Tuesday, June 17, 2025
Breaking News

ਪੰਜਾਬੀ ਸ਼ਾਇਰ ਜਸਵਿੰਦਰ ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਣ ਤੇ ਲੇਖਕ ਭਾਈਚਾਰੇ ਵਿੱਚ ਖੁਸ਼ੀ ਦਾ ਮਾਹੌਲ

ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸ੍ਰੀ ਜਸਵਿੰਦਰ।
ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਸ੍ਰੀ ਜਸਵਿੰਦਰ।

ਅੰਮ੍ਰਿਤਸਰ, 20 ਦਸੰਬਰ (ਰੋਮਿਤ ਸ਼ਰਮਾ) – ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਹਾਲ ਹੀ ਵਿੱਚ ਵੱਖ-ਵੱਖ ਖੇਤਰੀ ਭਾਸ਼ਾਵਾਂ ਵਿੱਚ ਲਿਖੀਆਂ ਗਈਆਂ ਸਾਹਿਤਕ ਪੁਸਤਕਾਂ ਨੂੰ ਦਿੱਤੇ ਜਾਣ ਵਾਲੇ ਵਿਕਾਰੀ ਪੁਰਸਕਾਰਾਂ ਦੀ ਲੜੀ ਵਿੱਚ ਪੰਜਾਬੀ ਭਾਸ਼ਾ ਲਈ ਗਜ਼ਲਗੋ ਜਸਵਿੰਦਰ ਦੀ ਚਰਚਿਤ ਪੁਸਤਕ ‘ਅਗਰਬੱਤੀ’ ‘ਤੇ ਦਿੱਤੇ ਸਾਹਿਤ ਅਕਾਦਮੀ ਪੁਰਸਕਾਰ ਤੇ ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ ਕੀਤਾ ਗਿਆ। ਅੱਜ ਇੱਥੋਂ ਜਾਰੀ ਬਿਆਨ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ ਅਤੇ ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਸ੍ਰੀ ਦੇਵ ਦਰਦ ਨੇ ਸਾਹਿਤ ਅਕਾਦਮੀ ਐਵਾਰਡ ਚੋਣ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਸਹੀ ਸਮੇਂ ਤੇ ਕੀਤੀ ਗਈ ਸਹੀ ਚੋਣ ਦੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਦੱਸਿਆ ਕਿ ‘ਹਰਫਾਂ ਦੀ ਲੋਅ’, ‘ਕੱਕੀ ਰੇਤ ਦੇ ਵਰਕੇ’ ਅਤੇ ‘ਅਗਰਬੱਤੀ’ ਜਿਹੀਆਂ ਪੰਜਾਬੀ ਸ਼ਾਇਰੀ ਵਿੱਚ ਚਰਚਿਤ ਕਿਤਾਬਾਂ ਰਚਨ ਵਾਲੇ ਜਸਵਿੰਦਰ ਦੀ ਸਮੁੱਚੀ ਸ਼ਾਇਰੀ ਕੁਦਰਤ, ਸਮਾਜ ਅਤੇ ਮਨੁੱਖ ਦੀਆਂ ਪੀੜ੍ਹਾਂ ਦੀ ਤਰਜਮਾਨੀ ਕਰਦੀ ਹੈ। ‘ਹਨੇਰਾ ਹੋ ਗਿਆ ਤਾਂ ਖੌਫ ਕਾਹਦਾ, ਚਿਰਾਗਾਂ ਦਾ ਅਜੇ ਪਰਿਵਾਰ ਜਾਗੇ, ਜੇ ਸੂਰਜ ਸੌਂ ਗਿਆ ਤਾਂ ਫਿਰ ਕੀ ਐ, ਮੇਰੇ ਮੱਥੇ ਵਿੱਚ ਇੱਕ ਸੰਸਾਰ ਜਾਗੇ’ ਜਿਹੇ ਚਰਚਿਤ ਸ਼ੇਅਰਾਂ ਰਾਹੀਂ ਆਪਣੀ ਗੱਲ ਕਹਿਣ ਵਾਲਾ ਜਸਵਿੰਦਰ ਅਜੋਕੀ ਪੰਜਾਬੀ ਗਜ਼ਲ, ਨਜ਼ਮ ਤੇ ਗੀਤਾਂ ਦਾ ਸ਼ਾਹ-ਅਸਵਾਰ ਹੈ। ਇਸ ਸਮੇਂ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ, ਨਿਰਮਲ ਅਰਪਨ, ਤਰਲੋਚਨ ਸਿੰਘ ਤਰਨ ਤਾਰਨ, ਸ੍ਰੀ ਗੁਰਮੀਤ ਬਾਵਾ, ਜਗਦੀਸ਼ ਸਚਦੇਵਾ, ਡਾ. ਹਜਾਰਾ ਸਿੰਘ ਚੀਮਾ, ਡਾ. ਕਸ਼ਮੀਰ ਸਿੰਘ, ਸੁਮੀਤ ਸਿੰਘ, ਗੁਰਿੰਦਰ ਮਕਨਾ, ਜਸਬੀਰ ਸਿੰਘ ਸੱਗੂ, ਇੰਦਰ ਸਿੰਘ ਮਾਨ, ਹਰਮੀਤ ਆਰਟਿਸਟ, ਹਰਜੀਤ ਸੰਧੂ, ਮਨਮੋਹਨ ਢਿੱਲੋਂ, ਜਸਵੰਤ ਜੱਸ, ਹਰਦੀਪ ਗਿੱਲ, ਜਗਤਾਰ ਗਿੱਲ, ਮੁਖਤਾਰ ਗਿੱਲ, ਡਾ. ਇਕਬਾਲ ਕੌਰ ਸੌਂਧ, ਜਸਬੀਰ ਕੌਰ, ਹਰਬੰਸ ਸਿੰਘ ਨਾਗੀ, ਹਰਭਜਨ ਖੇਮਕਰਨੀ, ਮਨਮੋਹਨ ਬਾਸਰਕੇ, ਕਲਿਆਣ ਅੰਮ੍ਰਿਤਸਰੀ, ਪ੍ਰੋ: ਸੁਖਦੇਵ ਸੇਖੋਂ, ਭੁਪਿੰਦਰ ਸਿੰਘ ਜੌਲੀ, ਧਰਵਿੰਦਰ ਔਲਖ, ਗੁਰਬਾਜ ਤੋਲਾਨੰਗਲ, ਜਸਬੀਰ ਝਬਾਲ, ਸਰਬਜੀਤ ਸੰਧੂ, ਕੁਲਬੀਰ ਸਿੰਘ ਸੂਰੀ, ਪ੍ਰੋ: ਮੋਹਨ ਸਿੰਘ ਅਤੇ ਮਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੇਖਕ ਭਾਈਚਾਰੇ ਨੇ ਸ੍ਰੀ ਜਸਵਿੰਦਰ ਨੂੰ ਵਧਾਈ ਦਿੱਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply