ਸਮਰਾਲਾ, 1 ਜੂਨ (ਇੰਦਰਜੀਤ ਸਿੰਘ ਕੰਗ) – 10+2 ਅਤੇ ਮੈਟ੍ਰਿਕ ਜਮਾਤ ਵਿਚੋਂ ਮੈਰਿਟ ‘ਚ ਵਿਦਿਆਰਥਣਾਂ ਨੂੰ ਅਸ਼ੀਰਵਾਦ ਦੇਣ ਸਰਕਾਰੀ ਕੰਨਿਆ ਸੀਨੀ: ਸੈਕੰ: ਸਕੂਲ ਸਮਰਾਲਾ ਵਿਖੇ ਪੁੱਜੀ ਆਮ ਆਦਮੀ ਪਾਰਟੀ ਹਲਕਾ ਸਮਰਾਲਾ ਟੀਮ ਵਿੱਚ ਸ਼ਾਮਲ ਬਲਾਕ ਪ੍ਰਧਾਨ ਕਸ਼ਮੀਰੀ ਲਾਲ ਨੇ ਕਿਹਾ ਕਿ ਇਸ ਵਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਪੰਜਾਬ ਭਰ ਵਿੱਚ ਲੜਕੀਆਂ ਨੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਕੇ ਲੜਕੇ/ਲੜਕੀ ਦਾ ਫਰਕ ਮਿਟਾ ਦਿੱਤਾ ਹੈ।ਇਸ ਟੀਮ ਵਿੱਚ ਸ਼ਾਮਲ ਮੇਜਰ ਸਿੰਘ ਬਲਾਕ ਪ੍ਰਧਾਨ ਅਤੇ ਮਲਕੀਤ ਸਿੰਘ ਚੇਅਰਮੈਨ ਲੈਂਡ ਮਾਰਟਗੇਜ਼ ਬੈਂਕ ਲਿਮ: ਨੇ ਵੀ ਮੈਰਿਟ ਵਿੱਚ ਆਈਆਂ ਵਿਦਿਆਰਥਣਾਂ ਨੂੰ ਦੀ ਸ਼ਲਾਘਾ ਕੀਤੀ।‘ਆਪ’ ਟੀਮ ਦਾ ਸਕੂਲ ਪ੍ਰਿੰਸੀਪਲ ਰਜਿੰਦਰ ਸਿੰਘ ਵਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ।
Check Also
ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ
ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …