
ਨਵੀਂ ਦਿੱਲੀ, 20 ਦਸਬਰ (ਅੰਮ੍ਰਿਤ ਲਾਲ ਮੰਨਣ) – ਤੰਤੀ ਸਾਜ਼ਾਂ ਰਾਹੀਂ ਕੀਰਤਨ ਕਰਨ ਦੀ ਪਰੰਪਰਾ ਨੂੰ ਉਤਸਾਹਿਤ ਕਰਨ ਦੇ ਉਦੇਸ਼ ਨੂੰ ਮੁੱਖ ਰਖਦਿਆਂ ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਕਮੇਟੀ ਦੇ ਪ੍ਰਬੰਧ-ਅਧੀਨ ਵਿਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਰਾਹੀਂ ਕੀਰਤਨ ਕਰਨ ਦੀ ਸਿਖਿਆ ਦੇਣ ਸੰਬੰਧੀ ਮਾਰਗ ਦਰਸ਼ਨ ਲੈਣ ਲਈ ਸ. ਪਰਮਜੀਤ ਸਿੰਘ ਰਾਣਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਨਾਲ ਇੱਕ ਵਿਸ਼ੇਸ਼ ਮਟਿੰਗ ਕੀਤੀ। ਇਸ ਸੰਬੰਧੀ ਹੋਏ ਵਿਚਾਰ-ਵਟਾਂਦਰੇ ਦੌਰਾਨ ਸਿੱਘ ਸਾਹਿਬ ਗਿਆਨੀ ਜਗਤਾਰ ਸਿੰਘ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਨੇ ਸ. ਪਰਮਜੀਤ ਸਿੰਘ ਰਾਣਾ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਅਤੇ ਮਾਰਗ ਦਰਸ਼ਨ ਕਰਨ ਭਰੋਸਾ ਦੁਆਇਆ।ਪ੍ਰਿੰਸੀਪਲ ਸੁਖਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਤੰਤੀ ਸਾਜ਼ਾਂ ਦੇ ਕੀਰਤਨ ਦੀ ਸਿਖਿਆ ਦੇਣ ਦੇ ਲਈ ਦੋ ਅਧਿਆਪਕ ਉਪਲਬੱਧ ਕਰਵਾਉਣ ਦਾ ਵੀ ਵਿਸ਼ਵਾਸ ਦੁਆਇਆ।
Punjab Post Daily Online Newspaper & Print Media