰਵਾਈ ਨਾ ਹੋਣ ਤੇ ਯੂਨੀਅਨ ਠੋਸ ਕਦਮ ਵੀ ਚੁਕੇਗੀ।ਪ੍ਰਧਾਨ ਸz. ਪੱਟੀ ਦੇ ਨਿਰਦੇਸ਼ਾਂ ‘ਤੇ ਸੰਜੀਵ ਪੁੰਜ ਵਲੋਂ ਹੋਰ ਪੱਤਰਕਾਰਾਂ ਨੂੰ ਨਾਲ ਲੈ ਕੇ ਘਟਨਾ ਸਬੰਧੀ ਪੁਲਿਸ ਚੌਂਕੀ ਕੌਟ ਮਿੱਤ ਸਿੰਘ ਵਿਚ ਲਿਖਤੀ ਦਰਖ਼ਾਸਤ ਦੇ ਦਿੱਤੀ ਗਈ ਹੈ। ਇਸ ਮੌਕੇ ਪੱਤਰਕਾਰ ਹਰਪਾਲ ਸਿੰਘ, ਮਲਕੀਤ ਸਿੰਘ, ਫੁਲਜੀਤ ਸਿੰਘ ਵਰਪਾਲ, ਸੁਖਬੀਰ ਸਿੰਘ, ਮਨੀ ਖੋਸਲਾ, ਸੰਜੀਵ ਕਟੋਚ, ਜੌਗਿੰਦਰ ਜੌੜਾ, ਧਿਆਨ ਚੰਦ, ਸ਼ੁਸ਼ੀਲ ਸ਼ਰਮਾ, ਹਰਜੀਤ ਸਿੰਘ, ਕ੍ਰਿਸ਼ਨਾ, ਰਮੇਸ਼ ਆਲੀਆ, ਅਜੇ, ਬਿਕਰਮ ਗਿਲ੍ਹ, ਲਾਲੀ ਗਿਲ੍ਹ, ਗੁਰਨਾਮ ਸਿੰਘ ਬੁੱਟਰ, ਨਿਰਮਲ ਚੌਹਾਨ ਮੌਜੂਦ ਸਨ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …