ਨਵੀਂ ਦਿੱਲੀ, 20 ਦਸਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਇੰਡੀਆ ਗੇਟ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਦਮਨਦੀਪ ਸਿੰਘ ਅਨੇਜਾ ਨੂੰ ਵਾਈਸ ਚੇਅਰਮੈਨ ਥਾਪਿਆ ਗਿਆ ਹੈ। ਅਹੁਦਾ ਸੰਭਾਲਣ ਮੌਕੇ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਕੂਲੀ ਸਿੱਖਿਆ ਨੂੰ ਰਾਸ਼ਟ੍ਰ ਨਿਰਮਾਣ ਦਾ ਵੱਡਾ ਹਥਿਆਰ ਬਨਾਉਣ ਲਈ ਸਕੂਲ ਦੀ ਗਵਰਨਿੰਗ ਬੋਡੀ ਨੂੰ ਹੋਰ ਵਧੇਰੇ ਕਾਰਜ ਕਰਨ ਦੀ ਪ੍ਰੇਰਣਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਲੜਾਈ ਹਥਿਆਰਾਂ ਨਾਲ ਨਹੀਂ ਸਗੋਂ ਕਲਮ ਨਾਲ ਲੜੀ ਜਾਨੀ ਹੈ ਇਸ ਲਈ ਕੁਸ਼ਲਤਾ ਅਤੇ ਪੜਾਈ ਹੀ ਕਿਸੇ ਪਰਿਵਾਰ ਦੇ ਆਰਥਿਕ ਪੱਖੋ ਮਜਬੂਤ ਹੋਣ ਜਾਂ ਨਾ ਹੋਣ ਦਾ ਨਿਪਟਾਰਾ ਕਰੇਗੀ।
ਇਸ ਮੌਕੇ ਦਮਨਦੀਪ ਸਿੰਘ ਨੂੰ ਫੁੱਲਾਂ ਦਾ ਗੁਲਦਸਤਾਂ ਭੇਂਟ ਕਰਦੇ ਹੋਏ ਜੀ.ਕੇ. ਨੇ ਗਵਰਨਿੰਗ ਬਾਡੀ ਵੱਲੋਂ ਆਪਸੀ ਸਹਿਯੋਗ ਸਦਕਾ ਸਕੂਲ ਪ੍ਰਬੰਧ ਨੂੰ ਸੁੂਚਾਰੂ ਚਲਾਉਣ ਦੀ ਆਸ ਵੀ ਜਤਾਈ। ਸਕੂਲ ਦੇ ਚੇਅਰਮੈਨ ਬਲਬੀਰ ਸਿੰਘ ਕੋਹਲੀ, ਮੈਨੇਜਰ ਅਤੇ ਦਿੱਲੀ ਕਮੇਟੀ ਦੇ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਪੰਥਕ ਆਗੂ ਮਹਿੰਦਰ ਸਿੰਘ ਅਨੇਜਾ, ਐਜੂਕੇਸ਼ਨ ਕਮੇਟੀ ਦੇ ਚੈਅਰਮੈਨ ਗੁਰਵਿੰਦਰ ਪਾਲ ਸਿੰਘ, ਪ੍ਰਿੰਸੀਪਲ ਦਵਿੰਦਰਜੀਤ ਕੌਰ ਢੀਂਗਰਾ ਅਤੇ ਸਿੱਖਿਆ ਵਿੰਗ ਦੇ ਚਰਨਜੀਤ ਸਿੰਘ ਮੌਜੂਦ ਸਨ।
Check Also
ਹਵਾਈ ਅੱਡਿਆਂ ’ਤੇ ਸਿੱਖ ਕਰਮਚਾਰੀਆਂ ਨੂੰ ਕਿਰਪਾਨ ਪਹਿਨਣ ਤੋਂ ਰੋਕਣ ਦਾ ਮਾਮਲਾ
ਐਡਵੋਕੇਟ ਧਾਮੀ ਨੇ ਭਾਰਤ ਦੇ ਹਵਾਬਾਜ਼ੀ ਮੰਤਰੀ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਲਿਖਿਆ ਪੱਤਰ ਅੰਮ੍ਰਿਤਸਰ, …